10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮੇਰਾ ਸਕੂਲ • ਲੋਕਨਾਥ ਸ਼ਰਮਾ •

ਮੇਰਾ ਸਕੂਲ • ਲੋਕਨਾਥ ਸ਼ਰਮਾ •

ਅਜੀਤ ਡੈਸਕ 10-10-2026

ਆਓ, ਪੜ੍ਹਨ ਸਕੂਲੇ ਜਾਈਏ,

ਸਕੂਲ ਤਾਂ ਬੜਾ ਪਿਆਰਾ ਹੈ |

ਨਾ ਪ੍ਰਦੂਸ਼ਣ ਨੇੜੇ-ਤੇੜੇ,
ਸਭ ਸਕੂਲਾਂ ਤੋਂ ਨਿਆਰਾ ਹੈ |

ਹਵਾਦਾਰ ਤੇ ਖੁੱਲ੍ਹੇ ਕਮਰੇ,
ਗਿਆਨ ਦਾ ਵਿਚ ਪਸਾਰਾ ਹੈ |

ਵਾਂਗ ਬਗੀਚੇ ਖੂਬਸੂਰਤ ਹੈ,
ਮਹਿਕਾਂ ਦਾ ਵਿਚ ਭੰਡਾਰਾ ਹੈ |

ਸਾਰੇ ਆਉਂਦੇ ਵਿੱਦਿਆ ਪਾਉਂਦੇ,
ਗ਼ਰੀਬਾਂ ਦਾ ਖਾਸ ਸਹਾਰਾ ਹੈ |

ਲਾਇਬ੍ਰੇਰੀ ਹੈ ਖਿੱਚ ਦਾ ਕੇਂਦਰ,
ਵਿਚ ਹਨੇਰੇ ਦੇ ਉਜਿਆਰਾ ਹੈ |

ਅਧਿਆਪਕ ਸਾਡੇ ਮਾਪਿਆਂ ਵਰਗੇ,
ਮੇਰਾ ਸਕੂਲ ਸਵਰਗ ਨਜ਼ਾਰਾ ਹੈ |

-ਮੋਬਾਈਲ : 94171-76877

ਪਿਛਲੀ ਖ਼ਬਰ ਰੀੜ੍ਹ ਦੀ ਹੱਡੀ ਨੂੰ ਨਜ਼ਰਅੰਦਾਜ਼ ਕਰਨਾ ਘਾਤਕ ਹੋ ਸਕਦਾ ਹੈ ਅਗਲੀ ਖ਼ਬਰ ਡਾਕਟਰ ਅਬਦੁੱਲ ਕਲਾਮ ਅਤੇ ਅਧਿਆਪਕ ਸ਼ਿਵਾ ਸੁਬਰਾਮਨੀਅਮ ਆਇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।