17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਾਲ ਗੀਤ ਪਾਪਾ ਵੇਚ ਕੇ ਤੂੰ ਝੋਨਾ

ਬਾਲ ਗੀਤ ਪਾਪਾ ਵੇਚ ਕੇ ਤੂੰ ਝੋਨਾ

ਅਜੀਤ ਡੈਸਕ 17-10-2026

 • ਅਮਰੀਕ ਸਿੰਘ ਤਲਵੰਡੀ ਕਲਾਂ •

ਪਾਪਾ ਵੇਚ ਕੇ ਤੂੰ ਝੋਨਾ, ਨਵਾਂ ਸਾਈਕਲ ਲਿਆਦੀਂ |
ਸਾਰੇ ਬੱਚਿਆਂ ਦੇ ਵਿਚ,  ਮੇਰੀ ਟੌਹਰ ਤੂੰ ਬਣਾਦੀਂ |

ਤੁਹਾਡੇ ਵਾਲਾ ਸਾਈਕਲ, ਮੇਰੇ ਆਇਆ ਨਹੀਂ ਮੇਚ |
ਨੀਵਾਂ ਕਰਨੇ ਨੂੰ  ਵੀਰ ਜੀ ਨੇ, ਕੱਲ੍ਹ ਖੋਲ੍ਹੇ ਸੀਗੇ ਪੇਚ |
ਕਾਲੇ ਰੰਗ ਵਾਲਾ ਛੱਡ, ਜਿਹੜਾ ਮਰਜ਼ੀ ਲਿਆਦੀਂ |
ਸਾਰੇ ਬੱਚਿਆਂ ਦੇ ਵਿਚ... |

ਸਕੂਲ ਨੂੰ  ਮੈਂ ਜਾਊਾ ਵੇਖੀ, ਕਿਵੇਂ ਟੱਲੀਆਂ ਵਜਾਉਂਦਾ |
ਪੜ੍ਹਕੇ ਸਕੂਲੋਂ ਵੇਖਿਓ, ਕਿੰਨੀ ਜਲਦੀ ਘਰ ਆਉਂਦਾ |
ਬਹੁਤੇ ਮਹਿੰਗੇ ਨਾਲੋਂ ਭਾਵੇਂ, ਥੋੜ੍ਹਾ ਸਸਤਾ ਹੀ ਲਿਆਦੀਂ |
ਸਾਰੇ ਬੱਚਿਆਂ ਦੇ ਵਿਚ... |

ਜਿਹੜੇ ਬੱਚੇ ਸਕੂਲੇ ਵਿਚ ਨਵਾਂ ਸਾਈਕਲ ਲਿਆਂਵਦੇ |
ਸਾਰੇ ਬੱਚਿਆਂ ਨੂੰ  ਪਾਪਾ ਉਹ, ਬੜਾ ਤਿੜਕੇ ਵਿਖਾਂਵਦੇ |
ਪਹਿਲੇ ਨੰਬਰ 'ਤੇ ਆਊਾ, ਭਾਵੇਂ ਸ਼ਰਤ ਪਹਿਲਾਂ ਲਾਦੀਂ |
ਸਾਰੇ ਬੱਚਿਆਂ ਦੇ ਵਿਚ... |

ਸਾਰੇ ਬੱਚਿਆਂ ਦੇ ਚਾਅ, ਮਾਤਾ-ਪਿਤਾ ਪੂਰੇ ਜੇ ਕਰਨ |
'ਤਲਵੰਡੀ' ਸਰ ਆਖੇ ਬੱਚੇ ਆਪੇ ਚੰਗੀ ਤਰ੍ਹਾਂ ਪੜ੍ਹਨ |
ਪਹਿਲਾਂ ਵਾਂਗ ਬਹਾਨਾ ਪਾਪਾ, ਕੋਈ ਨਵਾਂ ਨਾ ਤੂੰ ਲਾਦੀਂ |
ਸਾਰੇ ਬੱਚਿਆਂ ਦੇ ਵਿਚ... |

-ਗਿੱਲ ਨਗਰ,  ਗਲੀ ਨੰ: 13,  ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896

ਪਿਛਲੀ ਖ਼ਬਰ ਇਕ ਯੂਕਰੇਨੀ ਲੋਕ ਕਥਾ 'ਤੇ ਆਧਾਰਿਤ ਨਿੱਕੀ ਜਿਹੀ ਸਿਆਣੀ ਕੁੜੀ ਅਗਲੀ ਖ਼ਬਰ ਸੋਚ ਕੇ ਬੁੱਝੋ ਕੌਣ ਜਾਨਵਰ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।