02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਆਉ ਆਪਾਂ ਕਸਮਾਂ ਖਾਈਏ-ਨਵੇਂ ਸਾਲ 'ਤੇ

ਅਜੀਤ ਡੈਸਕ 01-01-2026

*ਹਰਦੇਵ ਸਿੰਘ 'ਭੁੱਲਰ' *


ਆਉ ਆਪਾਂ ਕਸਮਾਂ ਖਾਈਏ-ਨਵੇਂ ਸਾਲ 'ਤੇ।
ਮੁਹੱਬਤਾਂ ਦੇ ਦੀਪ ਜਗਾਈਏ-ਨਵੇਂ ਸਾਲ 'ਤੇ।
ਆਉ ਆਪਾਂ ਕਸਮਾਂ ਖਾਈਏ-ਨਵੇਂ ਸਾਲ 'ਤੇ।

ਅੰਨਦਾਤਾ ਮੇਰੇ ਦੇਸ਼ ਦਾ ਹੋਵੇ ਨਾ ਨਿਰਾਸ਼ ਜੀ।
ਫਸਲਾਂ ਦਾ ਮੁੱਲ ਮਿਲੇ ਨਾ ਖਾਵੇ ਸਲਫਾਸ ਜੀ।
ਬਜ਼ੁਰਗਾਂ ਦਾ ਘਰਾਂ ਵਿੱਚ ਹੋਵੇ ਸਤਿਕਾਰ ਜੀ।
ਸਭਨਾਂ ਦੇ ਘਰਾਂ ਵਿੱਚ ਖਿੜੇ ਗੁਲਜ਼ਾਰ ਜੀ।
ਪਿਆਰਾਂ ਵਾਲੀ ਸਾਂਝ ਵਧਾਈਏ-ਨਵੇਂ ਸਾਲ 'ਤੇ।
ਆਉ ਆਪਾਂ ਕਸਮਾਂ ਖਾਈਏ-ਨਵੇਂ ...।

ਬੱਚੇ ਮੇਰੇ ਦੇਸ਼ ਦੇ ਖ਼ੂਬ ਕਰਨ ਪੜ੍ਹਾਈਆਂ ਜੀ।
ਭਾਈਚਾਰਾ ਹੋਵੇ ਮੁੱਕ ਜਾਣ ਲੜਾਈਆਂ ਜੀ।
ਸਾਰਿਆਂ ਨੂੰ ਦੇਸ਼ ਵਿੱਚ ਮਿਲੇ ਰੁਜ਼ਗਾਰ ਜੀ।
ਪ੍ਰਦੇਸ ਨਾ ਕੋਈ ਜਾਵੇ ਸਮੁੰਦਰਾਂ ਤੋਂ ਪਾਰ ਜੀ।
ਆਉ ਮੁੜ ਵਤਨਾਂ ਨੂੰ ਆਈਏ-ਨਵੇਂ ਸਾਲ 'ਤੇ।
ਆਉ ਆਪਾਂ ਕਸਮਾਂ ਖਾਈਏ-ਨਵੇਂ...।

ਮੇਰੇ ਦੇਸ਼ ਨੂੰ ਨਾ ਖਾਣ ਕਦੇ ਨੇਤਾ ਲੁੱਟ ਬਈ।
ਦੇਸ਼ ਦੇ ਵਿਕਾਸ ਲਈ ਹੋਣ ਇੱਕਜੁਟ ਬਈ।
ਨਸ਼ਿਆਂ ਦੀ ਭੇਟਾ ਕੋਈ ਚੜ੍ਹੇ ਨਾ ਜਵਾਨ ਜੀ।
ਮਾਪਿਆਂ ਦਾ ਉਜੜੇ ਨਾ ਵੱਸਦਾ ਜਹਾਨ ਜੀ।
ਸੁੱਖ 'ਭੁੱਲਰਾ' ਮਨਾਈਏ-ਨਵੇਂ ਸਾਲ 'ਤੇ।

ਆਉ ਆਪਾਂ ਕਸਮਾਂ ਖਾਈਏ-ਨਵੇਂ ਸਾਲ 'ਤੇ।
ਮੁਹੱਬਤਾਂ ਦੇ ਦੀਪ ਜਗਾਈਏ-ਨਵੇਂ ਸਾਲ 'ਤੇ।

-ਪਿੰਡ ਮਸਤੇ ਵਾਲਾ, (ਜ਼ੀਰਾ)
ਮੋਬਾਈਲ : 94173-19048

ਪਿਛਲੀ ਖ਼ਬਰ ਨਵੇਂ ਸਾਲ ਦਿਆ ਸੂਰਜਾ... ਅਗਲੀ ਖ਼ਬਰ ਦੀਵੇ ਬਲਦੇ ਰਹਿਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।