02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

'ਨਿਕੰਮੇ ਪੁੱਤ' ਤੋਂ ਖਰਬਪਤੀ ਬਣਨ ਤੀਕ ਐਲਨ ਮਸਕ

ਅਜੀਤ ਡੈਸਕ 19-07-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਐਲਨ ਮਸਕ ਦਾ ਇਹ ਪਹਿਲਾ ਪ੍ਰੋਜੈਕਟ SpaceX ਸਿਰਫ਼ ਰਾਕਟ ਬਣਾਉਣ ਵਾਲੀ ਕੰਪਨੀ ਹੀ ਨਾ ਹੋ ਕੇ ਮਨੁੱਖਤਾ ਨੂੰ ਬਹੁ-ਗ੍ਰਹਿ ਪ੍ਰਜਾਤੀ ($u&t}-P&anetar਼ Spec}es) ਬਣਾਉਣਾ ਅਤੇ ਖਾਸ ਕਰਕੇ ਮਨੁੱਖ ਦੀ ਬਸਤੀ ਮੰਗਲ ਗ੍ਰਹਿ ਉੱਤੇ ਬਣਾਉਣ ਲਈ ਹੈ। ਇਹ ਪੰਗਾ ਐਲਨ ਲਈ ਬਹੁਤ ਭਾਰੀ ਪੈਣ ਵਾਲਾ ਸੀ ਜਦੋਂ ਸ਼ੁਰੂਅਤ ਵਿਚ ਹੀ SpaceX ਦੁਆਰਾ ਤਿੰਨ ਰਾਕਟ ਲਾਂਚ ਫੇਲ੍ਹ ਹੋ ਗਏ। ਇਸ ਨਾਲ ਐਲਨ ਮਸਕ ਦਾ ਸਾਰੀ ਦੁਨੀਆ ਵਿਚ ਮਜ਼ਾਕ ਤਾਂ ਉਡਿਆ ਹੀ ਨਾਲ ਦੀ ਨਾਲ ਉਸਦੀ SpaceX ਦਿਵਾਲੀਆ ਹੋਣ ਕੰਢੇ ਵੀ ਪਹੁੰਚ ਗਈ। ਪਰ ਐਲਨ ਮਸਕ ਹਾਰ ਮੰਨਣ ਵਾਲਿਆਂ ਵਿਚੋਂ ਨਹੀਂ ਹੈ। 2008 ਵਿਚ ਚੌਥਾ ਰਾਕਟ ਲਾਂਚ (6a&co-1) ਸਫ਼ਲ ਕੀ ਹੋਇਆ SpaceX ਨੇ 'ਮੁੜ ਵਰਤੋਂ ਯੋਗ' ਰਕੇਟ ਬਣਾ ਕੇ ਪੁਲਾੜ ਵਿਗਿਆਨ ਦੀ ਦੁਨੀਆ ਹੀ ਬਦਲ ਦਿੱਤੀ। ਤਦ ਨਾਸਾ ਨੂੰ ਅਹਿਸਾਸ ਹੋਇਆ ਕਿ ਐਲਨ ਮਸਕ ਦੀ ਨਿੱਜੀ ਕੰਪਨੀ ਘੱਟ ਖਰਚੇ ਵਿਚ ਉੱਤਮ ਦਰਜੇ ਦਾ ਕੰਮ ਕਰ ਰਹੀ ਤਾਂ ਨਾਸਾ ਨੇ SpaceX ਨੂੰ 1.6 ਬਿਲੀਅਨ ਡਾਲਰ ਦਾ 3®"S ਕੰਟਰੈਕਟ ਦਿੱਤਾ ਜਿਸ ਨਾਲ ਐਲਨ ਦਾ SpaceX ਮੁੜ ਚੜ੍ਹਦੀ ਕਲਾ ਵਿਚ ਆ ਗਿਆ।
ਐਲਨ ਮਸਕ ਦਾ ਦੂਜਾ ਪ੍ਰੋਜੈਕਟ "es&a, 9nc.2004 ਸੀ। ਐਲਨ ਮਸਕ ਨੇ "es&a ਵਿਚ ਮੂਲ ਸੰਸਥਾਪਿਕ ਨਾ ਹੋ ਕੇ ਇਸ ਵਿਚ ਸਭ ਤੋਂ ਵੱਡੇ ਨਿਵੇਸ਼ਕ ਵਜੋਂ ਪੈਰ ਪਾਏ ਅਤੇ ਕੰਪਨੀ ਵਿਚ ਸੀ ਈ ਓ ਦਾ ਰੁਤਬਾ ਪ੍ਰਾਪਤ ਕੀਤਾ। ਐਲਨ ਨੇ ਇਲੈਕਟ੍ਰਿਕ ਕਾਰਾਂ ਨੂੰ ਨਾ ਸਿਰਫ਼ ਵਾਤਾਵਰਨ ਦੇ ਅਨੁਕੂਲ ਬਣਾਇਆ ਬਲਕਿ ਲਗਜ਼ਰੀ ਅਤੇ ਸਟਾਈਲਿਸ਼ ਵੀ ਬਣਾਇਆ। ਉਸਦੀ "es&a ਨੇ ਡਰਾਇਵਰ-ਮੁਕਤ ਕਾਰ ਅਤੇ ਮੰਗਲ ਗ੍ਰਹਿ ਉੱਤੇ ਚੱਲਣ ਯੋਗ ਕਾਰ ਬਣਾ ਕੇ ਪੂਰੀ ਦੁਨੀਆ ਦੀ ਆਟੋਮੋਬਾਈਲ ਇੰਡਸਟ੍ਰੀ ਹੀ ਬਦਲ ਕੇ ਰੱਖ ਦਿੱਤੀ।
ਐਲਨ ਮਸਕ 19 ਨੂੰ ਦੁਨੀਆ ਲਈ ਬਹੁਤ ਵੱਡਾ ਖਤਰਾ ਦੱਸਦੇ ਹੋਣ ਦੇ ਬਾਵਜੂਦ ਵੀ ਖੁਦ ਇਸ ਖੇਤਰ ਦੇ ਸਭ ਤੋਂ ਵੱਡੇ ਖਿਡਾਰੀਆਂ ਵਿਚੋਂ ਇਕ ਹਨ। ਇੱਥੋਂ ਤੱਕ ਅੱਜ ਦੀ ਦੁਨੀਆ ਦੀ ਸਭ ਤੋਂ ਮਸ਼ਹੂਰ ਕੰਪਨੀ ®pen 19 ਜਿਸ ਨੇ 3hat7P" ਬਣਾਇਆ ਹੈ ਨੂੰ ਖੜ੍ਹਾ ਕਰਨ ਵਿਚ ਸਭ ਤੋਂ ਵੱਡਾ ਹੱਥ ਐਲਨ ਮਸਕ ਦਾ ਹੀ ਹੈ। ®pen 19 ਐਲਨ ਮਸਕ ਅਤੇ ਸੈਮ ਓਲਟਮੈਨ ਨੇ ਹੋਰਨਾਂ ਨਾਲ ਮਿਲ ਕੇ 2015 ਵਿਚ ਖੜ੍ਹੀ ਕੀਤੀ ਸੀ ਅਤੇ ਐਲਨ ਨੇ 2018 ਵਿਚ ®pen 19 ਦੇ ਬੋਰਡ ਤੋਂ ਅਸਤੀਫ਼ਾ ਦਿੰਦੇ ਹੋਏ ਆਪਣੀ ਸਭ ਸਾਂਝ ਮੁਕਾ ਦਿੱਤੀ। 2023 ਵਿਚ ਐਲਨ ਮਸਕ ਨੇ x19 ਕੰਪਨੀ ਦੀ ਸਥਾਪਨਾ ਕਰਦਿਆਂ ਆਪਣੇ ਪਹਿਲੇ 19 ਚੈਟਬੋਟ ਨੂੰ ਲਾਂਚ ਕੀਤਾ ਅਤੇ ਇਸਨੂੰ 7rok ਦਾ ਨਾਮ ਦਿੱਤਾ। ਅਕਤੂਬਰ 2022 ਵਿਚ ਐਲਨ ਮਸਕ ਨੇ ਸ਼ੋਸ਼ਲ ਮੀਡੀਆ ਦੇ ਸਭ ਤੋਂ ਵੱਡੇ ਪਲੇਟਫਾਰਮ "w}tter ਨੂੰ ਆਪਣੀ ਪਲੇਟ ਵਿਚ ਧਰਨ ਲਈ ਇਸ ਨੂੰ 44 ਬਿਲੀਅਨ ਡਾਲਰ ਵਿਚ ਖ੍ਰੀਦ ਲਿਆ ਅਤੇ ਇਸ ਦਾ ਨਾਂ X ਕਰ ਲਿਆ। ਉਸਦਾ ਇਹ ਫੈਸਲਾ ਉਸ ਲਈ ਸਭ ਤੋਂ ਵੱਧ ਚਰਚਿਤ ਅਤੇ ਵਿਵਾਦਿਤ ਵੀ ਸਾਬਤ ਹੋਇਆ।
ਮਨੁੱਖਤਾ ਅੰਦਰ ਐਲਨ ਮਸਕ ਨੇ ਅੰਨ੍ਹੇਪਨ, ਅਧਰੰਗ ਅਤੇ ਹੋਰ ©euro&o{}ca& ਬਿਮਾਰੀਆਂ ਦੇ ਪੱਕੇ ਹੱਲ ਲਈ ਮਨੁੱਖੀ ਦਿਮਾਗ ਵਿਚ ਇਕ ਚਿੱਪ (2ra}n-3omputer 9nterface) ਫਿੱਟ ਕਰਨ ਦੇ ਵਿਸ਼ੇ 'ਤੇ ©eura&}nk ਬੈਨਰ ਹੇਠ ਕਾਰਜ ਆਰੰਭ ਕੀਤਾ ਹੋਇਆ ਹੈ।
ਐਲਨ ਮਸਕ ਦੁਨੀਆ ਭਰ ਦੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਜ਼ਮੀਨ ਦੋਜ਼ਖ ਸੁਰੰਗਾਂ ਦਾ ਇਕ ਨੈੱਟਵਰਕ ਬਨਾਉਣ ਲਈ "he 2or}n{ 3ompan਼ ਵੀ ਚਲਾ ਰਿਹਾ ਹੈ।
ਐਲਨ ਮਸਕ ਅੰਦਰ ਕੰਮ ਕਰਨ ਦਾ ਅਜਿਹਾ ਜਨੂੰਨ ਹੈ ਕਿ ਉਹ ਹਫ਼ਤੇ ਵਿਚ 80 ਤੋਂ 100 ਘੰਟੇ ਕੰਮ ਕਰਨ ਤੋਂ ਬਾਅਦ ਕਈ ਵਾਰ ਫੈਕਟਰੀ ਦੇ ਫ਼ਰਸ਼ 'ਤੇ ਹੀ ਸੌਂ ਜਾਇਆ ਕਰਦਾ ਹੈ। ਐਲਨ ਆਪਣੀਆਂ ਨਜ਼ਰਾਂ ਸਿਰਫ਼ ਅੱਜ 'ਤੇ ਹੀ ਨਹੀਂ ਸਗੋਂ ਭਵਿੱਖ 'ਤੇ ਵੀ ਟਿਕਾ ਕੇ ਰੱਖਦਾ ਹੈ।
ਇਕ ਟ੍ਰੀਲੀਅਨ (ਖ਼ਰਬ) ਡਾਲਰ ਦੀ ਸੰਪੰਤੀ ਦਾ ਮਾਲਕ ਹੋਣ ਦੇ ਬਾਵਜੂਦ ਵੀ ਐਲਨ ਮਸਕ ਦੀ ਨਿੱਜੀ ਜਿੰਦਗੀ ਨਿਰੀ ਫ਼ਿਲਮੀ ਡਰਾਮੇਂ ਵਰਗੀ ਹੈ। ਜ਼ਿੰਦਗੀ ਵਿਚ ਪੂਰੀ ਉਥਲ-ਪੁਥਲ, ਗੁੰਝਲਦਾਰ ਰਿਸ਼ਤੇ, ਵਿਆਹ, ਤਲਾਕ ਅਤੇ ਬੱਚਿਆਂ ਦੇ ਅਜੀਬੋ-ਗਰੀਬ ਨਾਮ ਸ਼ਾਮਲ ਹਨ।
ਸੰਨ 2000 ਵਿਚ ਐਲਨ ਨੇ ਕੈਨੇਡਾ ਵਿਖੇ ਆਪਣੇ ਨਾਲ ਪੜ੍ਹਦੀ ਜਸਟਿਸ ਵਿਲਨਸ ਨਾਲ ਵਿਆਹ ਕਰਾਇਆ ਅਤੇ ਇਸ ਨੇ ਇਕ ਲੜਕੇ ਨੇਵਾਡਾ ਨੂੰ ਜਨਮ ਦਿੱਤਾ ਜਿਸਦੀ ਦਸਵੇਂ ਹਫ਼ਤੇ ਹੀ ਮੌਤ ਹੋ ਗਈ। ਇਨ੍ਹਾਂ 2004 ਵਿਚ ਆਈ. ਵੀ. ਐੱਫ. ਰਾਹੀਂ ਜੁੜਵੇਂ ਬੱਚਿਆਂ ਗ੍ਰਿਫਿਨ ਅਤੇ ਜ਼ੇਵੀਅਰ ਨਾਂਅ ਦੇ ਬੱਚੇ ਲਏ।
ਇਸੇ ਤਰ੍ਹਾਂ ਇਨ੍ਹਾਂ 2006 ਵਿਚ ਕਾਈ, ਸੈਕਸਨ ਅਤੇ ਡੈਮਿਅਨ ਇਕਠੇ ਤਿੰਨ ਬੱਚੇ ਲਏ। 2008 ਵਿਚ ਐਲਨ ਮਸਕ ਵਲੋਂ ਕੰਮ ਦੇ ਜਨੂੰਨ ਕਾਰਨ ਪਰਿਵਾਰ ਨੂੰ ਸਮਾਂ ਨਾ ਦੇਣ ਦੇ ਮੁੱਦੇ 'ਤੇ ਐਲਨ ਦਾ ਵਿਲਨਸ ਨਾਲ ਤਲਾਕ ਹੋ ਗਿਆ।
ਪਹਿਲੀ ਪਤਨੀ ਨਾਲੋਂ ਤੋੜ-ਵਿਛੋੜੇ ਉਪਰੰਤ ਐਲਨ ਮਸਕ ਦੀ ਜਿੰਦਗੀ ਵਿਚ ਬ੍ਰਿਟਿਸ਼ ਅਦਾਕਾਰਾ ਤਾਲੁਲਾਹ ਰਾਇਲੀ ਆਈ ਅਤੇ ਦੋਵਾਂ ਨੇ ਆਪਸ ਵਿਚ ਦੋ ਵਾਰ ਵਿਆਹ ਕਰਾਇਆ ਅਤੇ ਦੋ ਵਾਰ ਹੀ ਤਲਾਕ ਲੈਂਦਿਆਂ 2016 ਵਿਚ ਇਹ ਪੱਕੇ ਤੌਰ 'ਤੇ ਜ਼ੁਦਾ ਹੋ ਗਏ।
ਗੱਲ ਇੱਥੇ ਹੀ ਨਹੀਂ ਮੁੱਕਦੀ 2018 ਵਿਚ ਐਲਨ ਦੀ ਜ਼ਿੰਦਗੀ ਵਿਚ ਕੈਨੇਡੀਅਨ ਸੰਗੀਤਕਾਰਾ ਗ੍ਰਾਈਮਜ਼ ਆਈ। ਦੋਵਾਂ ਨੇ ਵਿਆਹ ਤਾਂ ਨਹੀਂ ਕਰਾਇਆ ਪਰ ਲਿਵ-ਇਨ-ਰਿਲੇਸ਼ਨ ਵਿਚ ਰਹਿੰਦਿਆਂ ਦੋਵਾਂ ਵੱਲੋਂ ਜਨਮੇ ਬੱਚਿਆਂ ਨੂੰ ਅਜੀਬੋ ਗਰੀਬ ਨਾਮ ਦਿੱਤੇ ਗਏ ਜੋ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣੇ ਰਹੇ। ਪਹਿਲਾ ਬੱਚਾ X 15 1-੧੨, ਸਰੋਗੇਸੀ ਰਾਹੀਂ ਜਨਮੀ ਦੂਜੀ ਬੱਚੀ Y (5xa 4ark S}derae&) ਅਤੇ ਤੀਜਾ ਬੱਚਾ "au ("echno $echan}cus) ਦੇ ਨਾਮ ਤੋਂ ਜਾਣਿਆ ਜਾਂਦਾ ਹੈ। 2021 ਇਹ ਜੋੜਾ ਵੀ ਅੱਧ-ਪਚੱਧਾ ਅਲੱਗ ਹੋ ਗਿਆ।
ਐਲਨ ਮਸਕ ਨੇ 2021 ਵਿਚ ਹੀ ਆਪਣੀ ਕੰਪਨੀ ©eura&}nk ਦੀ ਡਾਇਰੈਕਟਰ ਸ਼ਿਵੋਨ ਜ਼ਿਲਿਸ ਤੋਂ ਗੁਪਤ ਰੂਪ ਵਿਚ ਸਟਾਈਡਰ ਅਤੇ ਅਜ਼ੂਰ ਨਾਂ ਦੇ ਦੋ ਬੱਚੇ ਲਏ। ਇਸ ਅਣ-ਐਲਾਨੇ ਜੋੜੇ ਵਲੋਂ ਸਮਾਂ ਪਾ ਇਕ ਬੱਚਾ ਹੋਰ ਲੈਣ ਦਾ ਵੀ ਰੌਲਾ ਪੈਂਦਾ ਰਿਹਾ ਹੈ।
ਐਲਨ ਅਤੇ ਪਹਿਲੀ ਪਤਨੀ ਜਸਟਿਸ ਵਿਲਨਸ ਦੇ ਬੱਚੇ ਜ਼ੈਵੀਅਰ ਨੇ 2022 ਵਿਚ ਆਪਣਾ ਲਿੰਗ ਪਰਿਵਰਤਨ ਕਰਾਉਂਦੇ ਹੋਏ ਆਪਣਾ ਨਾਮ ਜ਼ੈਵੀਅਰ ਤੋਂ ਵਿਵਿਅਨ ਜੈਨਾ ਵਿਲਸਨ ਰੱਖਦਿਆਂ ਆਪਣੇ ਜੈਵਿਕ ਪਿਤਾ ਐਲਨ ਮਸਕ ਨਾਲੋਂ ਸਭ ਸੰਬੰਧ ਤੋੜ ਲਏ।
ਇਸ ਤਰ੍ਹਾਂ ਕਰਦਿਆਂ ਐਲਨ ਮਸਕ ਹੁਣ ਤੱਕ 12 ਬੱਚਿਆਂ ਦੇ ਪਿਤਾ ਹੈ। ਅੱਜ ਦੇ ਯੁੱਗ ਵਿਚ ਐਨੇ ਜ਼ਿਆਦਾ ਬੱਚੇ ਪੈਦਾ ਕਰਨ ਦੀ ਗੱਲ ਦਾ ਜਵਾਬ ਦਿੰਦੇ ਹੋਏ ਐਲਨ ਆਖਦਾ ਹੈ ਕਿ ਇਕੱਲਤਾ ਉਸ ਲਈ ਜਾਨ ਲੇਵਾ ਸਾਬਿਤ ਹੁੰਦੀ ਹੈ ਅਤੇ ਬਿਸਤਰ ਵਿਚ ਮੈਂ ਇਕੱਲਾ ਪਿਆ ਤਿਲ-ਤਿਲ ਮਰ ਰਿਹਾ ਹੁੰਦਾ ਹਾਂ। ਆਪਣੀ ਇਸ ਕਮਜ਼ੋਰੀ ਕਾਰਨ ਕਿਸੇ ਨੂੰ ਜੇ ਮੇਰੇ ਬੱਚੇ ਜ਼ਿਆਦਾ ਲਗਦੇ ਤਾਂ ਲੱਗਣ ਪਰ ਮੈਂ ਇਸ 'ਤੇ ਸ਼ਰਮਿੰਦਾ ਨਹੀਂ ਹਾਂ।
ਇਹ ਵੀ ਸੱਚ ਹੈ ਕਿ ਐਲਨ ਨੇ ਆਪਣੀ ਨਿੱਜੀ ਜਾਇਦਾਦ (ਆਲੀਸ਼ਾਨ ਬੰਗਲੇ ਵਗੈਰਾ) ਆਪਣੇ ਕੋਲ ਕੁਝ ਵੀ ਨਹੀਂ ਰੱਖਿਆ ਸਭ ਵੇਚ ਵੱਟਕੇ ਹੁਣ ਆਪ ਟੈਕਸਾਸ ਵਿਖੇ SpaceX ਦੇ ਲਾਂਚ ਪੈਡ ਕੋਲ ਬਹੁਤ ਹੀ ਛੋਟੇ ਜਿਹੇ ਇਕ ਕਿਰਾਏ ਦੇ ਫੋਲਡਿੰਗ ਹਾਊਸ ਵਿਚ ਰਹਿ ਰਿਹਾ ਹੈ। (ਸਮਾਪਤ)

-ਮੈਂਟਲ ਹੈਲਥ ਕੌਂਸਲਰ, ਕੈਲੀਬਰ ਆਰਟ ਸਟੂਡੀਓ, ਬੰਗਾ।
ਮੋਬਾਈਲ : 98154-61875

ਪਿਛਲੀ ਖ਼ਬਰ ਪੈਰਾਂ ਹੇਠ ਲਤਾੜਿਆ ਜਾਂਦਾ ਹਰਾ ਹਕੀਮ-ਖੱਬਲ਼ ਅਗਲੀ ਖ਼ਬਰ ਅੱਤ ਦੀ ਗਰਮੀ ਕਾਰਨ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।