23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਤਾਕਤ ਦਾ ਸੋਮਾ- ਭੱਖੜਾ

ਤਾਕਤ ਦਾ ਸੋਮਾ- ਭੱਖੜਾ

ਅਜੀਤ ਡੈਸਕ 23-08-2026

ਭੱਖੜੇ ਦਾ ਵਿਗਿਆਨਕ ਨਾਮ ਟਿ੍ਬਿਊਲਸ ਟੈਰੈਸਟਿ੍ਸ (Tribulus terrestris) ਹੈ | ਇਸ ਨੂੰ  ਗੋਖੜੂ, ਗੋਕਸ਼ੂਰਾ ਅਤੇ ਤਿਰਕਾਂਟਾ ਵੀ ਕਹਿੰਦੇ ਹਨ | ਇਸ ਨੂੰ  ਪੀਲੇ ਫੁੱਲ ਅਤੇ ਕੰਡੇਦਾਰ ਫਲ ਲਗਦੇ ਹਨ | ਇਹ ਕਫ ਅਤੇ ਵਾਤ ਨੂੰ  ਸ਼ਾਂਤ ਕਰਦਾ ਹੈ ਅਤੇ ਪਿੱਤ ਨੂੰ  ਵੀ ਸੰਤੁਲਿਤ ਕਰਦਾ ਹੈ | ਇਹ ਠੰਢੀ ਤਸੀਰ ਦਾ ਪੌਦਾ ਹੈ ਅਤੇ ਮਿਹਦੇ ਲਈ ਥੋੜ੍ਹਾ ਭਾਰੀ ਹੁੰਦਾ ਹੈ | ਹੋਮਿਓਪੈਥੀ ਵਿਚ ਇਸ ਤੋਂ ਟਿ੍ਬਿਊਲਸ ਟੈਰੈਸਟਿ੍ਸ (Tribulus terrestris) ਨਾਂਅ ਦੀ ਦਵਾਈ ਬਣਾਈ ਜਾਂਦੀ ਹੈ, ਜਿਸ ਨੂੰ  ਮਾਸਪੇਸ਼ੀਆਂ ਨੂੰ  ਪੁਨਰ ਸੁਰਜੀਤ ਕਰਨ, ਨਰ ਪ੍ਰਜਣਨ ਪ੍ਰਣਾਲੀ ਨੂੰ  ਸਿਹਤਯਾਬ ਕਰਨ, ਥਕਾਵਟ ਅਤੇ ਕਮਜ਼ੋਰੀ ਘਟਾਉਣ ਅਤੇ ਇਸਤਰੀਆਂ ਦੇ ਹਾਰਮੋਨਜ਼ ਨੂੰ  ਸੰਤੁਲਿਤ ਕਰਨ ਆਦਿ ਲਈ ਵਰਤਿਆ ਜਾਂਦਾ ਹੈ | ਭੱਖੜਾ ਖੇਡ ਪ੍ਰਦਰਸ਼ਨ ਅਤੇ ਕਸਰਤ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਖਿਡਾਰੀਆਂ ਦੀ ਖੁਰਾਕ (Sports supplements) ਵਿਚ ਵਿਸ਼ੇਸ਼ ਤੱਤ ਵਜੋਂ ਗੁਣਕਾਰੀ ਹੁੰਦਾ ਹੈ | ਇਸ ਨੂੰ  ਬਾਜ਼ੀਕਰਨ ਔਸ਼ਧੀ ਕਿਹਾ ਜਾਂਦਾ ਹੈ ਭਾਵ ਕਿ ਇਹ ਬੰਦੇ ਨੂੰ  ਘੋੜੇ ਵਰਗਾ ਕਰ ਦਿੰਦਾ ਹੈ | ਇਹ ਗੁਰਦਿਆਂ ਦੀ ਛਾਣਨ ਸਮਰੱਥਾ (7lomerular 6iltration Rate) ਨੂੰ  ਵਧਾਉਂਦਾ ਹੈ | ਭਾਰਤੀ ਅਤੇ ਚੀਨੀ ਦਵਾਈਆਂ ਵਿਚ ਇਸ ਦੇ ਫਲਾਂ ਅਤੇ ਜੜ੍ਹਾਂ ਦੀ ਵਰਤੋਂ ਪੁਰਾਣੇ ਸਮਿਆਂ ਤੋਂ ਕੀਤੀ ਜਾ ਰਹੀ ਹੈ |
ਭੱਖੜੇ ਦਾ ਕਾੜ੍ਹਾ ਬਣਾ ਕੇ ਠੰਢਾ ਕਰ ਕੇ (24 ਘੰਟੇ ਮਿੱਟੀ ਦੇ ਭਾਂਡੇ ਵਿਚ ਰੱਖ ਕੇ) ਸਾਲ ਵਿਚ 15 ਦਿਨ ਪੀਣ ਨਾਲ ਪਿਸ਼ਾਬ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ | ਭੱਖੜੇ ਨੂੰ  ਬਰਾਬਰ ਮਾਤਰਾ ਵਿਚ ਪੁਨਰਨਵਾ ਅਤੇ ਕਚਨਾਰ ਦੇ ਛਿਲਕੇ ਵਿਚ ਮਿਲਾ ਕੇ ਇਸ ਦਾ ਕਾੜ੍ਹਾ ਪੀਣ ਨਾਲ ਗਦੂਦਾਂ ਦੀ ਬਿਮਾਰੀ ਵਿਚ ਲਾਭ ਮਿਲਦਾ ਹੈ | ਇਸ ਦੇ ਫਲਾਂ ਜਾਂ ਬੀਜਾਂ (ਕੰਡਿਆਂ) ਦਾ 10 ਗ੍ਰਾਮ ਚੂਰਨ ਸਾਰੀ ਰਾਤ ਭਿਓਾ ਕੇ ਉਸ ਦਾ ਪਾਣੀ ਪੁਣ ਕੇ ਖਾਲੀ ਪੇਟ ਪੀਣ ਨਾਲ ਗੁਰਦੇ ਸਾਫ ਹੁੰਦੇ ਹਨ ਅਤੇ ਗੁਰਦੇ ਦੀ ਪੱਥਰੀ ਖੁਰਦੀ ਹੈ | ਇਹ ਗੁਰਦਿਆਂ ਨੂੰ  ਤਾਕਤਵਰ ਬਣਾਉਂਦਾ ਹੈ ਅਤੇ ਖਰਾਬ ਗੁਰਦਿਆਂ ਨੂੰ  ਪੁਨਰ ਸੁਰਜੀਤ ਕਰਦਾ ਹੈ | ਜਿਨ੍ਹਾਂ ਮਰੀਜ਼ਾਂ ਦੇ ਸਰੀਰ ਵਿਚ ਗੁਰਦਿਆਂ ਦੀ ਖਰਾਬੀ ਕਾਰਨ ਸੋਜ ਹੈ, ਉਨ੍ਹਾਂ ਦੀ ਸੋਜ ਅਤੇ ਭਾਰ ਘਟਾਉਣ ਲਈ ਭੱਖੜਾ ਗੁਣਕਾਰੀ ਹੈ | ਇਸ ਦੇ ਸੇਵਨ ਨਾਲ ਪਿਸ਼ਾਬ ਨਾਲੀ ਦੀ ਇਨਫੈਕਸ਼ਨ ਦੂਰ ਹੁੰਦੀ ਹੈ | ਇਸ ਦੇ ਫਲਾਂ ਦਾ ਚੂਰਨ ਮਿਸ਼ਰੀ ਪਾ ਕੇ ਦੁੱਧ ਵਿਚ ਪਾ ਕੇ ਪੀਣ ਨਾਲ ਪਿਸ਼ਾਬ ਦੀ ਜਲਣ ਤੋਂ ਨਿਜਾਤ ਮਿਲਦੀ ਹੈ | ਇਸ ਦਾ ਚੂਰਨ ਦੇਸੀ ਘਿਓ ਜਾਂ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਸਰੀਰ ਵਿਚ ਓਝ ਅਤੇ ਸ਼ਕਤੀ ਵਿਚ ਵਾਧਾ ਹੁੰਦਾ ਹੈ | ਇਹ ਪ੍ਰਜਣਨ ਅੰਗਾਂ ਨੂੰ  ਤਾਕਤਵਰ ਬਣਾਉਂਦਾ ਹੈ ਅਤੇ ਕਾਮੁਕ ਇੱਛਾ ਅਤੇ ਸ਼ਕਤੀ ਨੂੰ  ਵਧਾਉਂਦਾ ਹੈ | ਇਹ ਮਰਦਾਂ ਵਿਚ ਨਪੁੰਸਕਤਾ ਅਤੇ ਔਰਤਾਂ ਵਿਚ ਬਾਂਝਪਣ ਨੂੰ  ਦੂਰ ਕਰਨ ਵਿਚ ਫਾਇਦੇਮੰਦ ਹੈ | ਭੱਖੜਾ ਸੋਜ-ਰੋਧਕ ਅਤੇ ਦਰਦ ਨਿਵਾਰਕ ਹੈ ਅਤੇ ਇਸ ਵਿਚ ਕੋਲੈਸਟਰੋਲ, ਯੂਰਿਕ ਐਸਿਡ ਅਤੇ ਸ਼ੂਗਰ ਘਟਾਉਣ ਦੇ ਗੁਣ ਵੀ ਪਾਏ ਜਾਂਦੇ ਹਨ | 
ਗਦੂਦਾਂ ਦੇ ਮਰੀਜ਼ਾਂ, ਕੈਂਸਰ ਦੇ ਮਰੀਜਾਂ, ਗਰਭਵਤੀ ਇਸਤਰੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਇਸਤਰੀਆਂ ਨੂੰ  ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ | 
-ਮੋਬਾਈਲ : 85588-31900

ਪਿਛਲੀ ਖ਼ਬਰ ਦਿੱਲੀ ’ਚ ਸਿੱਖਾਂ ਵਲੋਂ ਰਾਹੁਲ ਗਾਂਧੀ ਦੀ ਰਿਹਾਇਸ਼ ਬਾਹਰ ਰੋਸ ਮੁਜ਼ਾਹਰਾ ਅਗਲੀ ਖ਼ਬਰ ਨਵੇਂ ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਰਾਹੀਂ ਪਾਰਟੀ ਨੂੰ ਮਜ਼ਬੂਤ ਕਰਨ ਨਵੇਂ ਅਹੁਦੇਦਾਰ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।