25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਵਿਲੱਖਣ ਪੌਦਾ ਪੱਥਰ ਚੱਟ

ਵਿਲੱਖਣ ਪੌਦਾ ਪੱਥਰ ਚੱਟ

ਅਜੀਤ ਡੈਸਕ 25-10-2026

ਪੱਥਰ ਚੱਟ ਦਾ ਵਿਗਿਆਨਕ ਨਾਮ ਕਲੈਂਚੌਏ ਪਿਨਾਟਾ (Kalanchoe pinnata) ਹੈ ਜਿਸ ਨੂੰ  ਪਹਿਲਾਂ ਬਰਾਇਓਫਾਈਲਮ ਕੈਲੀਸਾਈਨਮ (2ryophyllum calycinum) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ |

ਇਸ ਨੂੰ  ਹਿਮਸਾਗਰ, ਪਰਨਾਬੀਜ ਜਾਂ ਏਅਰਾਵਤੀ ਵੀ ਕਿਹਾ ਜਾਂਦਾ ਹੈ | ਇਹ ਇੱਕ ਵਿਲੱਖਣ ਪੌਦਾ ਹੈ ਜਿਸ ਦੇ ਮੋਟੇ ਗੁੱਦੇਦਾਰ ਪੱਤਿਆਂ ਦੇ ਕਿਨਾਰਿਆਂ ਤੇ ਛੋਟੇ ਛੋਟੇ ਪੌਦੇ ਲੱਗ ਜਾਂਦੇ ਹਨ, ਜਿਨ੍ਹਾਂ ਨੂੰ  ਪੱਤਿਆਂ ਤੋਂ ਲਾਹ ਕੇ ਜ਼ਮੀਨ ਵਿਚ ਲਗਾਇਆ ਜਾ ਸਕਦਾ ਹੈ | ਇਸੇ ਕਰਕੇ ਇਸ ਨੂੰ  ਏਅਰ ਪਲਾਂਟ ਵੀ ਕਿਹਾ ਜਾਂਦਾ ਹੈ | ਇਸ ਨੂੰ  ਝਾਂਜਰਾਂ ਵਰਗੇ ਬਹੁਤ ਸੋਹਣੇ ਫੁੱਲ ਲਗਦੇ ਹਨ | ਇਸ ਦੇ ਪੱਤਿਆਂ ਦਾ ਸਵਾਦ ਸਵੇਰ ਨੂੰ  ਖੱਟਾ, ਦੁਪਹਿਰ ਨੂੰ  ਫਿੱਕਾ ਅਤੇ ਸ਼ਾਮ ਨੂੰ  ਕੁਸੈਲਾ ਹੁੰਦਾ ਹੈ | ਇਸ ਦੇ ਪੱਤਿਆਂ ਵਿਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਤਾਂਬਾ, ਲੋਹਾ, ਜ਼ਿੰਕ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਸੋਡੀਅਮ ਆਦਿ ਤੱਤ ਪਾਏ ਜਾਂਦੇ ਹਨ | ਇਹ ਠੰਢੀ ਤਾਸੀਰ ਦਾ ਪੌਦਾ ਹੈ ਅਤੇ ਸਰੀਰ ਵਿਚ ਕਫ਼ ਅਤੇ ਪਿੱਤ ਦੋਸ਼ਾਂ ਨੂੰ  ਘਟਾਉਂਦਾ ਹੈ | ਪੱਥਰੀ ਦੇ ਇਲਾਜ ਲਈ ਇਹ ਅਤਿ ਫਾਇਦੇਮੰਦ ਹੈ | ਹੋਮਿਓਪੈਥੀ ਵਿਚ ਇਸ ਦੇ ਨਾਮ ਦੀ ਦਵਾਈ ਬਰਾਇਓਫਾਈਲਮ ਕੈਲੀਸਾਈਨਮ (2ryophyllum calycinum) ਮਿਲਦੀ ਹੈ ਜਿਸ ਨੂੰ  ਗੁਰਦੇ ਅਤੇ ਪਿਸ਼ਾਬ ਦੀ ਥੈਲੀ ਦੀ ਪੱਥਰੀ ਕੱਢਣ, ਪਿਸ਼ਾਬ ਨਾਲੀ ਦੀ ਸਫਾਈ ਕਰਨ ਅਤੇ ਇਨਫੈਕਸ਼ਨ ਦੂਰ ਕਰਨ ਆਦਿ ਲਈ ਵਰਤਿਆ ਜਾਂਦਾ ਹੈ |  ਪੱਥਰ ਚੱਟ ਦੇ 2-3 ਪੱਤੇ ਰੋਜ਼ ਚਿੱਥ ਕੇ ਖਾਲੀ ਪੇਟ ਖਾਣ ਨਾਲ ਜਾਂ ਇਹਨਾਂ ਪੱਤਿਆਂ ਦਾ ਰਸ ਕੱਢ ਕੇ ਪੀਣ ਨਾਲ ਪਿੱਤੇ ਦੀਆਂ ਛੋਟੀਆਂ ਪੱਥਰੀਆਂ ਖ਼ਤਮ ਹੁੰਦੀਆਂ ਹਨ ਅਤੇ ਗੁਰਦੇ ਦੀਆਂ ਪੱਥਰੀਆਂ ਨਿਕਲਦੀਆਂ ਹਨ | ਇਹ ਪੱਥਰੀ ਕਾਰਨ ਵਧੇ ਹੋਏ ਬਲੱਡ ਪ੍ਰੈਸ਼ਰ  ਨੂੰ  ਵੀ ਘਟਾਉਂਦਾ ਹੈ | ਇਸ ਨਾਲ ਪਿਸ਼ਾਬ ਨਾਲੀ ਦੀ ਇਨਫੈਕਸ਼ਨ ਠੀਕ ਹੁੰਦੀ ਹੈ ਅਤੇ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ | ਇਸ ਦੇ ਸੇਵਨ ਨਾਲ ਪੱਥਰੀ ਬਣਨ ਤੋਂ ਵੀ ਰੁਕਦੀ ਹੈ | ਇਹ ਪੱਥਰੀ ਕਾਰਨ ਗੁਰਦੇ ਵਿਚ ਹੋਏ ਜ਼ਖ਼ਮਾਂ ਨੂੰ  ਵੀ ਠੀਕ ਕਰਦਾ ਹੈ | ਇਸ ਦੇ ਪੱਤਿਆਂ ਦਾ 2-3 ਚਮਚੇ ਰਸ ਪੀਣ ਨਾਲ ਉਲਟੀ ਵਾਲਾ ਮਨ ਠੀਕ ਹੁੰਦਾ ਹੈ | ਇਸ ਦੇ ਪੱਕੇ ਹੋਏ ਪੱਤੇ ਦਾ ਰਸ ਕੰਨ ਵਿਚ ਪਾਉਣ ਨਾਲ ਵਹਿੰਦੇ ਕੰਨ ਅਤੇ ਕੰਨ ਦਰਦ ਤੋਂ ਆਰਾਮ ਮਿਲਦਾ ਹੈ | ਪੱਥਰ ਚੱਟ ਦੇ ਪੱਤੇ ਨੂੰ  ਅਰਿੰਡ ਦਾ ਤੇਲ ਲਗਾ ਕੇ ਕੋਸਾ ਕਰ ਕੇ ਜੋੜਾਂ ਤੇ ਬੰਨ੍ਹਣ ਨਾਲ ਜੋੜਾਂ ਦੇ ਦਰਦ ਅਤੇ ਸੋਜ ਤੋਂ ਆਰਾਮ ਮਿਲਦਾ ਹੈ | ਇਸ ਨੂੰ  ਛਾਤੀ ਦੀਆਂ ਗੰਢਾਂ 'ਤੇ ਬੰਨ੍ਹਣ ਨਾਲ ਗੰਢਾਂ ਖੁਰਦੀਆਂ ਹਨ | ਇਸ ਦੇ ਪੱਤਿਆਂ ਨੂੰ  ਕੁੱਟ ਕੇ ਜ਼ਖ਼ਮਾਂ 'ਤੇ ਲਾਉਣ ਨਾਲ ਜ਼ਖ਼ਮ ਜਲਦੀ ਠੀਕ ਹੁੰਦੇ ਹਨ | ਇਸ ਵਿਚ ਸੋਜਰੋਧਕ, ਦਰਦ ਨਿਵਾਰਕ ਅਤੇ ਜੀਵਾਣੂਰੋਧਕ ਗੁਣ ਪਾਏ ਜਾਂਦੇ ਹਨ | ਇਸ ਦੇ ਪੱਤਿਆਂ ਨੂੰ  ਕੁੱਟ ਕੇ ਛਾਲਿਆਂ, ਸੜੀ ਚਮੜੀ ਅਤੇ ਕੀੜਿਆਂ ਦੇ ਕੱਟੇ 'ਤੇ ਲਾਉਣ ਨਾਲ ਆਰਾਮ ਮਿਲਦਾ ਹੈ | ਇਸ ਦੇ ਪੱਤਿਆਂ ਦਾ ਰਸ ਪਤਾਸ਼ੇ ਵਿਚ ਪਾ ਕੇ ਖਾਣ ਨਾਲ ਖੰਘ, ਜੁਕਾਮ ਅਤੇ ਦਮੇਂ ਨੂੰ  ਆਰਾਮ ਮਿਲਦਾ ਹੈ | ਇਸ ਦਾ 15 ਮਿਲੀਲਿਟਰ ਰਸ ਰੋਜ਼ਾਨਾ ਪੀਣ ਨਾਲ ਖੂਨੀ ਬਵਾਸੀਰ ਨੂੰ  ਆਰਾਮ ਮਿਲਦਾ ਹੈ | ਇਸ ਦੇ ਪੱਤਿਆਂ ਦਾ ਕਾੜ੍ਹਾ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ | ਇਸ ਦੇ ਪੱਤਿਆਂ ਨੂੰ  ਸਲਾਦ ਦਾ ਹਿੱਸਾ ਬਣਾਉਣਾ ਚਾਹੀਦਾ ਹੈ | 

ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਇਸਤਰੀਆਂ ਨੂੰ  ਇਸ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ |

ਪੱਥਰ ਚੱਟ ਦਾ ਵਿਗਿਆਨਕ ਨਾਮ ਕਲੈਂਚੌਏ ਪਿਨਾਟਾ (Kalanchoe pinnata) ਹੈ ਜਿਸ ਨੂੰ  ਪਹਿਲਾਂ ਬਰਾਇਓਫਾਈਲਮ ਕੈਲੀਸਾਈਨਮ (2ryophyllum calycinum) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ | ਇਸ ਨੂੰ  ਹਿਮਸਾਗਰ, ਪਰਨਾਬੀਜ ਜਾਂ ਏਅਰਾਵਤੀ ਵੀ ਕਿਹਾ ਜਾਂਦਾ ਹੈ | ਇਹ ਇੱਕ ਵਿਲੱਖਣ ਪੌਦਾ ਹੈ ਜਿਸ ਦੇ ਮੋਟੇ ਗੁੱਦੇਦਾਰ ਪੱਤਿਆਂ ਦੇ ਕਿਨਾਰਿਆਂ ਤੇ ਛੋਟੇ ਛੋਟੇ ਪੌਦੇ ਲੱਗ ਜਾਂਦੇ ਹਨ, ਜਿਨ੍ਹਾਂ ਨੂੰ  ਪੱਤਿਆਂ ਤੋਂ ਲਾਹ ਕੇ ਜ਼ਮੀਨ ਵਿਚ ਲਗਾਇਆ ਜਾ ਸਕਦਾ ਹੈ | ਇਸੇ ਕਰਕੇ ਇਸ ਨੂੰ  ਏਅਰ ਪਲਾਂਟ ਵੀ ਕਿਹਾ ਜਾਂਦਾ ਹੈ | ਇਸ ਨੂੰ  ਝਾਂਜਰਾਂ ਵਰਗੇ ਬਹੁਤ ਸੋਹਣੇ ਫੁੱਲ ਲਗਦੇ ਹਨ | ਇਸ ਦੇ ਪੱਤਿਆਂ ਦਾ ਸਵਾਦ ਸਵੇਰ ਨੂੰ  ਖੱਟਾ, ਦੁਪਹਿਰ ਨੂੰ  ਫਿੱਕਾ ਅਤੇ ਸ਼ਾਮ ਨੂੰ  ਕੁਸੈਲਾ ਹੁੰਦਾ ਹੈ | ਇਸ ਦੇ ਪੱਤਿਆਂ ਵਿਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਤਾਂਬਾ, ਲੋਹਾ, ਜ਼ਿੰਕ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਸੋਡੀਅਮ ਆਦਿ ਤੱਤ ਪਾਏ ਜਾਂਦੇ ਹਨ | ਇਹ ਠੰਢੀ ਤਾਸੀਰ ਦਾ ਪੌਦਾ ਹੈ ਅਤੇ ਸਰੀਰ ਵਿਚ ਕਫ਼ ਅਤੇ ਪਿੱਤ ਦੋਸ਼ਾਂ ਨੂੰ  ਘਟਾਉਂਦਾ ਹੈ | ਪੱਥਰੀ ਦੇ ਇਲਾਜ ਲਈ ਇਹ ਅਤਿ ਫਾਇਦੇਮੰਦ ਹੈ | ਹੋਮਿਓਪੈਥੀ ਵਿਚ ਇਸ ਦੇ ਨਾਮ ਦੀ ਦਵਾਈ ਬਰਾਇਓਫਾਈਲਮ ਕੈਲੀਸਾਈਨਮ (2ryophyllum calycinum) ਮਿਲਦੀ ਹੈ ਜਿਸ ਨੂੰ  ਗੁਰਦੇ ਅਤੇ ਪਿਸ਼ਾਬ ਦੀ ਥੈਲੀ ਦੀ ਪੱਥਰੀ ਕੱਢਣ, ਪਿਸ਼ਾਬ ਨਾਲੀ ਦੀ ਸਫਾਈ ਕਰਨ ਅਤੇ ਇਨਫੈਕਸ਼ਨ ਦੂਰ ਕਰਨ ਆਦਿ ਲਈ ਵਰਤਿਆ ਜਾਂਦਾ ਹੈ |  ਪੱਥਰ ਚੱਟ ਦੇ 2-3 ਪੱਤੇ ਰੋਜ਼ ਚਿੱਥ ਕੇ ਖਾਲੀ ਪੇਟ ਖਾਣ ਨਾਲ ਜਾਂ ਇਹਨਾਂ ਪੱਤਿਆਂ ਦਾ ਰਸ ਕੱਢ ਕੇ ਪੀਣ ਨਾਲ ਪਿੱਤੇ ਦੀਆਂ ਛੋਟੀਆਂ ਪੱਥਰੀਆਂ ਖ਼ਤਮ ਹੁੰਦੀਆਂ ਹਨ ਅਤੇ ਗੁਰਦੇ ਦੀਆਂ ਪੱਥਰੀਆਂ ਨਿਕਲਦੀਆਂ ਹਨ | ਇਹ ਪੱਥਰੀ ਕਾਰਨ ਵਧੇ ਹੋਏ ਬਲੱਡ ਪ੍ਰੈਸ਼ਰ  ਨੂੰ  ਵੀ ਘਟਾਉਂਦਾ ਹੈ | ਇਸ ਨਾਲ ਪਿਸ਼ਾਬ ਨਾਲੀ ਦੀ ਇਨਫੈਕਸ਼ਨ ਠੀਕ ਹੁੰਦੀ ਹੈ ਅਤੇ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ | ਇਸ ਦੇ ਸੇਵਨ ਨਾਲ ਪੱਥਰੀ ਬਣਨ ਤੋਂ ਵੀ ਰੁਕਦੀ ਹੈ | ਇਹ ਪੱਥਰੀ ਕਾਰਨ ਗੁਰਦੇ ਵਿਚ ਹੋਏ ਜ਼ਖ਼ਮਾਂ ਨੂੰ  ਵੀ ਠੀਕ ਕਰਦਾ ਹੈ | ਇਸ ਦੇ ਪੱਤਿਆਂ ਦਾ 2-3 ਚਮਚੇ ਰਸ ਪੀਣ ਨਾਲ ਉਲਟੀ ਵਾਲਾ ਮਨ ਠੀਕ ਹੁੰਦਾ ਹੈ | ਇਸ ਦੇ ਪੱਕੇ ਹੋਏ ਪੱਤੇ ਦਾ ਰਸ ਕੰਨ ਵਿਚ ਪਾਉਣ ਨਾਲ ਵਹਿੰਦੇ ਕੰਨ ਅਤੇ ਕੰਨ ਦਰਦ ਤੋਂ ਆਰਾਮ ਮਿਲਦਾ ਹੈ | ਪੱਥਰ ਚੱਟ ਦੇ ਪੱਤੇ ਨੂੰ  ਅਰਿੰਡ ਦਾ ਤੇਲ ਲਗਾ ਕੇ ਕੋਸਾ ਕਰ ਕੇ ਜੋੜਾਂ ਤੇ ਬੰਨ੍ਹਣ ਨਾਲ ਜੋੜਾਂ ਦੇ ਦਰਦ ਅਤੇ ਸੋਜ ਤੋਂ ਆਰਾਮ ਮਿਲਦਾ ਹੈ | ਇਸ ਨੂੰ  ਛਾਤੀ ਦੀਆਂ ਗੰਢਾਂ 'ਤੇ ਬੰਨ੍ਹਣ ਨਾਲ ਗੰਢਾਂ ਖੁਰਦੀਆਂ ਹਨ | ਇਸ ਦੇ ਪੱਤਿਆਂ ਨੂੰ  ਕੁੱਟ ਕੇ ਜ਼ਖ਼ਮਾਂ 'ਤੇ ਲਾਉਣ ਨਾਲ ਜ਼ਖ਼ਮ ਜਲਦੀ ਠੀਕ ਹੁੰਦੇ ਹਨ | ਇਸ ਵਿਚ ਸੋਜਰੋਧਕ, ਦਰਦ ਨਿਵਾਰਕ ਅਤੇ ਜੀਵਾਣੂਰੋਧਕ ਗੁਣ ਪਾਏ ਜਾਂਦੇ ਹਨ | ਇਸ ਦੇ ਪੱਤਿਆਂ ਨੂੰ  ਕੁੱਟ ਕੇ ਛਾਲਿਆਂ, ਸੜੀ ਚਮੜੀ ਅਤੇ ਕੀੜਿਆਂ ਦੇ ਕੱਟੇ 'ਤੇ ਲਾਉਣ ਨਾਲ ਆਰਾਮ ਮਿਲਦਾ ਹੈ | ਇਸ ਦੇ ਪੱਤਿਆਂ ਦਾ ਰਸ ਪਤਾਸ਼ੇ ਵਿਚ ਪਾ ਕੇ ਖਾਣ ਨਾਲ ਖੰਘ, ਜੁਕਾਮ ਅਤੇ ਦਮੇਂ ਨੂੰ  ਆਰਾਮ ਮਿਲਦਾ ਹੈ | ਇਸ ਦਾ 15 ਮਿਲੀਲਿਟਰ ਰਸ ਰੋਜ਼ਾਨਾ ਪੀਣ ਨਾਲ ਖੂਨੀ ਬਵਾਸੀਰ ਨੂੰ  ਆਰਾਮ ਮਿਲਦਾ ਹੈ | ਇਸ ਦੇ ਪੱਤਿਆਂ ਦਾ ਕਾੜ੍ਹਾ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ | ਇਸ ਦੇ ਪੱਤਿਆਂ ਨੂੰ  ਸਲਾਦ ਦਾ ਹਿੱਸਾ ਬਣਾਉਣਾ ਚਾਹੀਦਾ ਹੈ | 
ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਇਸਤਰੀਆਂ ਨੂੰ  ਇਸ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ |

ਪਿਛਲੀ ਖ਼ਬਰ ਜੇ ਪਹਿਲੀ ਵਾਰ ਹਵਾਈ ਜਹਾਜ਼ ਰਾਹੀਂ ਵਿਦੇਸ਼ ਯਾਤਰਾ ਕਰ ਰਹੇ ਹੋ ਅਗਲੀ ਖ਼ਬਰ ਆਤਿਸ਼ਬਾਜ਼ੀ : ਇਤਿਹਾਸ, ਸਮਾਜ ਤੇ ਬਾਜ਼ਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।