ਪੱਤਝੜ ਕੁਦਰਤ ਦਾ ਉਹ ਰੰਗ ਹੈ, ਜਦੋਂ ਰੁੱਖਾਂ ਦੇ ਪੱਤੇ ਆਪਣੀ ਪੁਰਾਣੀ ਪੁਸ਼ਾਕ ਉਤਾਰ ਕੇ ਧਰਤੀ ਦੀ ਗੋਦ ਵਿਚ ਆ ਡਿੱਗਦੇ ਹਨ | ਪੀਲੇ, ਸੁਨਹਿਰੀ ਤੇ ਭੂਰੇ ਪੱਤਿਆਂ ਦੀ ਚਾਦਰ ਧਰਤੀ ਨੂੰ ਇਕ ਵੱਖਰੀ ਹੀ ਖ਼ੂਬਸੂਰਤੀ ਬਖ਼ਸ਼ਦੀ ਹੈ |

ਹਵਾ ਦੇ ਬੁੱਲਿਆਂ ਨਾਲ ਨੱਚਦੇ ਪੱਤੇ ਇਉਂ ਜਾਪਦੇ ਹਨ, ਜਿਵੇਂ ਕੁਦਰਤ ਆਪਣੀ ਵਿਦਾਈ ਦਾ ਜਸ਼ਨ ਮਨਾ ਰਹੀ ਹੋਵੇ | ਪੱਤਝੜ ਸਾਨੂੰ ਸਿਖਾਉਂਦੀ ਹੈ ਕਿ ਕੁਝ ਗੁਆਉਣਾ ਵੀ ਜ਼ਿੰਦਗੀ ਦਾ ਹਿੱਸਾ ਹੈ | ਪੁਰਾਣੇ ਪੱਤਿਆਂ ਦੇ ਝੜਨ ਨਾਲ ਨਵੇਂ ਪੱਤਿਆਂ ਦੇ ਆਉਣ ਦਾ ਰਾਹ ਖੁੱਲ੍ਹਦਾ ਹੈ | ਜ਼ਿੰਦਗੀ ਵਿਚ ਵੀ ਕਈ ਵਾਰ ਪੁਰਾਣੀਆਂ ਸੋਚਾਂ, ਆਦਤਾਂ ਅਤੇ ਯਾਦਾਂ ਨੂੰ ਅਲਵਿਦਾ ਕਹਿਣਾ ਪੈਂਦਾ ਹੈ ਤਾਂ ਜੋ ਨਵੀਆਂ ਸੰਭਾਵਨਾਵਾਂ ਜਨਮ ਲੈ ਸਕਣ | ਆਓ, ਪੱਤਝੜ ਦਾ ਸਵਾਗਤ ਉਦਾਸੀ ਨਾਲ ਨਹੀਂ, ਸਗੋਂ ਇਸ ਦੀ ਕੁਦਰਤੀ ਸੁੰਦਰਤਾ ਨੂੰ ਮਾਣਦਿਆਂ ਕਰੀਏ | ਹਰ ਰੁੱਤ ਦਾ ਆਪਣਾ ਸੁਹਜ ਹੈ ਅਤੇ ਹਰ ਬਦਲਾਅ ਆਪਣੇ ਨਾਲ ਕੋਈ ਨਾ ਕੋਈ ਸੁਨੇਹਾ ਲੈ ਕੇ ਆਉਂਦਾ ਹੈ | ਪੱਤਝੜ, ਖ਼ੁਸ਼ ਆਮਦੀਦ! ਤੂੰ ਸਾਨੂੰ ਵਿਛੜਨ ਵਿਚ ਵੀ ਸੁੰਦਰਤਾ ਅਤੇ ਬਦਲਾਅ ਵਿਚ ਵੀ ਆਸ ਦੇਖਣੀ ਸਿਖਾਉਂਦੀ ਹੈਂ |
-ਈਮੇਲ : janmeja0gmail.com