ਲੰਡਨ ਦੇ ਮਾਹਿਰਾਂ ਅਨੁਸਾਰ ਸਿਰ ਦੀ ਸੱਟ ਲਈ ਐਕਸਰੇ ਜਿਥੇ ਇਲਾਜ ਲਈ ਜ਼ਰੂਰੀ ਹੁੰਦਾ ਹੈ, ਉਥੇ ਦੂਜੇ ਪਾਸੇ ਇਸ ਨਾਲ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਵੀ ਰੁਕਾਵਟ ਪੈਦਾ ਹੋ ਸਕਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਮੂਲੀ ਸੱਟ ਤੋਂ ਬਾਅਦ ਸੀ.ਟੀ. ਸਕੈਨ ਕਰਨ ਦੇ ਰੁਝਾਨ 'ਤੇ ਲੋਕ ਲਗਾਉਣੀ ਚਾਹੀਦੀ ਹੈ।
ਤਿੰਨ ਹਜ਼ਾਰ ਲੋਕਾਂ 'ਤੇ ਕੀਤੀ ਗਈ ਖੋਜ ਅਨੁਸਾਰ ਉਨ੍ਹਾਂ ਨੇ ਪਾਇਆ ਕਿ ਜਿਨ੍ਹਾਂ ਹੀਮੇਨਗਿਯੋਮਾ ਲਈ ਰੈਡੀਏਸ਼ਨ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦੇ ਸਿਰ ਅਤੇ ਗਰਦਨ 'ਤੇ ਸਟ੍ਰਾਬੈਰੀ ਦੇ ਨਿਸ਼ਾਨ ਪਾਏ ਗਏ। ਬਰਤਾਨੀਆ ਦੇ ਇਕ ਮੈਡੀਕਲ ਜਰਨਲ ਵਿਚ ਛਪੀ ਰਿਪੋਰਟ ਅਨੁਸਾਰ 18 ਮਹੀਨੇ ਤੋਂ ਘੱਟ ਜਿਨ੍ਹਾਂ ਬੱਚਿਆਂ ਨੂੰ ਰੈਡੀਏਸ਼ਨ ਇਲਾਜ ਦਿੱਤਾ ਗਿਆ, ਉਨ੍ਹਾਂ ਸਭ ਦਾ ਬੌਧਿਕ ਵਿਕਾਸ ਘੱਟ ਹੁੰਦਾ ਦੇਖਿਆ ਗਿਆ।
ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਬੁਰੇ ਪ੍ਰਭਾਵ ਪਾਉਂਦਾ ਹੈ ਐਕਸਰੇ
ਅਜੀਤ ਡੈਸਕ
20-02-2026