ਪਿਛਲੇ ਤਿੰਨ ਦਹਾਕਿਆਂ ਵਿਚ ਸਾਡੇ 'ਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਵਧਿਆ ਹੈ, ਖ਼ਾਸ ਤੌਰ 'ਤੇ ਸ਼ਹਿਰੀ ਇਲਾਕਿਆਂ ਵਿਚ। ਜਿਥੇ ਵੀ ਸਾਧਾਰਨ ਮਿੱਠੇ ਦੇ ਨਾਲ ਹੀ ਸਾਡੀ ਨੌਜਵਾਨ ਪੀੜ੍ਹੀ ਕੋਲਡ ਡਰਿੰਕ ਪਦਾਰਥਾਂ ਦੀ ਆਦੀ ਹੋ ਗਈ ਹੈ, ਜਿਸ ਜ਼ਰੀਏ ਲਗਾਤਾਰ ਵਾਧੂ ਸ਼ੂਗਰ ਸਰੀਰ ਵਿਚ ਜਾ ਰਹੀ ਹੈ।
ਇਹ ਸੱਚ ਹੈ ਕਿ ਭਾਰਤ ਚੀਨੀ ਦੀ ਵਰਤੋਂ ਦੇ ਮਾਮਲਿਆਂ ਵਿਚ ਸੰਸਾਰ ਵਿਚ ਅੱਵਲ ਹੈ। ਚੀਨੀ ਦੀ ਜ਼ਿਆਦਾ ਵਰਤੋਂ ਕਾਰਨ ਹੀ ਮੋਟਾਪਾ ਵਧ ਰਿਹਾ ਹੈ ਜੋ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਜਨਮਦਾਤਾ ਹੈ।
ਇਸ ਤਰ੍ਹਾਂ ਮਿਲਦੀ ਹੈ ਊਰਜਾ : (1) ਹੋਰ ਖਾਣ ਵਾਲੇ ਪਦਾਰਥਾਂ ਅਤੇ ਚੀਨੀ ਨਾਲ ਮਿਲਣ ਵਾਲੇ ਕਾਰਬੋਹਾਈਡ੍ਰੇਟ ਨੂੰ ਗੁਲੂਕੋਜ਼ ਵਿਚ ਬਦਲ ਦਿੰਦਾ ਹੈ। (2) ਗੁਲੂਕੋਜ਼ ਖੂਨ ਪ੍ਰਵਾਹ ਵਿਚ ਮਿਲਣ ਲਗਦਾ ਹੈ। (3) ਸਰੀਰ ਵਿਚ ਭਰਪੂਰ ਮਾਤਰਾ ਵਿਚ ਇੰਸੂਲਿਨ ਦਾ ਨਿਰਮਾਣ ਹੁੰਦਾ ਹੈ ਜੋ ਗੁਲੂਕੋਜ਼ ਸਰੀਰ ਵਿਚ ਪ੍ਰਵਾਹਿਤ ਕਰਦਾ ਹੈ। (4) ਗੁਲੂਕੋਜ਼ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਪਹੁੰਚ ਕੇ ਊਰਜਾ ਦਿੰਦਾ ਹੈ। (5) ਜੇਕਰ ਇੰਸੂਲਿਨ ਦੀ ਮਾਤਰਾ ਭਰਪੂਰ ਰੂਪ ਵਿਚ ਨਹੀਂ ਹੋਵੇਗੀ ਤਾਂ ਖੂਨ ਵਿਚ ਗੁਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ ਜੋ ਸ਼ੂਗਰ ਦਾ ਕਾਰਨ ਬਣਦੀ ਹੈ।
ਜਿਗਰ ਵਿਚ ਜਮ੍ਹਾਂ ਹੁੰਦਾ ਹੈ ਗੁਲੂਕੋਜ਼ : ਕਾਰਬੋਹਾਈਡ੍ਰੇਟ ਦੇ ਰੂਪ ਵਿਚ ਲਿਆ ਗਿਆ ਗੁਲੂਕੋਜ਼ ਜਿਗਰ ਤੱਕ ਪਹੁੰਚਦਾ ਹੈ ਅਤੇ ਗਲਾਈਕੋਜਨ ਦੇ ਰੂਪ ਵਿਚ ਉਥੇ ਜਮ੍ਹਾਂ ਹੋ ਜਾਂਦਾ ਹੈ। ਜਦੋਂ ਖੂਨ ਵਿਚ ਗੁਲੂਕੋਜ ਦੀ ਕਮੀ ਹੋਣ ਲਗਦੀ ਹੈ ਤਾਂ ਜਿਗਰ ਆਪਣੇ ਕੋਲ ਜਮ੍ਹਾਂ ਗੁਲੂਕੋਜਨ ਨੂੰ ਰਿਲੀਜ਼ ਕਰਨ ਲਗ ਜਾਂਦਾ ਹੈ। ਇਕ ਸਿਹਤਮੰਦ ਵਿਅਕਤੀ ਲਈ ਲਿਵਰ ਵਿਚ 100 ਗ੍ਰਾਮ ਗਲਾਈਕੋਜਨ ਜਮ੍ਹਾਂ ਹੁੰਦਾ ਹੈ ਜੋ ਸਾਧਾਰਨ ਵਿਅਕਤੀ ਨੂੰ 24 ਘੰਟੇ ਤੱਕ ਊਰਜਾ ਦੇਣ ਲਈ ਸਹੀ ਹੈ।
ਸਰੀਰ ਵਿਚ ਕਾਰਬੋਹਾਈਡ੍ਰੇਟ ਦੀ ਪੂਰਤੀ ਲਈ ਚੀਨੀ ਦੀ ਵਰਤੋਂ ਜ਼ਰੂਰੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਸਰੀਰ 'ਤੇ ਉਲਟ ਅਸਰ ਪਾ ਸਕਦੀ ਹੈ। ਜੇਕਰ ਸਰੀਰ ਵਿਚ ਕਾਰਬੋਹਾਈਡ੍ਰੇਟ ਦੀ ਕਮੀ ਹੋਵੇਗੀ ਤਾਂ ਊਰਜਾ ਲਈ ਪ੍ਰੋਟੀਨ (ਐਮਿਨੋ ਐਸਿਡ) ਅਤੇ ਚਰਬੀ (ਫੈਟੀ ਐਸਿਡ) 'ਤੇ ਬੁਰਾ ਅਸਰ ਪਵੇਗਾ। ਇਸ ਵਜ੍ਹਾ ਨਾਲ ਕਾਰਬੋਹਾਈਡ੍ਰੇਟ ਦੀ ਪੂਰਤੀ ਲਈ ਚੀਨੀ ਦੀ ਸੰਜਮ ਨਾਲ ਵਰਤੋਂ ਕਰੋ ਪਰ ਜ਼ਿਆਦਾ ਵਰਤੋਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਮੋਟਾਪਾ ਵਧ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਇੰਸੂਲਿਨ ਹਾਰਮੋਨ ਵਿਚ ਸਮੱਸਿਆ ਹੈ, ਉਨ੍ਹਾਂ ਵਿਚ ਇਹ ਸ਼ੂਗਰ ਦੀ ਸਮੱਸਿਆ ਪੈਦਾ ਕਰ ਸਕਦਾ ਹੈ।
ਜ਼ਿਆਦਾ ਵਰਤੋਂ ਕਿਸੇ ਵੀ ਚੀਜ਼ ਦੀ ਬੁਰੀ ਹੁੰਦੀ ਹੈ। ਸਰੀਰ ਨੂੰ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ ਵਰਗੀਆਂ ਸਭ ਜ਼ਰੂਰੀ ਚੀਜ਼ਾਂ ਚਾਹੀਦੀਆਂ ਹਨ। ਸਿਰਫ਼ ਨਿਰਧਾਰਿਤ ਕੈਲੋਰੀ ਦੀ ਜ਼ਰੂਰਤ ਦੀ ਪੂਰਤੀ ਕਰਨਾ ਹੀ ਜ਼ਰੂਰੀ ਨਹੀਂ ਹੈ। ਭੋਜਨ ਵਿਚ ਵਖਰੇਵਾਂ ਵੀ ਹੋਣਾ ਚਾਹੀਦਾ ਹੈ।
ਕਾਰਬੋਹਾਈਡ੍ਰੇਟ ਦੀ ਜ਼ਰੂਰਤ ਵਿਅਕਤੀ ਦੀ ਉਮਰ, ਸਰੀਰਕ ਸਥਿਤੀ ਅਤੇ ਪੈਰਾਂ 'ਤੇ ਨਿਰਭਰ ਕਰਦੀ ਹੈ। ਖਿਡਾਰੀਆਂ ਤੇ ਸਰੀਰਕ ਮਿਹਨਤ ਕਰਨ ਵਾਲੇ ਲੋਕਾਂ ਨੂੰ ਕੁਰਸੀ 'ਤੇ ਬੈਠ ਕੇ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਕਾਰਬੋਹਾਈਡ੍ਰੇਟ ਦੀ ਜ਼ਰੂਰਤ ਹੋਵੇਗੀ। ਇਹ ਸਾਈਕਾਜੀਕਲ ਪਹਿਲੂ ਹੈ ਕਿ ਥਕਾਵਟ ਮਹਿਸੂਸ ਹੁੰਦੇ ਹੀ ਗੁਲੂਕੋਜ਼ ਜਾਂ ਸ਼ੱਕਰ ਵਾਲਾ ਦੂਜਾ ਪੀਣ ਵਾਲਾ ਪਦਾਰਥ ਲੈਣ 'ਤੇ ਝਟ ਐਨਰਜੀ ਮਿਲਦੀ ਹੈ।
ਭੁੱਖ ਲੱਗਣ 'ਤੇ ਜਿਸ ਤਰ੍ਹਾਂ ਨਾਲ ਭੋਜਨ ਕਰਦਿਆਂ ਹੀ ਦਿਮਾਗ਼ ਨੂੰ ਤਰੋਤਾਜ਼ਾ ਮਹਿਸੂਸ ਹੁੰਦਾ ਹੈ, ਉਸੇ ਤਰ੍ਹਾਂ ਥਕਾਵਟ ਸਮੇਂ ਸ਼ੂਗਰ (ਗੁਲੂਕੋਜ਼) ਲੈਣ 'ਤੇ ਦਿਮਾਗ਼ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ। ਊਰਜਾ ਮਿਲਣ ਦੀ ਪ੍ਰਕਿਰਿਆ ਕੁਝ ਦੇਰ ਬਾਅਦ ਸ਼ੁਰੂ ਹੁੰਦੀ ਹੈ। ਗੁਲੂਕੋਜ਼ ਲਿਵਰ ਵਿਚ ਜਮ੍ਹਾਂ ਹੁੰਦਾ ਹੈ ਅਤੇ ਇਸ ਤੋਂ ਬਾਅਦ ਖੂਨ ਰਾਹੀਂ ਉਹ ਸਭ ਕੋਸ਼ਿਕਾਵਾਂ ਤੱਕ ਪਹੁੰਚਦਾ ਹੈ।
ਸਰੀਰ ਨਿਸਚਿਤ ਮਾਤਰਾ ਤੱਕ ਹੀ ਸ਼ੂਗਰ ਨੂੰ ਹਜ਼ਮ ਕਰਨ ਦੀ ਤਾਕਤ ਰੱਖਦਾ ਹੈ ਪਰ ਜਦੋਂ ਅਸੀਂ ਇਸ ਦੀ ਜ਼ਿਆਦਾ ਵਰਤੋਂ ਕਰਨ ਲਗਦੇ ਹਾਂ ਤਾਂ ਇਹ ਸਰੀਰ ਵਿਚ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਰਸਾਇਣਕ ਤਬਦੀਲੀ ਤੋਂ ਬਾਅਦ ਇਹ ਸਾਧਾਰਨ ਸ਼ੂਗਰ ਫੈਟ ਵਿਚ ਬਦਲ ਜਾਂਦੀ ਹੈ। ਜੇਕਰ ਇਹ ਫੈਟ ਇਸੇ ਤਰ੍ਹਾਂ ਸਰੀਰ ਵਿਚ ਵਧਦਾ ਰਹੇ ਤਾਂ ਮੈਟਾਬਾਲਿਜ਼ਮ ਭਾਵ ਪਾਚਨ ਤੰਤਰ ਤੋਂ ਹੋਣ ਵਾਲੇ ਰੋਗ ਹੋਣ ਲਗਦੇ ਹਨ।
ਖਾਣ-ਪੀਣ ਦੀਆਂ ਆਦਤਾਂ ਵਿਚ ਬਦਲਾਅ ਨਾਲ ਮੈਟਾਬਾਲਿਜ਼ਮ ਦੀ ਪ੍ਰਕਿਰਿਆ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਇਸ ਨਾਲ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਸਥਿਤੀ ਵਿਗੜਦੀ ਹੈ। ਇਸ ਕਾਰਨ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ, ਕੈਂਸਰ ਵਰਗੀ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਅਤੇ ਭਵਿੱਖ ਵਿਚ ਦਿਲ ਦੇ ਰੋਗ ਹੋਣ ਦਾ ਖ਼ਤਰਾ ਵਧ ਰਿਹਾ ਹੈ, ਇਸ ਲਈ ਸਾਵਧਾਨੀਆਂ ਰੱਖੋ।
-੦-
ਮੋਟਾਪਾ - ਸ਼ੂਗਰ, ਹਾਰਟ, ਬੀ.ਪੀ. ਤੇ ਕੈਂਸਰ ਰੋਗ ਦਾ ਜਨਮਦਾਤਾ ਹੈ
ਅਜੀਤ ਡੈਸਕ
20-02-2026