ਸਰੀਰਕ ਸਰਗਰਮੀ ਦੀ ਘਾਟ ਵਿਚ ਮਾਸਪੇਸ਼ੀਆਂ ਨਰਮ, ਕਮਜ਼ੋਰ ਅਤੇ ਆਕੜ ਜਾਂਦੀਆਂ ਹਨ। ਇਹ ਜਾਣਦੇ ਹੋਏ ਵੀ ਅਸੀਂ ਸਰੀਰਕ ਮਿਹਨਤ ਕਰਨ ਤੋਂ ਕਤਰਾਉਂਦੇ ਰਹਿੰਦੇ ਹਾਂ। ਬਰਤਾਨੀਆ ਵਿਚ ਕੀਤੀ ਗਈ ਖੋਜ ਅਨੁਸਾਰ ਸਰੀਰਕ ਸਰਗਰਮੀ ਹਰ ਉਮਰ ਦੇ ਵਿਅਕਤੀ ਲਈ ਜ਼ਰੂਰੀ ਹੁੰਦੀ ਹੈ ਪਰ ਅਧ-ਖੜ ਉਮਰ ਅਤੇ ਬੁਢਾਪੇ ਵਿਚ ਲੋਕਾਂ ਲਈ ਇਸ ਦੀ ਜ਼ਰੂਤ ਵਧ ਜਾਂਦੀ ਹੈ। ਜੇਕਰ ਵਿਅਕਤੀ ਬੁਢਾਪੇ ਵਿਚ ਸਰੀਰਕ ਰੂਪ ਤੋਂ ਚੁਸਤ ਰਹਿਣਾ ਚਾਹੁੰਦਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਵਿਅਕਤੀ ਸਰੀਰਕ ਤੌਰ 'ਤੇ ਸਰਗਰਮ ਰਹੇ ਚਾਹੇ ਉਹ ਪੈਦਲ ਚੱਲਣਾ ਹੋਵੇ, ਕਸਰਤ ਕਰਨਾ ਹੋਵੇ ਜਾਂ ਪੌੜੀਆਂ ਚੜ੍ਹਨਾ ਹੋਵੇ। ਇਸ ਮਾਮਲੇ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇਕ ਹੋਰ ਖੋਜ ਵਿਚ ਪਾਇਆ ਗਿਆ ਹੈ ਕਿ ਉਮਰ ਵਧਣ ਦੇ ਬਾਵਜੂਦ ਮਰਦਾਂ ਦੀ ਸਰੀਰਕ ਸਰਗਰਮੀ ਵਿਚ ਓਨੀ ਕਮੀ ਨਹੀਂ ਆਉਂਦੀ ਜਿੰਨੀ ਔਰਤਾਂ ਦੀ ਸਰਗਰਮੀ ਵਿਚ ਆਉਂਦੀ। ਇਸੇ ਕਾਰਨ ਉਨ੍ਹਾਂ ਵਿਚ ਪੌੜੀਆਂ ਚੜ੍ਹਨ ਤੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਕਰਨ ਵਿਚ ਵੀ ਮੁਸ਼ਕਿਲ ਆਉਂਦੀ ਹੈ ਪਰ ਇਸ ਦਾ ਕਾਰਨ ਕੋਈ ਬਿਮਾਰੀ ਨਹੀਂ ਸਗੋਂ ਅੰਗਾਂ ਦੀ ਵਰਤੋਂ ਨਾ ਹੋਣਾ ਹੈ। ਇਸ ਲਈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਬੁਢਾਪੇ ਵਿਚ ਚੁਸਤ-ਫੁਰਤ ਰਹੇ ਅਤੇ ਤੁਹਾਡੇ ਸਰੀਰਕ ਅੰਗ ਸੇਵਾਮੁਕਤ ਨਾ ਹੋਣ ਤਾਂ ਸਭ ਤੋਂ ਜ਼ਰੂਰੀ ਹੈ ਉਨ੍ਹਾਂ ਤੋਂ ਕੰਮ ਕਰਵਾਉਣਾ।
ਆਪਣੇ ਸਰੀਰ ਦੇ ਅੰਗਾਂ ਨੂੰ ਸੇਵਾਮੁਕਤ ਨਾ ਹੋਣ ਦਿਉ
ਅਜੀਤ ਡੈਸਕ
20-02-2026