19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਕਰੋ ਸਰੀਰ ਨੂੰ ਸ਼ੂਗਰ ਡੀਟਾਕਸ

ਕਰੋ ਸਰੀਰ ਨੂੰ ਸ਼ੂਗਰ ਡੀਟਾਕਸ

ਅਜੀਤ ਡੈਸਕ 20-11-2026

ਮਿੱਠੇ ਦੀ ਵਰਤੋਂ ਸਰੀਰ ਨੂੰ  ਕੈਲੋਰੀ ਤੋਂ ਇਲਾਵਾ ਕੁਝ ਨਹੀਂ ਦਿੰਦੀ | ਕੋਈ ਪੌਸ਼ਟਿਕਤਾ ਨਹੀਂ ਮਿਲਦੀ | ਬਸ ਇਹ ਇਕ ਆਦਤ ਹੈ, ਜੋ ਸਰੀਰ ਨੂੰ  ਮੋਟਾਪਾ ਦਿੰਦੀ ਹੈ | ਉਸ ਮੋਟਾਪੇ ਤੋਂ ਕਈ ਗੰਭੀਰ ਸਮੱਸਿਆਵਾਂ ਆਉਂਦੀਆਂ ਹਨ ਜਿਵੇਂ ਹਾਈ ਬੀ.ਪੀ., ਸ਼ੂਗਰ, ਦਿਲ ਦਾ ਰੋਗ ਆਦਿ | ਸਿਹਤਮੰਦ ਰਹਿਣ ਲਈ ਸਰੀਰ ਨੂੰ  ਸ਼ੂਗਰ ਡੀਟਾਕਸ ਕਰਨਾ ਜ਼ਰੂਰੀ ਹੈ |
ਸਰੀਰ ਦਾ ਸ਼ੂਗਰ ਡੀਕਾਟਸ ਕਰਨ ਲਈ ਸਹੀ ਭੋਜਨ ਦਾ ਹੋਣਾ ਜ਼ਰੂਰੀ ਹੈ |
ਕਾਰਬੋਹਾਈਟ੍ਰੇਟਸ : ਇਸ ਡਾਈਟ ਵਿਚ ਕਿਸ ਤਰ੍ਹਾਂ ਦੇ ਕਾਰਬੋਹਾਈਟ੍ਰੇਸ ਲਓ ਜੋ ਹੌਲੀ-ਹੌਲੀ ਹਜ਼ਮ ਹੋਣ ਅਤੇ ਬਲੱਡ ਸ਼ੂਗਰ ਪੱਧਰ ਸਾਧਾਰਨ ਬਣਿਆ ਰਹੇ | ਇਸ ਤਰ੍ਹਾਂ ਦੇ ਕਾਰਬੋਹਾਈਡ੍ਰੇਟਸ ਫਲ ਅਤੇ ਸਬਜ਼ੀਆਂ ਵਿਚ ਹੁੰਦੇ ਹਨ | ਕਾਰਬੋਹਾਈਡ੍ਰੇਟਸ ਦਾ ਲੈਣਾ ਜ਼ਰੂਰੀ ਹੈ, ਕਿਉਂਕਿ ਇਹ ਸਰੀਰ ਨੂੰ  ਊਰਜਾ ਪ੍ਰਦਾਨ ਕਰਦੇ ਹਨ | ਫਲਾਂ ਵਿਚ ਸੰਤਰਾ, ਮੌਸੱਮੀ, ਲੀਚੀ ਆਦਿ ਲਓ | ਚੀਨੀ ਦੀ ਵਰਤੋਂ ਉੱਪਰ ਤੋਂ ਨਾ ਕਰ ਕੇ ਸਵਾਦ ਲਈ ਥੋੜ੍ਹਾ ਸ਼ਹਿਦ ਮਿਲਾ ਸਕਦੇ ਹੋ | ਜੇਕਰ ਕੇਲੇ ਜਾਂ ਅੰਬ ਦਾ ਸ਼ੇਕ ਪੀ ਰਹੇ ਹੋ ਤਾਂ ਵਾਧੂ ਮਿੱਠਾ ਨਾ ਮਿਲਾਓ |
ਨਾਸ਼ਤਾ ਪ੍ਰੋਟੀਨ ਵਾਲਾ ਲਓ : ਸਾਰਾ ਦਿਨ ਸਰੀਰ ਵਿਚ ਊਰਜਾ ਦਾ ਸੰਚਾਰ ਹੁੰਦਾ ਰਹੇ, ਇਸ ਲਈ ਨਾਸ਼ਤਾ ਹਮੇਸ਼ਾ ਸਮੇਂ ਸਿਰ ਖਾਓ ਅਤੇ ਧਿਆਨ ਦਿਓ ਕਿ ਨਾਸ਼ਤਾ ਪ੍ਰੋਟੀਨ ਵਾਲਾ ਹੋਵੇ | ਪ੍ਰੋਟੀਨ ਅਤੇ ਫਾਈਬਰ ਵਾਲਾ ਨਾਸ਼ਤਾ ਕਰਨ ਨਾਲ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਸਰੀਰ ਵਿਚ ਊਰਜਾ ਵੀ ਬਣੀ ਰਹਿੰਦੀ ਹੈ |
ਸਲਾਦ ਜ਼ਰੂਰ ਖਾਓ : ਫਲਾਂ, ਸਬਜ਼ੀਆਂ ਅਤੇ ਨੱਟਸ ਵਿਚ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਹੁੰਦਾ ਹੈ | ਸ਼ੂਗਰ ਡੀਟਾਕਸ ਡਾਈਟ ਵਿਚ ਇਨ੍ਹਾਂ ਦੀ ਵਰਤੋਂ ਜ਼ਰੂਰ ਕਰੋ | ਸਬਜ਼ੀਆਂ ਨੂੰ  ਸਲਾਦ ਦੇ ਰੂਪ ਵਿਚ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਖਾਓ ਅਤੇ ਸਬਜ਼ੀਆਂ ਪਕਾ ਕੇ ਖਾਓ | ਫਲਾਂ ਅਤੇ ਮੇਵੇ ਦੀ ਵਰਤੋਂ ਦੋ ਭੋਜਨ ਦੇ ਵਕਫ਼ੇ ਵਿਚ ਖਾਓ |
ਦਾਲਚੀਨੀ : ਦਾਲਚੀਨੀ ਵਿਚ ਕੈਲਸ਼ੀਅਮ ਅਤੇ ਫਾਈਬਰ ਦੀ ਮਾਤਰਾ ਕਾਫ਼ੀ ਹੁੰਦੀ ਹੈ | ਦਾਲਚੀਨੀ ਸਰੀਰ ਵਿਚ ਸ਼ੂਗਰ ਪੱਧਰ ਨੂੰ  ਸੰਤੁਲਿਤ ਰੱਖਣ ਵਿਚ ਸਹਾਇਕ ਹੁੰਦੀ ਹੈ | ਇਕ ਕੱਪ ਪਾਣੀ ਵਿਚ ਥੋੜ੍ਹੀ ਜਿਹੀ ਦਾਲਚੀਨੀ ਪਾਊਡਰ ਉਬਾਲ ਕੇ ਪੀਓ | ਸ਼ੁਰੂਆਤ ਵਿਚ ਦਾਲਚੀਨੀ ਪਾਊਡਰ ਦੀ ਵਰਤੋਂ ਬਹੁਤ ਘੱਟ ਕਰੋ | ਹੌਲੀ-ਹੌਲੀ ਥੋੜ੍ਹੀ-ਥੋੜ੍ਹੀ ਖਾਓ |
ਲਸਣ : ਲਸਣ ਦੀ ਵਰਤੋਂ ਸ਼ੂਗਰ ਦੇ ਰੋਗੀਆਂ ਲਈ ਚੰਗੀ ਮੰਨੀ ਜਾਂਦੀ ਹੈ, ਕਿਉਂਕਿ ਇਹ ਸਰੀਰ ਦੇ ਟਾਕਸਿਨ ਬਾਹਰ ਕੱਢਣ ਵਿਚ ਮਦਦ ਕਰਦਾ ਹੈ, ਗੁਲੂਕੋਜ਼ ਦੇ ਪੱਧਰ ਨੂੰ  ਘੱਟ ਕਰਦਾ ਹੈ ਅਤੇ ਫ੍ਰੀ-ਇੰਸੁਲਿਨ ਦੀ ਮਾਤਰਾ ਨੂੰ  ਵਧਾਉਂਦਾ ਹੈ | ਇਸ ਲਈ ਲਸਣ ਨੂੰ  ਸ਼ੂਗਰ ਡੀਟਾਕਸੀਫਾਈ ਕਰਨ ਦਾ ਸਾਧਨ ਮੰਨਿਆ ਜਾਂਦਾ ਹੈ |
ਮੇਥੀਦਾਣਾ : ਮੇਥੀਦਾਣੇ ਦੀ ਵਰਤੋਂ ਖੂਨ 'ਚੋਂ ਸ਼ੂਗਰ ਦੀ ਮਾਤਰਾ ਨੂੰ  ਘੱਟ ਕਰਦੀ ਹੈ ਅਤੇ ਬੁਰੇ ਕੋਲੈਸਟ੍ਰੋਲ ਦੇ ਪੱਧਰ ਨੂੰ  ਵੀ ਘੱਟ ਕਰਦੀ ਹੈ | ਮੇਥੀਦਾਣੇ ਦੀ ਵਰਤੋਂ ਨਾਲ ਸਰੀਰ ਨੂੰ  ਸ਼ੂਗਰ ਡੀਟਾਕਸਾਈਫਾਈ ਕੀਤਾ ਜਾ ਸਕਦਾ ਹੈ |
ਕਰੇਲੇ ਤੇ ਔਲੇ ਦਾ ਜੂਸ : ਕਰੇਲੇ ਅਤੇ ਔਲੇ ਦੇ ਜੂਸ ਦੀ ਵਰਤੋਂ ਖੂਨ ਅਤੇ ਪਿਸ਼ਾਬ ਵਿਚ ਸ਼ੂਗਰ ਦੇ ਪੱਧਰ ਨੂੰ  ਘੱਟ ਕਰਦੀ ਹੈ | ਕਰੇਲੇ ਦਾ ਜੂਸ ਬਣਾਉਂਦੇ ਸਮੇਂ ਇਸ ਦੇ ਬੀਜਾਂ ਨੂੰ  ਕੱਢ ਦਿਓ | 1 ਚਮਚ ਕਰੇਲੇ ਦਾ ਰਸ ਅਤੇ 1 ਚਮਚ ਔਲੇ ਦਾ ਰਸ ਮਿਲਾ ਕੇ ਪੀਣ ਨਾਲ ਲਾਭ ਮਿਲਦਾ ਹੈ |
ਵਿਟਾਮਿਨ 'ਸੀ' ਦੀ ਵਰਤੋਂ : ਵਿਟਾਮਿਨ 'ਸੀ' ਦੀ ਵਰਤੋਂ ਨਾ ਸਿਰਫ਼ ਸਰੀਰ ਨੂੰ  ਡੀਟਾਕਸੀਫਾਈ ਕਰਦੀ ਹੈ, ਸਗੋਂ ਸਾਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਂਦੀ ਹੈ |
ਨਿੰਮ ਦੇ ਪੱਤੇ: ਨਿੰਮ ਖੂਨ ਸਾਫ ਕਰਦੀ ਹੈ | ਇਸ ਤੋਂ ਇਲਾਵਾ ਕਈ ਰੋਗਾਂ ਤੋਂ ਸਾਡੀ ਰੱਖਿਆ ਕਰਦੀ ਹੈ ਅਤੇ ਸ਼ੂਗਰ ਦੇ ਪੱਧਰ ਨੂੰ  ਵੀ ਕੰਟਰੋਲ ਵਿਚ ਰੱਖਦੀ ਹੈ | 5 ਤੋਂ 7 ਨਿੰਮ ਦੇ ਪੱਤਿਆਂ ਦੀ ਵਰਤੋਂ ਸ਼ੂਗਰ ਦੇ ਰੋਗੀ ਰੋਜ਼ ਕਰ ਸਕਦੇ ਹਨ |

ਪਿਛਲੀ ਖ਼ਬਰ ਜੂਸ ਪੀਓ ਜਾਂ ਖਾਓ ਫਲ? ਅਗਲੀ ਖ਼ਬਰ ਛੱਡੋ ਟੈਨਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।