ਡਾਕਟਰ ਚੰਗੀ ਯੋਗਤਾ ਪ੍ਰਾਪਤ ਤਜਰਬੇਕਾਰ ਇਮਾਨਦਾਰ ਤੇ ਹਮਦਰਦ ਹੋਣਾ ਜ਼ਰੂਰੀ ਹੈ |
![]()
ਜਦ ਕੋਈ ਮਰੀਜ਼ ਇਲਾਜ ਤੋਂ ਬਾਅਦ ਨਸ਼ਾ ਨਹੀਂ ਛੱਡਦਾ ਤਾਂ ਘਰ ਵਾਲੇ ਅਕਸਰ ਮਰੀਜ਼ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ | ਕੀ ਮਰੀਜ਼ ਦੇ ਘਰ ਵਾਲਿਆਂ ਨੇ ਨਸ਼ਾ ਨਾ ਛੱਡ ਸਕਣ ਦਾ ਕਾਰਨ ਲੱਭਦਿਆਂ ਹੇਠ ਲਿਖੀਆਂ ਗੱਲਾਂ ਬਾਰੇ ਵੀ ਕਦੇ ਵਿਚਾਰ ਕੀਤੀ ਹੈ?
1. ਕੀ ਮਰੀਜ਼ ਦਾ ਇਲਾਜ ਸਾਇੰਟਿਫਿਕ ਹੋਇਆ ਹੈ? 2. ਕੀ ਡਾਕਟਰ ਯੋਗਤਾ ਪ੍ਰਾਪਤ ਤਜਰਬੇਕਾਰ, ਇਮਾਨਦਾਰ ਤੇ ਹਮਦਰਦ ਸੀ? 3. ਕੀ ਡਾਕਟਰ ਕੋਲ ਇਲਾਜ ਦੀਆਂ ਨਵੀਨਤਮ ਸਹੂਲਤਾਂ ਸਨ? 4. ਕੀ ਡਾਕਟਰ ਕੋਲ 'ਫੈਮਿਲੀ ਪ੍ਰੋਗਰਾਮ' ਦੀ ਸਹੂਲਤ ਸੀ?
ਜੇਕਰ ਇਨ੍ਹਾਂ ਵਿਚੋਂ ਇਕ ਵੀ ਸਹੂਲਤ ਨਹੀਂ ਸੀ ਤਾਂ ਮਰੀਜ਼ ਨੂੰ ਕਦੇ ਵੀ ਦੋਸ਼ੀ ਨਾ ਠਹਿਰਾਓ | ਉਸਦਾ ਸਹੀ ਇਲਾਜ ਨਹੀਂ ਹੋਇਆ ਡਾਕਟਰ ਯੋਗਤਾ ਪ੍ਰਾਪਤ ਤਜਰਬੇਕਾਰ ਇਮਾਨਦਾਰ ਤੇ ਹਮਦਰਦ ਨਹੀਂ ਸੀ ਅਤੇ ਉਸ ਕੋਲ ਇਲਾਜ ਲਈ ਨਵੀਨਤਮ ਸਹੂਲਤਾਂ ਨਹੀਂ ਸਨ |
ਡਾਕਟਰ ਮਰੀਜ਼ ਤੇ ਉਸਦੇ ਪਰਿਵਾਰ ਪ੍ਰਤੀ ਇਮਾਨਦਾਰ ਤੇ ਹਮਦਰਦ ਹੋਵੇ:
ਜੇਕਰ ਡਾਕਟਰ ਮਰੀਜ਼ ਤੇ ਉਸਦੇ ਪਰਿਵਾਰ ਪ੍ਰਤੀ ਇਮਾਨਦਾਰ ਤੇ ਹਮਦਰਦ ਨਹੀਂ ਤਾਂ ਡਾਕਟਰ ਦੀ ਯੋਗਤਾ ਤੇ ਤਜਰਬੇ ਦਾ ਮਰੀਜ਼ ਤੇ ਉਸਦੇ ਪਰਿਵਾਰ ਨੂੰ ਕੋਈ ਲਾਭ ਨਹੀਂ ਹੁੰਦਾ | ਨਸ਼ਿਆਂ ਦੀ ਬਿਮਾਰੀ ਇਕ ਵੱਖਰੀ ਕਿਸਮ ਦੀ ਬਿਮਾਰੀ ਹੈ | ਇਸ ਬਿਮਾਰੀ ਵਿਚ ਮਰੀਜ਼ ਦੀ ਬਿਮਾਰ ਮਾਨਸਿਕਤਾ ਮੂਡ ਖਰਾਬ ਰਹਿਣ ਦੇ ਕਾਰਨ ਤੇ ਉਹ ਕਾਰਨ ਜਿਨ੍ਹਾਂ ਕਰਕੇ ਉਸ ਨੇ ਨਸ਼ਿਆਂ ਦੀ ਸ਼ੁਰੂਆਤ ਕੀਤੀ ਨੂੰ ਸਮਝ ਕੇ ਇਸਦਾ ਹੱਲ ਵੀ ਬੇਹੱਦ ਜ਼ਰੂਰੀ ਹੁੰਦਾ ਹੈ | ਅਕਸਰ ਮਰੀਜ਼ ਦੇ ਨਾਲ ਪਰਿਵਾਰ ਦੀ ਮਾਨਸਿਕਤਾ ਵੀ ਕਮਜ਼ੋਰ ਪੈ ਜਾਂਦੀ ਹੈ ਤੇ ਉਹ ਹੌਸਲਾ ਹਾਰ ਜਾਂਦੇ ਹਨ | ਘਰ ਵਾਲਿਆਂ ਨੂੰ ਡਾਕਟਰ ਵਲੋਂ ਹੌਸਲੇ ਤੇ ਹਮਦਰਦੀ ਦੀ ਬੇਹੱਦ ਲੋੜ ਹੁੰਦੀ ਹੈ ਕਿ ਉਹ (ਡਾਕਟਰ) ਪਰਿਵਾਰ ਦੇ ਨਾਲ ਹੈ | ਅਸੀਂ ਰਲ ਕੇ ਮਰੀਜ਼ ਨੂੰ ਸਦਾ ਲਈ ਠੀਕ ਕਰ ਲੈਣਾ ਹੈ |
ਡਾਕਟਰ ਇਲਾਜ ਦਾ ਲੰਮਾ ਤਜਰਬਾ ਰੱਖਦਾ ਹੋਵੇ:
ਨਸ਼ਿਆਂ ਦੀ ਬਿਮਾਰੀ ਦੇ ਇਲਾਜ ਲਈ ਜੋ ਡਾਕਟਰੀ ਸਿਲੇਬਸ ਜਾਂ ਕਿਤਾਬਾਂ ਵਿਚ ਨਹੀਂ ਹੁੰਦਾ ਉਹ ਤਜਰਬੇ ਵਿਚੋਂ ਮਿਲਦਾ ਹੈ | ਜਿੰਨੇ ਜ਼ਿਆਦਾ ਮਰੀਜ਼ ਠੀਕ ਹੁੰਦੇ ਹਨ ਓਨਾ ਉਸਦਾ ਤਜਰਬਾ ਵਧਦਾ ਜਾਂਦਾ ਹੈ | ਇਸ ਬਿਮਾਰੀ ਵਿਚ ਤਾਂ ਹਰੇਕ ਮਰੀਜ਼ ਦਾ ਇਲਾਜ ਇਕੋ ਜਿਹਾ ਨਹੀਂ ਹੁੰਦਾ | ਇਲਾਜ ਦੀ ਰੂਪ-ਰੇਖਾ ਹੇਠ ਲਿਖੀ ਜਾਣਕਾਰੀ ਦੇ ਆਧਾਰ 'ਤੇ ਤਿਆਰ ਕਰਨੀ ਪੈਂਦੀ ਹੈ:
1. ਮਰੀਜ਼ ਕਿਹੜਾ ਨਸ਼ਾ ਕਿੰਨੇ ਚਿਰ ਤੋਂ ਤੇ ਕਿੰਨੀ ਮਾਤਰਾ ਵਿਚ ਲੈ ਰਿਹਾ ਹੈ? 2. ਨਸ਼ੇ ਦਾ ਮਰੀਜ਼ ਦੇ ਦਿਮਾਗ ਤੇ ਸਰੀਰ 'ਤੇ ਕਿੰਨਾ ਤੇ ਕਿਹੋ ਜਿਹਾ ਅਸਰ ਹੋਇਆ ਹੈ? 3. ਮਰੀਜ਼ ਦੇ ਦਿਮਾਗ ਵਿਚ ਨਸ਼ਿਆਂ ਦੇ ਕਿੰਨੇ ਤੇ ਕਿਹੋ ਜਿਹੇ ਸੈੱਲ ਬਣੇ ਹੋਏ ਹਨ? 4. ਮਰੀਜ਼ ਨੂੰ ਨਸ਼ਿਆਂ ਤੋਂ ਇਲਾਵਾ ਹੋਰ ਕਿਹੜੀਆਂ ਦਿਮਾਗੀ ਬਿਮਾਰੀਆਂ ਲੱਗੀਆਂ ਹਨ?
ਡਾਕਟਰ ਮਰੀਜ਼ ਤੇ ਪਰਿਵਾਰ ਦੇ ਟੁੱਟੇ ਰਿਸ਼ਤੇ ਨੂੰ ਜੋੜੇ:
ਨਸ਼ਿਆਂ ਦੀ ਬਿਮਾਰੀ ਕਾਰਨ ਮਰੀਜ਼ ਤੇ ਪਰਿਵਾਰ ਦੇ ਰਿਸ਼ਤੇ ਵਿਚ ਤਰੇੜ ਪੈ ਜਾਂਦੀ ਹੈ | ਚੰਗਾ ਡਾਕਟਰ ਜਾਣਦਾ ਹੈ ਕਿ ਇਸ ਰਿਸ਼ਤੇ ਨੂੰ ਜੋੜਨ ਤੋਂ ਬਗ਼ੈਰ ਮਰੀਜ਼ ਦਾ ਇਲਾਜ ਸੰਭਵ ਹੀ ਨਹੀਂ ਹੈ ਕਿਉਂਕਿ ਇਹ ਬਿਮਾਰੀ ਮਰੀਜ਼ ਤੇ ਉਸਦੇ ਪਰਿਵਾਰ ਦੀ ਸਾਂਝੀ ਹੁੰਦੀ ਹੈ ਤੇ ਇਸ ਵਿਚ ਪਰਿਵਾਰ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ |
ਡਾਕਟਰ ਕੋਲ 'ਫੈਮਿਲੀ ਪ੍ਰੋਗਰਾਮ' ਦੀ ਸਹੂਲਤ ਹੋਵੇ:
ਪੈਂਤੀ ਸਾਲ ਤੋਂ ਵੀ ਵਧੇਰੇ ਨਸ਼ਿਆਂ ਦੀ ਬਿਮਾਰੀ ਦਾ ਇਲਾਜ ਕਰਦਿਆਂ ਮੈਂ ਦੇਖਿਆ ਹੈ ਕਿ ਪਰਿਵਾਰ ਦੇ ਸਹਿਯੋਗ ਤੋਂ ਬਗ਼ੈਰ ਮਰੀਜ਼ ਕਦੇ ਵੀ ਨਸ਼ਿਆਂ ਨੂੰ ਸਦਾ ਲਈ ਨਹੀਂ ਛੱਡ ਸਕਦਾ | ਇਸ ਸਹਿਯੋਗ ਲਈ 'ਫੈਮਿਲੀ ਪ੍ਰੋਗਰਾਮ' ਰਾਹੀਂ ਮਰੀਜ਼ ਤੇ ਪਰਿਵਾਰ ਨੂੰ ਇਹ ਸਿਖਲਾਈ ਦੇਣੀ ਬੇਹੱਦ ਜ਼ਰੂਰੀ ਹੈ:
1. ਪਰਿਵਾਰ ਨੂੰ ਬਿਮਾਰੀ ਤੇ ਇਸ ਦੇ ਇਲਾਜ ਬਾਰੇ ਸਾਇੰਟਿਫਿਕ ਤਰੀਕੇ ਨਾਲ ਸਮਝਾਉਣਾ | 2. ਇਹ ਸਮਝਾਉਣਾ ਕਿ ਉਨ੍ਹਾਂ ਦਾ ਪਿਆਰਾ ਮਜ਼ਾ ਲੈਣ ਲਈ ਨਸ਼ਾ ਨਹੀਂ ਕਰ ਰਿਹਾ ਉਸਦੀ ਬਿਮਾਰੀ ਨਸ਼ਾ ਕਰਵਾ ਰਹੀ ਹੈ | 3. ਮਰੀਜ਼ ਤੇ ਪਰਿਵਾਰ ਨੇ ਡਾਕਟਰ ਤੇ 'ਫੈਮਿਲੀ ਕਾਊਾਸਲਰਜ਼' ਨੂੰ ਕਿਵੇਂ ਸਹਿਯੋਗ ਦੇਣਾ ਹੈ? 4. ਮਰੀਜ਼ ਨੇ ਸੌਖੇ ਤਰੀਕੇ ਨਾਲ ਬਿਮਾਰੀ ਨੂੰ ਠੀਕ ਕਰਨ ਵਿਚ ਆਪਣੀ ਮਦਦ ਕਿਵੇਂ ਕਰਨੀ ਹੈ? 5. ਪਰਿਵਾਰ ਨੇ ਮਰੀਜ਼ ਦੀ ਠੀਕ ਹੋਣ ਵਿਚ ਮਦਦ ਕਿਵੇਂ ਕਰਨੀ ਹੈ?
ਡਾਕਟਰ ਪਰਿਵਾਰ ਨੂੰ ਠੀਕ ਹੋਏ ਮਰੀਜ਼ਾਂ ਨਾਲ ਮਿਲਾਵੇ:
ਚੰਗਾ ਡਾਕਟਰ ਹਮੇਸ਼ਾ ਮਰੀਜ਼ ਤੇ ਉਸ ਦੇ ਪਰਿਵਾਰ ਨੂੰ ਉਸ ਦੇ ਠੀਕ ਹੋਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜ਼ਰੂਰ ਮਿਲਾਉਂਦਾ ਹੈ | ਇਸਦੇ ਦੋ ਵੱਡੇ ਫਾਇਦੇ ਹੁੰਦੇ ਹਨ:
1. ਪਹਿਲਾ ਫਾਇਦਾ ਮਰੀਜ਼ ਤੇ ਉਸ ਦਾ ਪਰਿਵਾਰ ਠੀਕ ਹੋਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਕੋਲੋਂ ਇਹ ਸਿੱਖ ਲੈਂਦੇ ਹਨ ਕਿ ਉਨ੍ਹਾਂ ਨੇ ਆਪਣੇ ਮਰੀਜ਼ ਦੀ ਠੀਕ ਹੋਣ ਵਿਚ ਕਿਵੇਂ ਮਦਦ ਕੀਤੀ |
2. ਦੂਸਰਾ ਫਾਇਦਾ ਡਾਕਟਰ ਦੀ ਯੋਗਤਾ ਤਜਰਬੇ ਉਸਦੀ ਇਮਾਨਦਾਰੀ ਉਸਦੇ ਸਾਇੰਟਿਫਿਕ ਇਲਾਜ ਤੇ ਇਲਾਜ ਕੇਂਦਰ ਦੀ ਵਿਸ਼ਵਾਸ਼ ਯੋਗਤਾ ਦਾ ਪੂਰਾ ਪਤਾ ਲੱਗ ਜਾਂਦਾ ਹੈ |
ਜੇਕਰ ਨਸ਼ਿਆਂ ਦੇ ਇਲਾਜ Ñਲਈ ਉਪਰੋਕਤ ਦਿੱਤੀ ਜਾਣਕਾਰੀ ਅਨੁਸਾਰ ਡਾਕਟਰ ਯੋਗਤਾ ਤਜਰਬਾ ਹਮਦਰਦੀ ਤੇ ਇਲਾਜ ਦੀਆਂ ਨਵੀਨਤਮ ਸਹੂਲਤਾਂ ਆਦਿ ਰੱਖਦਾ ਹੋਵੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮਰੀਜ਼ ਸਦਾ ਲਈ ਨਸ਼ਾ ਨਾ ਛੱਡੇ |