14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਫ਼ਿਲਮ 'ਰਾਕਾ' ਵਿਚ ਨਜ਼ਰ ਆਵੇਗੀ ਨਾਇਲਾ ਗਰੇਵਾਲ

ਫ਼ਿਲਮ 'ਰਾਕਾ' ਵਿਚ ਨਜ਼ਰ ਆਵੇਗੀ ਨਾਇਲਾ ਗਰੇਵਾਲ

ਅਜੀਤ ਡੈਸਕ 14-10-2026

ਨੈਟਫਲਿਕਸ ਦੀ ਵੈੱਬ ਸੀਰੀਜ਼ 'ਮਾਮਲਾ ਲੀਗਲ ਹੈ' ਵਿਚ ਸ਼ਾਨਦਾਰ ਅਦਾਕਾਰੀ ਨਾਲ ਹਰਮਨਪਿਆਰਤਾ ਬਟੋਰਨ ਵਾਲੀ ਅਦਾਕਾਰਾ ਨਾਇਲਾ ਗ੍ਰੇਵਾਲ ਨੇ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਇਮਤਿਆਜ਼ ਅਲੀ ਦੀ ਫ਼ਿਲਮ 'ਤਮਾਸ਼ਾ' ਵਿਚ ਰਣਬੀਰ ਕਪੂਰ ਨਾਲ ਪਹਿਲੀ ਵਾਰ ਵੱਡਾ ਪਰਦਾ ਸਾਂਝਾ ਕੀਤਾ ਸੀ | ਜਿਸ ਸਮੇਂ ਨਾਇਲਾ ਗਰੇਵਾਲ ਨੇ ਫ਼ਿਲਮ 'ਥੱਪੜ' ਲਈ ਕੈਮਰਾ ਫੇਸ ਕੀਤਾ ਸੀ, ਉਦੋਂ ਉਹ ਕਾਲਜ ਵਿਚ ਪੜ੍ਹਦੀ ਸੀ | ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਰਹੀਆਂ ਹਨ ਕਿ ਫ਼ਿਲਮ '12ਵੀਂ ਫੇਲ੍ਹ' ਵਿਚ ਵਿਕਰਾਂਤ ਮੈਸੀ ਨਾਲ ਮੇਧਾ ਸ਼ੰਕਰ ਤੋਂ ਪਹਿਲਾਂ ਨਾਇਲਾ ਨਾਲ ਹੀ ਸੰਪਰਕ ਕੀਤਾ ਗਿਆ ਸੀ | ਪਰ ਕੁਝ ਅੜਚਨਾਂ ਦੀ ਵਜ੍ਹਾ ਕਰਕੇ ਨਾਇਲਾ ਨੇ ਪੇਸ਼ਕਸ਼ ਨੂੰ  ਠੁਕਰਾ ਦਿੱਤਾ | ਇਸ ਦੇ ਬਾਵਜੂਦ ਇਕ ਗ਼ੈਰ-ਫ਼ਿਲਮੀ ਪਿੱਠਭੂਮੀ ਨਾਲ ਇਸ ਸਨਅਤ ਵਿਚ ਆ ਕੇ ਮੁੱਖ ਮਹਿਲਾ ਅਦਾਕਾਰਾਂ ਵਿਚਲੇ ਅੱਜ ਉਹ ਆਪਣਾ ਮੁਕਾਮ ਸੁਰੱਖਿਅਤ ਕਰ ਚੁੱਕੀ ਹੈ | 'ਇਸ਼ਕ ਵਿਸ਼ਕ ਰੀਬਾਊਾਡ' ਵਿਚ ਰੀਆ ਮਾûਰ ਦੇ ਕਿਰਦਾਰ ਵਿਚ ਸਰਾਹੇ ਜਾਣ ਤੋਂ ਬਾਅਦ ਤੋਂ ਹੀ ਨਾਇਲਾ ਗਰੇਵਾਲ ਲਗਾਤਾਰ ਬਿਹਤਰ ਮੌਕਿਆਂ ਦੀ ਭਾਲ ਵਿਚ ਰਹੀ ਹੈ | ਹਾਲ ਹੀ ਵਿਚ ਨਾਇਲਾ ਗਰੇਵਾਲ ਨੂੰ  ਐਕਸ਼ਨ, ਡਰਾਮਾ, ਸਾਇੰਸ, ਫਿਕਸ਼ਨ ਫ਼ਿਲਮ 'ਰਾਕਾ' ਲਈ ਲਿਆ ਗਿਆ | ਫ਼ਿਲਮ ਵਿਚ ਨਾਇਲਾ ਗਰੇਵਾਲ ਦਾ ਕਿਰਦਾਰ ਹੁਣ ਤੱਕ ਉਨ੍ਹਾਂ ਵਲੋਂ ਨਿਭਾਏ ਗਏ ਦੂਜੇ ਕਿਰਾਦਰਾਂ ਤੋਂ ਕਿਤੇ ਜ਼ਿਆਦਾ ਪ੍ਰਭਾਵਿਤ ਕਰਨ ਵਾਲਾ ਹੈ | ਰਣਬੀਰ ਕਪੂਰ ਅਤੇ ਰਵੀ ਕਿਸ਼ਨ ਵਰਗੇ ਕਈ ਬਿਹਤਰੀਨ ਅਦਾਕਾਰਾਂ ਨਾਲ ਕੰਮ ਕਰਦੇ ਹੋਏ ਨਾਇਲਾ ਨੇ ਬਹੁਤ ਕੁਝ ਸਿੱਖਿਆ ਹੈ ਪਰ ਹੁਣ ਐਟਲੀ ਕੁਮਾਰ ਵਲੋਂ ਨਿਰਦੇਸ਼ਿਤ ਫ਼ਿਲਮ 'ਰਾਕਾ' ਵਿਚ ਅੱਲੂ ਅਰਜੁਨ ਅਤੇ ਦੀਪਿਕਾ ਪਾਦੂਕੋਨ ਵਰਗੇ ਸੁਪਰ ਸਟਾਰਾਂ ਨਾਲ ਕੰਮ ਕਰਨਾ ਉਸ ਲਈ ਪ੍ਰੇਰਣਾਦਾਇਕ ਸਾਬਿਤ ਹੋਣ ਵਾਲਾ ਹੈ | ਨਾਇਲਾ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਦਿਲਸਪ ਅਦਾਕਾਰਾਂ ਨਾਲ ਕੰਮ ਕਰਦੇ ਹੋ ਤਾਂ ਇਕ ਵੱਖਰੇ ਤਰ੍ਹਾਂ ਦੀ ਚੁਣੌਤੀ ਹੁੰਦੀ ਹੈ | ਉਹ ਚੁਣੌਤੀ ਪ੍ਰਾਜੈਕਟ, ਤੁਹਾਡੇ ਚਰਿੱਤਰ ਅਤੇ ਤੁਹਾਡੇ ਪੂਰੇ ਅਨੁਭਵ ਨੂੰ  ਜ਼ਿਆਦਾ ਬਿਹਤਰ ਬਣਾਉਂਦੀ ਹੈ |

ਪਿਛਲੀ ਖ਼ਬਰ ਚਿੱਟੇ ਦੁੱਧ ਦਾ ਕਾਲਾ ਕਾਰੋਬਾਰ ਅਗਲੀ ਖ਼ਬਰ ਵਾਮਿਕਾ ਗੱਬੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੀ ਨਾਇਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।