20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ ਹਰਾ ਕੀਤਾ ਵੱਡਾ ਉਲਟਫੇਰ

ਅਜੀਤ ਡੈਸਕ 14-02-2026

ਕੋਲੰਬੋ, 13 ਫਰਵਰੀ (ਏਜੰਸੀ)-ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 'ਚ ਇਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਜ਼ਿੰਬਾਬਵੇ ਨੇ ਕ੍ਰਿਕਟ ਦੇ ਦਿੱਗਜ ਆਸਟ੍ਰੇਲੀਆ ਨੂੰ 23 ਦÏੜਾਂ ਨਾਲ ਹਰਾਇਆ | ਤੇਜ਼ ਗੇਂਦਬਾਜ਼ ਬਲੇਸਿੰਗ ਮੁਜ਼ਾਰਾਬਾਨੀ ਤੇ ਬ੍ਰੈਡ ਇਵਾਨਸ ਨੇ ਜ਼ਿੰਬਾਬਵੇ ਨੂੰ ਸਾਬਕਾ ਚੈਂਪੀਅਨ ਆਸਟ੍ਰੇਲੀਆ ਨੂੰ ਹਰਾਉਣ 'ਚ ਮਦਦ ਕੀਤੀ | ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਗਰੁੱਪ 'ਬੀ' ਦਾ 19ਵਾਂ ਮੈਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ | 170 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਸ਼ੁਰੂਆਤ ਖਰਾਬ ਰਹੀ | ਆਸਟ੍ਰੇਲੀਆ ਨੇ ਜੋਸ਼ ਇੰਗਲਿਸ, ਕੈਮਰਨ ਗ੍ਰੀਨ, ਟਿਮ ਡੇਵਿਡ ਅਤੇ ਟ੍ਰੈਵਿਸ ਹੈੱਡ ਦੇ ਰੂਪ 'ਚ ਚਾਰ ਮਹੱਤਵਪੂਰਨ ਵਿਕਟਾਂ 29 ਦੌੜਾਂ ਦੇ ਅੰਦਰ ਗੁਆ ਦਿੱਤੀਆਂ | ਟੂਰਨਾਮੈਂਟ ਦੇ ਇਤਿਹਾਸ 'ਚ ਇਹ ਲਗਾਤਾਰ ਦੂਜਾ ਮÏਕਾ ਹੈ ਜਦੋਂ ਜ਼ਿੰਬਾਬਵੇ ਨੇ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਹਰਾਇਆ ਹੈ | ਪਿਛਲੀ ਵਾਰ 2007 'ਚ ਸੀ | ਕੁੱਲ ਮਿਲਾ ਕੇ, ਜ਼ਿੰਬਾਬਵੇ ਨੇ ਟੀ-20 ਵਿਸ਼ਵ ਕੱਪ 'ਚ ਆਸਟ੍ਰੇਲੀਆ ਵਿਰੁੱਧ ਦੋਵੇਂ ਵਾਰ ਜਿੱਤ ਪ੍ਰਾਪਤ ਕੀਤੀ ਹੈ | ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤੇ ਜਾਣ 'ਤੇ, ਜ਼ਿੰਬਾਬਵੇ ਨੇ 2 ਵਿਕਟਾਂ 'ਤੇ 169 ਦÏੜਾਂ ਦਾ ਚੁਣÏਤੀਪੂਰਨ ਸਕੋਰ ਬਣਾਇਆ | ਜਵਾਬ 'ਚ, ਆਸਟ੍ਰੇਲੀਆ 19.3 ਓਵਰਾਂ 'ਚ 146 ਦÏੜਾਂ 'ਤੇ ਢੇਰ ਹੋ ਗਿਆ | ਜਿਥੇ ਆਸਟ੍ਰੇਲੀਆ ਜ਼ਖਮੀ ਖਿਡਾਰੀਆਂ ਨਾਲ ਜੂਝ ਰਿਹਾ ਹੈ, ਉਥੇ ਹੀ ਹੁਣ ਜ਼ਿੰਬਾਬਵੇ ਆਪਣੀ ਲਗਾਤਾਰ ਦੂਜੀ ਜਿੱਤ ਨਾਲ 4 ਅੰਕਾਂ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ |

ਪਿਛਲੀ ਖ਼ਬਰ ਸਤੇਂਦਰ ਸਿੰਘ 'ਕੁੱਕ ਸਟ੍ਰੇਟ' ਪਾਰ ਕਰਨ ਵਾਲਾ ਪਹਿਲਾ ਏਸ਼ੀਅਨ ਪੈਰਾ-ਤੈਰਾਕ ਬਣਿਆ ਅਗਲੀ ਖ਼ਬਰ ਅੱਜ ਦੇ ਮੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।