ਨਵੀਂ ਦਿੱਲੀ, 13 ਫਰਵਰੀ (ਪੀ.ਟੀ.ਆਈ.)-ਭਾਰਤ ਦਾ ਸਤੇਂਦਰ ਸਿੰਘ ਲੋਹੀਆ ਨਿਊਜ਼ੀਲੈਂਡ 'ਚ ਕੁੱਕ ਸਟ੍ਰੇਟ ਪਾਰ ਕਰਨ ਵਾਲਾ ਪਹਿਲਾ ਏਸ਼ੀਅਨ ਪੈਰਾ-ਤੈਰਾਕ ਬਣ ਗਿਆ ਹੈ | ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਵਸਨੀਕ 38 ਸਾਲਾ ਲੋਹੀਆ ਨੂੰ 2024 'ਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ | ਲੋਹੀਆ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਆਪਣੀ ਇਤਿਹਾਸਕ ਪ੍ਰਾਪਤੀ ਬਾਰੇ ਜਾਣਕਾਰੀ ਸਾਂਝੀ ਕੀਤੀ | ਅਧਿਕਾਰੀਆਂ ਦੇ ਅਨੁਸਾਰ ਉਹ ਜਨਵਰੀ ਦੇ ਤੀਜੇ ਹਫ਼ਤੇ ਨਿਊਜ਼ੀਲੈਂਡ ਪਹੁੰਚਿਆ ਤੇ ਬਹੁਤ ਠੰਡੇ ਪਾਣੀਆਂ 'ਚ ਸਖ਼ਤ ਸਿਖਲਾਈ ਲਈ | ਉਸਨੇ 9 ਘੰਟੇ ਤੇ 22 ਮਿੰਟਾਂ 'ਚ 23.6 ਕਿਲੋਮੀਟਰ ਤੈਰਾਕੀ ਕਰਕੇ ਇਹ ਉਪਲਬਧੀ ਹਾਸਲ ਕੀਤੀ |
ਸਤੇਂਦਰ ਸਿੰਘ 'ਕੁੱਕ ਸਟ੍ਰੇਟ' ਪਾਰ ਕਰਨ ਵਾਲਾ ਪਹਿਲਾ ਏਸ਼ੀਅਨ ਪੈਰਾ-ਤੈਰਾਕ ਬਣਿਆ
ਅਜੀਤ ਡੈਸਕ
14-02-2026