20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਭਾਰਤੀ ਪਾਸਪੋਰਟ ਦੀ ਦਰਜਾਬੰਦੀ 'ਚ 5 ਸਥਾਨ ਦਾ ਸੁਧਾਰ 55 ਦੇਸ਼ਾਂ 'ਚ ਮਿਲੇਗਾ ਵੀਜ਼ਾ-ਮੁਕਤ ਦਾਖ਼ਲਾ

ਅਜੀਤ ਡੈਸਕ 14-02-2026
ਨਵੀਂ ਦਿੱਲੀ, 13 ਫਰਵਰੀ (ਇੰਟ.)-ਭਾਰਤੀ ਪਾਸਪੋਰਟ ਹੋਰ ਮਜ਼ਬੂਤ ਹੋ ਗਿਆ ਹੈ, ਇਸਦੀ ਦਰਜਾਬੰਦੀ 'ਚ ਸੁਧਾਰ ਦੇਖਣ ਨੂੰ ਮਿਲਿਆ ਹੈ | ਤਾਜ਼ਾ ਹੈਨਲੀ ਪਾਸਪੋਰਟ ਇੰਡੈਕਸ (ਫਰਵਰੀ 2026) ਦੇ ਅਨੁਸਾਰ, ਭਾਰਤ ਦਾ ਪਾਸਪੋਰਟ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ 'ਚ 75ਵੇਂ ਸਥਾਨ 'ਤੇ ਪਹੁੰਚ ਗਿਆ ਹੈ | ਸਾਲ ਦੀ ਸ਼ੁਰੂਆਤ 'ਚ ਇਹ 80ਵੇਂ ਸਥਾਨ 'ਤੇ ਸੀ | ਜੇਕਰ 2025 ਦੀ ਗੱਲ ਕੀਤੀ ਜਾਵੇ ਤਾਂ ਇਹ 85ਵੇਂ ਸਥਾਨ 'ਤੇ ਸੀ, ਜਿਸਦੇ ਨਾਲ ਇਹ ਕੁੱਲ ਮਿਲਾ ਕੇ 10 ਸਥਾਨਾਂ ਦਾ ਉਛਾਲ ਕਿਹਾ ਜਾ ਸਕਦਾ ਹੈ | ਹੈਨਲੀ ਪਾਸਪੋਰਟ ਇੰਡੈਕਸ ਦੁਨੀਆ ਭਰ ਦੇ ਲਗਭਗ 200 ਦੇਸ਼ਾਂ ਦੇ ਪਾਸਪੋਰਟਾਂ ਨੂੰ ਦਰਜਾ ਦਿੰਦਾ ਹੈ | ਇਹ ਦਰਜਾਬੰਦੀ ਇਸ ਗੱਲ 'ਤੇ ਅਧਾਰਤ ਹੈ ਕਿ ਇਕ ਪਾਸਪੋਰਟ ਧਾਰਕ ਬਿਨਾਂ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ਦੇ ਕਿੰਨੇ ਦੇਸ਼ਾਂ 'ਚ ਜਾ ਸਕਦਾ ਹੈ | ਭਾਰਤੀ ਪਾਸਪੋਰਟ ਧਾਰਕਾਂ ਕੋਲ ਹੁਣ 55 ਦੇਸ਼ਾਂ 'ਚ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਪਹੁੰਚ ਹੈ | ਇਹ ਦਰਜਾਬੰਦੀ ਅੰਤਰਰਾਸ਼ਟਰੀ ਹਵਾਈ ਆਵਾਜਾਈ ਐਸੋਸੀਏਸ਼ਨ ਦੇ ਯਾਤਰਾ ਡਾਟਾ 'ਤੇ ਅਧਾਰਤ ਹੈ | ਇਸ ਸੂਚਕਾਂਕ 'ਚ ਪਾਕਿਸਤਾਨੀ ਪਾਸਪੋਰਟ 97ਵੇਂ ਸਥਾਨ 'ਤੇ ਹੈ, ਫਲਸਤੀਨ (91), ਉੱਤਰੀ ਕੋਰੀਆ (94) ਤੇ ਸੋਮਾਲੀਆ (96) ਤੋਂ ਵੀ ਹੇਠਾਂ ਹੈ |
ਪਿਛਲੀ ਖ਼ਬਰ ਟਰੰਪ ਦੇ ਮੋਦੀ ਵਾਲੇ ਬਿਆਨ ਦੇ ਵੀਡੀਓ ਦੀ ਜਾਂਚ ਕਰ ਕੇ ਦੇਵਾਂਗੇ ਉੱਚਿਤ ਜਵਾਬ-ਵਿਦੇਸ਼ ਮੰਤਰਾਲਾ ਅਗਲੀ ਖ਼ਬਰ ਸਤੇਂਦਰ ਸਿੰਘ 'ਕੁੱਕ ਸਟ੍ਰੇਟ' ਪਾਰ ਕਰਨ ਵਾਲਾ ਪਹਿਲਾ ਏਸ਼ੀਅਨ ਪੈਰਾ-ਤੈਰਾਕ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।