19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਨਿਊਜ਼ੀਲੈਂਡ ਨੇ 5 ਵਿਕਟਾਂ ਦੇ ਨੁਕਸਾਨ ’ ਤੇ 243 ਦੌੜਾਂ ਬਣਾਈਆਂ

ਵੈਲਿੰਗਟਨ, 19 ਨਵੰਬਰ (ਏਜੰਸੀ)-ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਦੇ ਸ਼ੁਰੂਆਤੀ ਦਿਨ ਨਿਊਜ਼ੀਲੈਂਡ ਨੇ ਹੈਨਰੀ ਨਿਕੋਲਸ ਦੇ ਸੰਘਰਸ਼ਪੂਰਨ ਸੈਂਕੜੇ ਦੀ ਬਦੌਲਤ 5 ਵਿਕਟਾਂ ’ਤੇ 243 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਨਿਊਜ਼ੀਲੈਂਡ ਦਾ ਸਕੋਰ ਇਕ ਸਮੇਂ ਪੰਜ ਵਿਕਟਾਂ ’ਤੇ 70 ਦੌੜਾਂ ਸੀ , ਪਰ ਇਸ ਤੋਂ ਬਾਅਦ ਨਿਕੋਲਸ (ਅਜੇਤੂ 113 ਦੌੜਾਂ, 221 ਗੇਂਦਾਂ) ਨੇ ਸੈਂਕੜਾ ਲਗਾਉਣ ਦੇ ਨਾਲ-ਨਾਲ ਗਲੇਨ ਫਿਲਿਪਸ (ਅਜੇਤੂ 94 ਦੌੜਾਂ, 181 ਗੇਂਦਾਂ) ਨਾਲ 6ਵੀਂ ਵਿਕਟ ਲਈ 173 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਮੇਜ਼ਬਾਨ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ।

ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੇ ਗਲੇਨ ਫਿਲਿਪਸ। 20-11-2026
ਵੈਲਿੰਗਟਨ, 19 ਨਵੰਬਰ (ਏਜੰਸੀ)-ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਦੇ ਸ਼ੁਰੂਆਤੀ ਦਿਨ ਨਿਊਜ਼ੀਲੈਂਡ ਨੇ ਹੈਨਰੀ ਨਿਕੋਲਸ ਦੇ ਸੰਘਰਸ਼ਪੂਰਨ ਸੈਂਕੜੇ ਦੀ ਬਦੌਲਤ 5 ਵਿਕਟਾਂ ’ਤੇ 243 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਨਿਊਜ਼ੀਲੈਂਡ ਦਾ ਸਕੋਰ ਇਕ ਸਮੇਂ ਪੰਜ ਵਿਕਟਾਂ ’ਤੇ 70 ਦੌੜਾਂ ਸੀ , ਪਰ ਇਸ ਤੋਂ ਬਾਅਦ ਨਿਕੋਲਸ (ਅਜੇਤੂ 113 ਦੌੜਾਂ, 221 ਗੇਂਦਾਂ) ਨੇ ਸੈਂਕੜਾ ਲਗਾਉਣ ਦੇ ਨਾਲ-ਨਾਲ ਗਲੇਨ ਫਿਲਿਪਸ (ਅਜੇਤੂ 94 ਦੌੜਾਂ, 181 ਗੇਂਦਾਂ) ਨਾਲ 6ਵੀਂ ਵਿਕਟ ਲਈ 173 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਮੇਜ਼ਬਾਨ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਜਦੋਂ ਬੁਮਰਾਹ (52 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਟੌਮ ਬਲੰਡੇਲ (05) ਨੂੰ ਸਲਿੱਪ ਵਿਚ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾਇਆ, ਤਾਂ ਭਾਰਤ ਕੋਲ ਨਿਊਜ਼ੀਲੈਂਡ ਨੂੰ ਘੱਟ ਸਕੋਰ ’ਤੇ ਸਮੇਟਣ ਦਾ ਵਧੀਆ ਮੌਕਾ ਸੀ। ਪਰ 30 ਓਵਰਾਂ ਤੋਂ ਬਾਅਦ ਭਾਰਤੀ ਗੇਂਦਬਾਜ਼ੀ ਦੀ ਚਮਕ ਫਿੱਕੀ ਪੈ ਗਈ। ਦੂਜੇ ਪਾਸੇ ਪ੍ਰਸਿੱਧ ਕ੍ਰਿਸ਼ਨਾ (ਬਿਨਾਂ ਵਿਕਟ ਦੇ 58 ਦੌੜਾਂ) ਨੇ ਵਾਰ-ਵਾਰ ਲੋੜ ਤੋਂ ਵੱਧ ਫੁੱਲ ਲੈਂਥ ਜਾਂ ਛੋਟੀਆਂ ਗੇਂਦਾਂ ਸੁੱਟ ਕੇ ਕਾਫ਼ੀ ਚੌਕੇ ਦਿੱਤੇ। ਆਕਾਸ਼ ਦੀਪ (33 ਦੌੜਾਂ ਦੇ ਕੇ ਇੱਕ ਵਿਕਟ) ਨੇ ਕੁਝ ਚੰਗੀਆਂ ਗੇਂਦਾਂ ਸੁੱਟੀਆਂ, ਪਰ ਪੁਰਾਣੀ ਗੇਂਦ ਨਾਲ ਸਿਰਫ਼ ਬੁਮਰਾਹ ਹੀ ਵਿਰੋਧੀ ਬੱਲੇਬਾਜ਼ਾਂ ਲਈ ਖ਼ਤਰਾ ਬਣੇ ਰਹੇ। ਦੂਜੇ ਪਾਸੇ ਫਿਲਿਪਸ ਵਧੇਰੇ ਹਮਲਾਵਰ ਅੰਦਾਜ਼ ’ਚ ਖੇਡੇ ਤੇ ਜਿਵੇਂ-ਜਿਵੇਂ ਓਵਰ ਅੱਗੇ ਵਧਦੇ ਗਏ, ਉਨ੍ਹਾਂ ਨੇ ਹੋਰ ਆਸਾਨੀ ਨਾਲ ਚੌਕੇ ਲਗਾਉਣੇ ਸ਼ੁਰੂ ਕਰ ਦਿੱਤੇ। ਭਾਰਤ ਨੇ ਸਵੇਰ ਦੇ ਸੈਸ਼ਨ ’ਚ ਕਪਤਾਨ ਟੌਮ ਲੈਥਮ (00), ਡੇਵੋਨ ਕੌਨਵੇ (04), ਰਚਿਨ ਰਵਿੰਦਰਾ (15) ਅਤੇ ਡੈਰਿਲ ਮਿਚੇਲ (01) ਦੀਆਂ ਵਿਕਟਾਂ ਹਾਸਲ ਕੀਤੀਆਂ।
ਪਿਛਲੀ ਖ਼ਬਰ ਅਦਾਕਾਰ ਸੈਫ ਅਲੀ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਅਗਲੀ ਖ਼ਬਰ ‘ਟਾਈਮ’ 100 ਨੈਕਸਟ ਇੰਡੀਆ’ ਦੀ ਸੂਚੀ ’ਚ ਆਲੀਆ, ਦਿਲਜੀਤ ਤੇ ਆਰੀਅਨ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।