ਪ੍ਰਕਾਸ਼ ਪੁਰਬ ’ ਤੇ ਗਾਖਲ ਪਰਿਵਾਰ ਪਾਕਿਸਤਾਨ ਦੇ ਗੁਰੂਘਰਾਂ ’ ਚ ਸੰਗਤ ਲਈ ਕਰੇਗਾ ਜਲ ਸੇਵਾ
ਸਾਨ ਫ਼ਰਾਂਸਿਸਕੋ, 19 ਨਵੰਬਰ (ਐੱਸ. ਅਸ਼ੋਕ ਭੌਰਾ)-ਗਾਖਲ ਪਰਿਵਾਰ (ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ) ਵਲੋਂ ਹਰ ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਪਾਕਿਸਤਾਨ ਦੇ ਇਤਿਹਾਸਕ ਗੁਰੂਘਰਾਂ ’ਚ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ।
ਸਾਨ ਫ਼ਰਾਂਸਿਸਕੋ, 19 ਨਵੰਬਰ (ਐੱਸ.ਅਸ਼ੋਕ ਭੌਰਾ)-ਗਾਖਲ ਪਰਿਵਾਰ (ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ) ਵਲੋਂ ਹਰ ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਪਾਕਿਸਤਾਨ ਦੇ ਇਤਿਹਾਸਕ ਗੁਰੂਘਰਾਂ ’ਚ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਖਲ ਗਰੁੱਪ ਯੂ.ਐੱਸ.ਏ. ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਇਸ ਵਾਰ 22, 23, 24 ਨਵੰਬਰ 2026 ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਪੰਜਾ ਸਾਹਿਬ, ਸ੍ਰੀ ਡੇਰਾ ਸਾਹਿਬ ਅਤੇ ਚੌਥੀ ਪਾਤਸ਼ਾਹੀ ਦੇ ਜਨਮ ਅਸਥਾਨ ਲਾਹੌਰ ਵਿਖੇ ਪੁੁੱਜਣ ਵਾਲੀਆਂ ਸੰਗਤ ਦੀ 70 ਹਜ਼ਾਰ ਪਾਣੀ ਦੀਆਂ ਬੋਤਲਾਂ ਨਾਲ ਸੇਵਾ ਕੀਤੀ ਜਾਵੇਗੀ। ਬੋਤਲਾਂ ਵਰਤਾਉਣ ਦੀ ਸੇਵਾ ਹਮੇਸ਼ਾ ਦੀ ਤਰ੍ਹਾਂ ਬਾਬਾ ਗੁਰੂ ਨਾਨਕ ਹਾਕੀ ਅਕੈਡਮੀ ਦੇ ਵਾਲੰਟੀਅਰ ਆਸ਼ਿਦ ਜਾਵੇਦ ਦੀ ਅਗਵਾਈ ਵਿਚ ਨਿਭਾਉਣਗੇ। ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਸਿਰਫ਼ ਗੁਰੂਘਰਾਂ ਵਿਚ ਹੀ ਨਹੀਂ ਵਾਹਗਾ ਬਾਰਡਰ ਤੋਂ ਪਾਕਿਸਤਾਨ ਦਾਖਲ ਹੋਣ ਵਾਲੀ ਸਿੱਖ ਸੰਗਤ ਦੀ ਵੀ ਪਾਣੀ ਵਾਲੀਆਂ ਬੋਤਲਾਂ ਨਾਲ ਸੇਵਾ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਗਾਖਲ ਪਰਿਵਾਰ ਤੋਂ ਇਹ ਸੇਵਾ ਲੈਂਦੇ ਰਹਿਣ।