18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

-ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ- ਲਵਲੀਨਾ ਤੇ ਨਿਖਤ ਕਰਨਗੀਆਂ ਭਾਰਤੀ ਟੀਮ ਦੀ ਅਗਵਾਈ <br/>

ਅਜੀਤ ਡੈਸਕ 01-03-2026

ਨਵੀਂ ਦਿੱਲੀ, 28 ਫਰਵਰੀ (ਪੀ.ਟੀ.ਆਈ.)-ਓਲੰਪਿਕ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਤੇ 2 ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ 28 ਮਾਰਚ ਤੋਂ 11 ਅਪ੍ਰੈਲ ਤੱਕ ਮੰਗੋਲੀਆ 'ਚ ਹੋਣ ਵਾਲੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ 'ਚ ਭਾਰਤ ਦੀ 20 ਮੈਂਬਰੀ ਟੀਮ ਦੀ ਅਗਵਾਈ ਕਰਨਗੀਆਂ | ਭਾਰਤ ਨੇ ਇਕ ਮਹੀਨੇ ਦੀ ਤੀਬਰ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ 20 ਮੈਂਬਰੀ ਟੀਮ ਦੀ ਚੋਣ ਕੀਤੀ | ਜਨਵਰੀ 'ਚ ਰਾਸ਼ਟਰੀ ਚੈਂਪੀਅਨਸ਼ਿਪ ਤੋਂ ਬਾਅਦ, ਸੰਭਾਵੀ ਉਮੀਦਵਾਰਾਂ ਨੂੰ ਪਟਿਆਲਾ 'ਚ ਚੱਲ ਰਹੇ ਰਾਸ਼ਟਰੀ ਕੈਂਪ 'ਚ ਸ਼ਾਮਲ ਕੀਤਾ ਗਿਆ ਸੀ | ਚੋਣ ਨੀਤੀ ਦੇ ਅਨੁਸਾਰ, ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਵਾਲੀਆਂ ਖਿਡਾਰੀਆਂ ਨੂੰ ਰਾਸ਼ਟਰਮੰਡਲ ਖੇਡਾਂ ਤੇ ਏਸ਼ੀਆਈ ਖੇਡਾਂ ਲਈ ਚੁਣਿਆ ਜਾਵੇਗਾ, ਜਿਸ ਨਾਲ ਇਸ ਮਹਾਂਦੀਪੀ ਚੈਂਪੀਅਨਸ਼ਿਪ ਦੀ ਮਹੱਤਤਾ ਵਧੇਗੀ |

ਪਿਛਲੀ ਖ਼ਬਰ ਲਖਨਊ ਵਿਖੇ ਚੌਥੇ 'ਖੇਲੋ ਇੰਡੀਆ'... ਅਗਲੀ ਖ਼ਬਰ ਝਾਰਖੰਡ ਸਟੇਟ ਹਾਊਸਿੰਗ ਬੋਰਡ ਵਲੋਂ ਧੋਨੀ ਨੂੰ ਨੋਟਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।