04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

-ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ- ਆਯੁਸ਼ ਫਾਈਨਲ 'ਚ ਪੁੱਜਿਆ <br/>

ਅਜੀਤ ਡੈਸਕ 12-04-2026

ਨਿੰਗਬੋ, 11 ਅਪ੍ਰੈਲ (ਪੀ.ਟੀ.ਆਈ.)-ਭਾਰਤ ਦੇ ਆਯੁਸ਼ ਸ਼ੈੱਟੀ ਨੇ ਤਿੰਨ ਗੇਮਾਂ ਦੇ ਮੁਕਾਬਲੇ 'ਚ ਚੋਟੀ ਦਾ ਦਰਜਾ ਪ੍ਰਾਪਤ ਤੇ ਮÏਜੂਦਾ ਚੈਂਪੀਅਨ ਕੁਨਲਾਵੁਤ ਵਿਤਿਦਸਰਨ ਨੂੰ ਹਰਾ ਕੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਦੁਨੀਆ 'ਚ 25ਵੇਂ ਸਥਾਨ 'ਤੇ ਰਹੇ ਆਯੁਸ਼ ਨੇ ਪੈਰਿਸ ਓਲੰਪਿਕ ਦੇ ਚਾਂਦੀ ਦਾ ਤਗਮਾ ਜੇਤੂ ਤੇ 2023 ਦੇ ਵਿਸ਼ਵ ਚੈਂਪੀਅਨ ਵਿਤਿਦਸਰਨ 'ਤੇ 10-21, 21-19, 21-17 ਨਾਲ ਜਿੱਤ ਦਰਜ ਕੀਤੀ | ਦਿਨੇਸ਼ ਖੰਨਾ ਤੋਂ ਬਾਅਦ ਇਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ 'ਚ ਪਹੁੰਚਣ ਵਾਲਾ ਉਹ ਇਕਲੌਤਾ ਭਾਰਤੀ ਬਣ ਗਿਆ ਹੈ | ਖੰਨਾ ਨੇ 1965 'ਚ ਪੁਰਸ਼ ਸਿੰਗਲਜ਼ ਦਾ ਸੋਨ ਤਗਮਾ ਜਿੱਤਿਆ ਸੀ | ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ 2023 'ਚ ਖਿਤਾਬ ਜਿੱਤਿਆ ਸੀ | ਯੂ.ਐਸ. ਓਪਨ ਸੁਪਰ 300 ਚੈਂਪੀਅਨ ਆਯੁਸ਼ ਦਾ ਸਾਹਮਣਾ ਹੁਣ ਚੀਨੀ ਤਾਈਪੇ ਦੇ ਚੌਥੇ ਦਰਜਾ ਪ੍ਰਾਪਤ ਚੋਉ ਤਿਏਨ-ਚੇਨ ਜਾਂ ਚੀਨ ਦੇ ਦੂਜੇ ਦਰਜੇ ਦੇ ਸ਼ੀ ਯੂਕੀ ਨਾਲ ਹੋਵੇਗਾ |

ਪਿਛਲੀ ਖ਼ਬਰ ਟਰੰਪ ਨੇ ਪ੍ਰਵਾਸੀਆਂ 'ਤੇ ਕਾਰਵਾਈ ਨੂੰ ਠਹਿਰਾਇਆ ਜਾਇਜ਼ ਅਗਲੀ ਖ਼ਬਰ ਜਿਸ ਏਅਰ ਇੰਡੀਆ ਹਾਦਸੇ 'ਚ ਮੇਰੇ ਮਾਪਿਆਂ ਦੀ ਮੌਤ ਹੋਈ ਉਸ ਦੇ ਪਾਇਲਟ ਦੋਸ਼ੀ ਨਹੀਂ ਹੋ ਸਕਦੇ-ਹਰੇਸ਼ ਕੁਬਰੇਭਾਈ ਪਟੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।