ਹੋਰਸੈਂਸ (ਡੈਨਮਾਰਕ), 28 ਅਪ੍ਰੈਲ (ਪੀ.ਟੀ.ਆਈ.)-ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀ.ਵੀ. ਸਿੰਧੂ ਆਪਣੀ ਮਜ਼ਬੂਤ ਸਥਿਤੀ ਦਾ ਫਾਇਦਾ ਉਠਾਉਣ 'ਚ ਅਸਫਲ ਰਹੀ, ਜਦੋਂ ਕਿ ਹੋਰ ਖਿਡਾਰਨਾਂ ਵੀ ਮਹੱਤਵਪੂਰਨ ਮÏਕਿਆਂ 'ਤੇ ਅਸਫਲ ਰਹੀਆਂ, ਜਿਸ ਕਾਰਨ ਭਾਰਤ ਇਸ ਬੈਡਮਿੰਟਨ ਟੂਰਨਾਮੈਂਟ ਵਿਚ ਚੀਨ ਤੋਂ 0-5 ਨਾਲ ਹਾਰਨ ਤੋਂ ਬਾਅਦ ਉਬੇਰ ਕੱਪ ਤੋਂ ਬਾਹਰ ਹੋ ਗਿਆ | ਭਾਰਤੀ ਮਹਿਲਾ ਟੀਮ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਮੇਜ਼ਬਾਨ ਡੈਨਮਾਰਕ ਤੋਂ 2-3 ਨਾਲ ਹਾਰ ਨਾਲ ਕੀਤੀ ਸੀ, ਪਰ ਬਾਅਦ 'ਚ ਯੂਕਰੇਨ 'ਤੇ 4-1 ਨਾਲ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ | ਉਬੇਰ ਕੱਪ 'ਚ, ਭਾਰਤ ਨੂੰ 16 ਵਾਰ ਦੇ ਚੈਂਪੀਅਨ ਚੀਨ ਤੋਂ ਆਪਣੇ ਪਿਛਲੇ ਤਿੰਨਾਂ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ |
ਚੀਨ ਤੋਂ 0-5 ਨਾਲ ਹਾਰਨ ਤੋਂ ਬਾਅਦ ਭਾਰਤ ਉਬਰ ਕੱਪ ਤੋਂ ਬਾਹਰ <br/>
ਅਜੀਤ ਡੈਸਕ
29-04-2026