ਨਿਊ ਚੰਡੀਗੜ੍ਹ, 28 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਆਈ.ਪੀ.ਐਲ. 2026 ਦੇ 40ਵੇਂ ਮੈਚ ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਦੀ ਜੇਤੂ ਮੁਹਿੰਮ ਨੂੰ ਰੋਕਦੇ 6 ਵਿਕਟਾਂ ਨਾਲ ਹਰਾਇਆ | ਆਈ.ਪੀ.ਐਲ. 2026 'ਚ ਪੰਜਾਬ ਕਿੰਗਜ਼ ਦੀ ਪਹਿਲੀ ਹਾਰ ਹੈ | ਨਿਊ ਚੰਡੀਗੜ੍ਹ 'ਚ ਖੇਡੇ ਗਏ ਇਸ ਮੈਚ 'ਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਪੰਜਾਬ ਦੀ ਟੀਮ ਨੇ ਪ੍ਰਭਸਿਮਰਨ ਸਿੰਘ ਤੇ ਮਾਰਕਸ ਸਟੋਇਨਿਸ ਦੇ ਅਰਧ ਸੈਂਕੜਿਆਂ ਦੀ ਬਦÏਲਤ ਕੁੱਲ 222 ਦÏੜਾਂ ਬਣਾਈਆਂ | ਜਵਾਬ ਵਿੱਚ, ਰਾਜਸਥਾਨ ਨੇ ਪਾਰੀ ਦੇ ਆਖਰੀ ਓਵਰ 'ਚ ਇਸ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ | ਪਿ੍ਆਂਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ ਨੇ ਪੰਜਾਬ ਲਈ ਪਾਰੀ ਦੀ ਸ਼ੁਰੂਆਤ ਕੀਤੀ ਪਿ੍ਆਂਸ਼ ਨੇ ਧਮਾਕੇਦਾਰ ਸ਼ੁਰੂਆਤ ਕੀਤੀ, ਪਰ ਪਿ੍ਆਂਸ਼ (29) ਜਲਦ ਹੀ ਆਪਣੀ ਵਿਕਟ ਗਵਾ ਬੈਠੇ | ਉਸਦੇ ਆਊਟ ਹੋਣ ਤੋਂ ਬਾਅਦ, ਪ੍ਰਭਸਿਮਰਨ ਸਿੰਘ ਅਤੇ ਕੂਪਰ ਕੌਨੋਲੀ ਨੇ ਪਾਰੀ ਨੂੰ ਸੰਭਾਲਿਆ | ਹਾਲਾਂਕਿ, 9ਵੇਂ ਓਵਰ 'ਚ ਕੌਨੋਲੀ 30 ਦÏੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ | ਇਸ ਦੌਰਾਨ, 12ਵੇਂ ਓਵਰ ਵਿਚ, ਪ੍ਰਭਸਿਮਰਨ ਸਿੰਘ ਨੇ 35 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਉਹ 44 ਗੇਂਦਾਂ 'ਚ 59 ਦÏੜਾਂ ਬਣਾਉਣ ਤੋਂ ਬਾਅਦ ਆਖਰਕਾਰ ਆਊਟ ਹੋ ਗਿਆ | ਇਸ ਤੋਂ ਬਾਅਦ, ਸ਼੍ਰੇਅਸ ਅਈਅਰ 27 ਗੇਂਦਾਂ 'ਚ 30 ਦÏੜਾਂ ਬਣਾਉਣ 'ਚ ਕਾਮਯਾਬ ਰਿਹਾ | ਜਦਕਿ, ਮਾਰਕਸ ਸਟੋਇਨਿਸ ਨੇ 20 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ | ਨਤੀਜੇ ਵਜੋਂ, ਪੰਜਾਬ ਦੀ ਟੀਮ ਨੇ ਆਪਣੇ 20 ਓਵਰ 4 ਵਿਕਟਾਂ ਦੇ ਨੁਕਸਾਨ 'ਤੇ ਕੁੱਲ 222 ਦÏੜਾਂ ਬਣਾਈਆਂ | 223 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਰਾਜਸਥਾਨ ਦੀ ਪਾਰੀ ਵੈਭਵ ਅਤੇ ਯਸ਼ਸਵੀ ਨੇ ਸ਼ੁਰੂ ਕੀਤੀ | ਵੈਭਵ ਨੇ ਸਿਰਫ਼ 16 ਗੇਂਦਾਂ 'ਚ 43 ਦÏੜਾਂ ਬਣਾਈਆਂ | ਵੈਭਵ ਦੇ ਆਉਟ ਹੋਣ ਤੋਂ ਬਾਅਦ ਯਸ਼ਸਵੀ ਨੇ 27 ਗੇਂਦਾਂ ਵਿੱਚ 51 ਦÏੜਾਂ ਬਣਾਈਆਂ | ਇਸ ਦੌਰਾਨ, ਰਿਆਨ ਪਰਾਗ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ | ਧਰੁਵ ਜੁਰੇਲ ਨੇ 16 ਦੌੜਾਂ ਦਾ ਯੋਗਦਾਨ ਪਾਇਆ | ਹਾਲਾਂਕਿ, ਇਸ ਤੋਂ ਬਾਅਦ ਫਰੇਰਾ ਤੇ ਸ਼ੁਭਮ ਦੂਬੇ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ | ਫਰੇਰਾ ਨੇ 26 ਗੇਂਦਾਂ 'ਚ 52 ਦÏੜਾਂ ਦੀ ਅਜੇਤੂ ਪਾਰੀ ਖੇਡੀ, ਜਦੋਂ ਕਿ ਸ਼ੁਭਮ ਨੇ 12 ਗੇਂਦਾਂ 'ਚ ਅਜੇਤੂ 31 ਦÏੜਾਂ ਬਣਾਈਆਂ¢ ਇਨ੍ਹਾਂ ਕੋਸ਼ਿਸ਼ਾਂ ਨਾਲ, ਰਾਜਸਥਾਨ ਨੇ ਮੈਚ 6 ਵਿਕਟਾਂ ਨਾਲ ਜਿੱਤਿਆ |
ਆਈ.ਪੀ.ਐਲ. 2026 'ਚ ਪੰਜਾਬ ਦੀ ਪਹਿਲੀ ਹਾਰ <br/>
ਅਜੀਤ ਡੈਸਕ
29-04-2026