ਜਲੰਧਰ, 28 ਅਪ੍ਰੈਲ (ਡਾ.ਜਤਿੰਦਰ ਸਾਬੀ)-13 ਤੋਂ 22 ਜੂਨ 2026 ਤੱਕ ਜਲਾਤੀਬੋਰ (ਸਰਬੀਆ) ਵਿਖੇ ਕਰਵਾਈ ਜਾ ਰਹੀ 'ਵਿਸ਼ਵ ਸਕੂਲ ਬਾਸਕਟਬਾਲ ਚੈਂਪੀਅਨਸ਼ਿਪ' ਦੇ ਅੰਡਰ-18 ਸਾਲ ਲੜਕੇ ਤੇ ਲੜਕੀਆਂ ਦੇ ਵਰਗ 'ਚ ਪੰਜਾਬ ਦੇ 7 ਖਿਡਾਰੀਆਂ (3 ਲੜਕੀਆਂ ਤੇ 4 ਲੜਕਿਆਂ) ਦੀ ਭਾਰਤੀ ਸਕੂਲ ਕੋਚਿੰਗ ਕੈਂਪ ਚੋਣ ਕੀਤੀ ਗਈ ਹੈ | ਹਿੱਸਾ ਲੈਣ ਵਾਲੀ ਭਾਰਤੀ ਸਕੂਲ ਬਾਸਕਟਬਾਲ ਟੀਮ ਦੇ ਕੋਚਿੰਗ ਕੈਂਪ ਲਈ ਚੋਣ ਟਰਾਇਲ ਰਾਂਚੀ (ਝਾਰਖੰਡ) ਵਿਖੇ ਕਰਵਾਏ ਗਏ | ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਚੁਣੇ ਗਏ ਪੰਜਾਬ ਦੇ ਖਿਡਾਰੀਆਂ ਦੇ ਵਿਚ ਗਗਨਦੀਪ ਕੌਰ, ਤਸ਼ਮੀਤ ਕੌਰ, ਦੀਪਕਾ ਤੇ ਲੜਕਿਆਂ ਦੇ ਸੁਹਾਨ ਮਸੀਹ, ਦਾਨਿਸ਼, ਦਿਵਜੋਤ ਤੇ ਸ਼ੌਰਿਆ ਸੱਚਦੇਵਾ ਦੀ ਚੋਣ ਕੀਤੀ ਗਈ ਹੈ | ਲੜਕੀਆਂ ਨੂੰ ਕੋਚ ਸਲੋਨੀ ਤੇ ਲੜਕਿਆਂ ਨੂੰ ਕੋਚ ਜੈਪਾਲ ਸਿੰਘ ਨੇ ਕੋਚਿੰਗ ਦੇ ਕੇ ਤਿਆਰ ਕੀਤਾ | ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਡੀ.ਜੀ.ਪੀ ਰਾਜਦੀਪ ਸਿੰਘ ਗਿੱਲ, ਜ਼ਿਲ੍ਹਾ ਜਲੰਧਰ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਹੀਰ, ਅਰਜਨਾ ਐਵਾਰਡੀ ਪਰਮਿੰਦਰ ਸਿੰਘ ਭੰਡਾਲ, ਸਾਬਕਾ ਐਸ.ਐਸ.ਪੀ ਮੁਖਵਿੰਦਰ ਸਿੰਘ ਭੁੱਲਰ ਨੇ ਭਾਰਤੀ ਕੋਚਿੰਗ ਕੈਂਪ ਲਈ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ | ਪੰਜਾਬ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਸੁਨੀਲ ਕੁਮਾਰ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ |
ਵਿਸ਼ਵ ਸਕੂਲ ਬਾਸਕਟਬਾਲ ਚੈਂਪੀਅਨਸ਼ਿਪ ਭਾਰਤੀ ਕੋਚਿੰਗ ਕੈਂਪ 'ਚ ਪੰਜਾਬ ਦੇ 7 ਖਿਡਾਰੀਆਂ ਦੀ ਚੋਣ <br/>
ਅਜੀਤ ਡੈਸਕ
29-04-2026