ਜਕਾਰਤਾ, 28 ਅਪ੍ਰੈਲ (ਏਜੰਸੀ)-ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਬਾਹਰਵਾਰ ਇਕ ਦਰਦਨਾਕ ਰੇਲ ਹਾਦਸੇ 'ਚ 15 ਲੋਕਾਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਇਸਦੀ ਪੁਸ਼ਟੀ ਕੀਤੀ | ਸਰਕਾਰੀ ਰੇਲਵੇ ਕੰਪਨੀ ਪੀ.ਟੀ. ਕੇਰੇਟਾ ਏ.ਪੀ.ਆਈ. ਇੰਡੋਨੇਸ਼ੀਆ ਦੇ ਸੀ.ਈ.ਓ. ਬੌਬੀ ਰਾਸੀਦੀਨ ਨੇ ਦੱਸਿਆ ਕਿ ਹੁਣ ਤੱਕ 15 ਲੋਕਾਂ ਦੀ ਮÏਤ ਦੀ ਪੁਸ਼ਟੀ ਹੋ ??ਚੁੱਕੀ ਹੈ | ਸਾਰੀਆਂ ਲਾਸ਼ਾਂ ਨੂੰ ਪਛਾਣ ਤੇ ਹੋਰ ਰਸਮੀ ਕਾਰਵਾਈਆਂ ਲਈ ਹਸਪਤਾਲ ਭੇਜਿਆ ਗਿਆ ਹੈ | ਇਹ ਹਾਦਸਾ ਸੋਮਵਾਰ ਨੂੰ ਜਕਾਰਤਾ ਦੇ ਬਾਹਰ ਸਥਿਤ ਇਕ ਵਿਅਸਤ ਰੇਲਵੇ ਹੱਬ ਬੇਕਾਸੀ ਤੈਮੂਰ ਸਟੇਸ਼ਨ 'ਤੇ ਵਾਪਰਿਆ | ਜਦ ਇਕ ਲੰਬੀ ਦੂਰੀ ਦੀ ਰੇਲਗੱਡੀ ਸਟੇਸ਼ਨ 'ਤੇ ਖੜ੍ਹੀ ਇਕ ਯਾਤਰੀ ਰੇਲਗੱਡੀ ਦੇ ਪਿਛਲੇ ਡੱਬੇ ਨਾਲ ਜ਼ੋਰਦਾਰ ਟੱਕਰਾ ਗਈ | ਟੱਕਰ ਇੰਨੀ ਭਿਆਨਕ ਸੀ ਕਿ ਇਸ ਨਾਲ ਡੱਬਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਨਾਲ ਕਈ ਯਾਤਰੀ ਅੰਦਰ ਫਸ ਗਏ | ਹਾਦਸੇ ਤੋਂ ਤੁਰੰਤ ਬਾਅਦ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ | ਬਚਾਅ ਕਰਮਚਾਰੀਆਂ ਤੇ ਐਮਰਜੈਂਸੀ ਟੀਮਾਂ ਨੇ ਜ਼ਖਮੀਆਂ ਨੂੰ ਕੱਢਣ ਤੇ ਨੇੜਲੇ ਹਸਪਤਾਲਾਂ ਵਿਚ ਲਿਜਾਣ ਲਈ ਕੰਮ ਕੀਤਾ | ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬਹੁਤ ਸਾਰੇ ਯਾਤਰੀ ਜ਼ਖਮੀ ਹੋਏ ਹਨ | ਇੰਡੋਨੇਸ਼ੀਆ ਦੀ ਖੋਜ ਤੇ ਬਚਾਅ ਏਜੰਸੀ ਦੇ ਮੁਖੀ ਮੁਹੰਮਦ ਸਯਾਗੀ ਨੇ ਫਸੇ ਹੋਏ ਵਿਅਕਤੀਆਂ ਨੂੰ ਕੱਢਣ ਨੂੰ ਬਹੁਤ ਹੀ ਨਾਜ਼ੁਕ ਤੇ ਅÏਖਾ ਕੰਮ ਦੱਸਿਆ | ਉਨ੍ਹਾਂ ਕਿਹਾ ਕਿ ਹਾਦਸੇ ਦਾ ਸਭ ਤੋਂ ਵੱਧ ਪ੍ਰਭਾਵ ਅÏਰਤਾਂ ਲਈ ਰਾਖਵੀਂ ਡੱਬੇ 'ਤੇ ਪਿਆ, ਜਿਸ ਨੂੰ ਭਾਰੀ ਨੁਕਸਾਨ ਪਹੁੰਚਿਆ | ਇਸ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਜ਼ਖਮੀਆਂ ਨੂੰ ਮਿਲਣ ਹਸਪਤਾਲ ਗਏ | ਉਨ੍ਹਾਂ ਕਿਹਾ ਕਿ ਹਾਦਸੇ ਦੀ ਪੂਰੀ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ |