17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

7 ਸਾਲਾ ਇਸ਼ਾਂਕ ਨੇ ਰਚਿਆ ਇਤਿਹਾਸ

ਅਜੀਤ ਡੈਸਕ 02-05-2026


29 ਕਿ.ਮੀ. ਲੰਬਾ 'ਪਾਕ ਸਟ੍ਰੇਟ' ਤੈਰ ਕੇ ਕੀਤਾ ਪਾਰ
ਰਾਂਚੀ, 1 ਮਈ (ਯੂ.ਐਨ.ਆਈ.)-ਰਾਂਚੀ ਦੇ ਰਹਿਣ ਵਾਲੇ 7 ਸਾਲਾ ਇਸ਼ਾਂਕ ਸਿੰਘ ਨੇ ਇਕ ਵਿਸ਼ਵ ਰਿਕਾਰਡ ਬਣਾਉਂਦੇ ਹੋਏ 'ਪਾਕ ਸਟ੍ਰੇਟ' ਦੇ 29 ਕਿਲੋਮੀਟਰ ਲੰਬੇ ਖਤਰਨਾਕ ਰਸਤੇ (ਸ਼੍ਰੀਲੰਕਾ ਦੇ ਤਲਾਈਮੰਨਾਰ ਤੋਂ ਭਾਰਤ (ਤਾਮਿਲਨਾਡੂ) ਦੇ ਧਨੁਸ਼ਕੋਡੀ ਤੱਕ) ਨੂੰ 9 ਘੰਟੇ ਤੇ 50 ਮਿੰਟਾਂ 'ਚ ਸਫਲਤਾਪੂਰਵਕ ਤੈਰ ਕੇ ਪਾਰ ਕੀਤਾ | ਉਸਨੇ ਇਹ ਕਾਰਨਾਮਾ 30 ਅਪ੍ਰੈਲ, 2026 ਨੂੰ ਕੀਤਾ | ਇਸ਼ਾਂਕ ਹੁਣ 'ਪਾਕ ਸਟ੍ਰੇਟ' ਨੂੰ ਪਾਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਤੈਰਾਕ ਬਣ ਗਿਆ ਹੈ | ਯੂਨੀਵਰਸਲ ਰਿਕਾਰਡਜ਼ ਫੋਰਮ ਨੇ ਉਸਨੂੰ 'ਸਭ ਤੋਂ ਛੋਟਾ ਅਤੇ ਤੇਜ਼ ਪਾਕ ਸਟ੍ਰੇਟ ਤੈਰਾਕ' ਵਜੋਂ ਮਾਨਤਾ ਦਿੰਦੇ ਹੋਏ ਇਕ ਵਿਸ਼ਵ ਰਿਕਾਰਡ ਸਰਟੀਫਿਕੇਟ ਵੀ ਦਿੱਤਾ ਹੈ |

ਪਿਛਲੀ ਖ਼ਬਰ ਪੌਲੀਮਾਊਥ 'ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਅਣਚੱਲਿਆ ਬੰਬ ਅਗਲੀ ਖ਼ਬਰ ਰਾਹੁਲ ਤੇ ਨਿਸੰਕਾ ਦੀ ਬੱਲੇਬਾਜ਼ੀ ਸਦਕਾ ਦਿੱਲੀ ਨੇ ਰਾਜਸਥਾਨ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।