04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੈਂਗਲੁਰੂ ਨੇ ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ <br/>

ਅਜੀਤ ਡੈਸਕ 11-05-2026

ਰਾਏਪੁਰ, 10 ਮਈ (ਏਜੰਸੀ)-ਆਈ.ਪੀ.ਐਲ. 2026 ਦੇ 54ਵੇਂ ਮੈਚ ਅੱਜ ਬੈਂਗਲੁਰੂ ਨੇ ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ | ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਤੇ ਤਿਲਕ ਵਰਮਾ ਦੇ ਅਰਧ ਸੈਂਕੜੇ ਦੇ ਸਦਕਾ ਮੁੰਬਈ ਨੇ 7 ਵਿਕਟਾਂ ਦੇ ਨੁਕਸਾਨ 'ਤੇ 166 ਦÏੜਾਂ ਬਣਾਈਆਂ | ਮੁੰਬਈ ਦੀ ਸ਼ੁਰੂਆਤ ਬਹੁਤ ਮਾੜੀ ਰਹੀ | ਰਿਆਨ ਰਿਕਲਟਨ ਪਹਿਲੇ ਹੀ ਓਵਰ 'ਚ ਆਊਟ ਹੋ ਗਿਆ | ਇਸ ਤੋਂ ਬਾਅਦ, ਰੋਹਿਤ ਸ਼ਰਮਾ (22), ਸੂਰਿਆਕੁਮਾਰ (0) ਨੇ ਆਪਣੀ ਵਿਕਟ ਗਵਾ ਲਈ | ਹਾਲਾਂਕਿ, ਤਿਲਕ ਵਰਮਾ ਤੇ ਨਮਨ ਧੀਰ ਵਿਚਕਾਰ ਇਕ ਮਜ਼ਬੂਤ ਸਾਂਝੇਦਾਰੀ ਬਣੀ | ਨਮਨ ਧੀਰ ਨੇ 47 ਦੌੜਾਂ, ਜਦੋਂ ਕਿ ਤਿਲਕ ਨੇ 57 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਬਦੌਲਤ ਮੁੰਬਈ ਨੇ ਕੁੱਲ 166/7 ਦÏੜਾਂ ਬਣਾਈਆਂ | ਬੈਂਗਲੁਰੂ ਲਈ ਭੁਵਨੇਸ਼ਵਰ ਕੁਮਾਰ ਨੇ 4 ਵਿਕਟਾਂ ਲਈਆਂ | 167 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਆਰ.ਸੀ.ਬੀ. ਦੀ ਸ਼ੁਰੂਆਤ ਵੀ ਬਹੁਤ ਖਰਾਬ ਰਹੀ | ਕੋਹਲੀ (0) ਜੈਕਬ ਬੈਥਲ (27) ਤੇ ਪਡਿੱਕਲ (12) ਜਲਦ ਹੀ ਆਉਟ ਹੋ ਗਏ | ਇਸ ਤੋਂ ਬਾਅਦ, ਕਰੁਣਾਲ ਪਾਂਡਿਆ ਨੇ ਇਕ ਸ਼ਾਨਦਾਰ ਪਾਰੀ ਖੇਡੀ | ਉਸਨੇ 46 ਗੇਂਦਾਂ 'ਚ 73 ਦੌੜਾਂ ਬਣਾਈਆਂ | ਹਾਲਾਂਕਿ 16ਵੇਂ ਓਵਰ 'ਚ ਬੈਂਗਲੁਰੂ ਨੇ ਲਗਾਤਾਰ ਜਿਤੇਸ਼ ਸ਼ਰਮਾ ਤੇ ਟਿਮ ਡੇਵਿਡ ਦੀ ਵਿਕਟ ਗਵਾਈ ਤੇ ਅਗਲੇ ਹੀ ਓਵਰ 'ਚ ਕਰੁਣਾਲ ਪਾਂਡਿਆ ਆਉਟ ਹੋ ਗਏ | ਅਹਿਮ ਸਮੇਂ 'ਤੇ ਬੈਂਗਲੁਰੂ ਨੇ ਇਹ ਵਿਕਟਾਂ ਗਵਾ ਲਈਆਂ | ਇਸ ਤੋਂ ਬਾਅਦ ਭੁਵਨੇਸ਼ਵਰ ਨੇ ਆਖਰੀ ਸਮੇਂ 'ਚ ਇਕ ਅਹਿਮ ਛੱਕਾ ਲਗਾ ਕੇ ਬੈਂਗਲੁਰੂ ਨੂੰ ਜਿੱਤ ਦੇ ਨਜ਼ਦੀਕ ਪਹੁੰਚਾ ਦਿੱਤਾ ਤੇ ਟੀਮ ਨੇ 8 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ |

ਪਿਛਲੀ ਖ਼ਬਰ ਕਾਰ ਬੂਟ ਸੇਲ ਤੋਂ 25 ਪਾਉਂਡ ਵਿਚ ਖਰੀਦਿਆ ਕੈਪਟਨ ਕੁੱਕ ਦਾ ਤਗਮਾ ਨਿਲਾਮੀ 'ਚ 5,000 ਪਾਉਂਡ ਵਿਚ ਵਿਕਿਆ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਦੀ ਤਿਆਰੀ ਲਈ ਲਾਮਬੰਦੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।