24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸੂਰਿਆਵੰਸ਼ੀ ਦਾ ਤੂਫ਼ਾਨੀ ਅਰਧ ਸੈਂਕੜਾ, ਰਾਜਸਥਾਨ ਪਲੇਆਫ਼ ਦੇ ਕਰੀਬ <br/>

ਅਜੀਤ ਡੈਸਕ 20-05-2026

ਜੈਪੁਰ, 19 ਮਈ (ਏਜੰਸੀ)-ਇਥੇ ਸਵਾਈ ਮਾਨਸਿੰਘ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐਲ. ਮੈਚ 'ਚ ਰਾਜਸਥਾਨ ਰੋਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ | ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਟੀਮ ਨੇ 20 ਓਵਰਾਂ 'ਚ 5 ਵਿਕਟਾਂ 'ਤੇ 220 ਦੌੜਾਂ ਬਣਾਈਆਂ | ਟੀਮ ਵਲੋਂ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 57 ਗੇਂਦਾਂ 'ਤੇ 96 ਦੌੜਾਂ ਦੀ ਪਾਰੀ ਖੇਡੀ | ਇਸ ਤੋਂ ਬਾਅਦ ਜੋਸ਼ ਇੰਗਲਿਸ਼ ਨੇ ਚੰਗਾ ਸਾਥ ਦਿੰਦਿਆਂ 29 ਗੇਂਦਾਂ 'ਤੇ 60 ਦੌੜਾਂ ਬਣਾਈਆਂ | ਰਿਸ਼ਭ ਪੰਤ 35 ਤੇ ਨਿਕੋਲਸ ਪੂਰਨ 16 ਦੌੜਾਂ ਹੀ ਬਣਾ ਸਕੇ | ਰਾਜਸਥਾਨ ਵਲੋਂ ਯਸ਼ ਰਾਜ ਨੇ 2 ਵਿਕਟਾਂ, ਜੋਫ਼ਰਾ ਆਰਚਰ ਨੇ 1 ਵਿਕਟ ਹਾਸਿਲ ਕੀਤੀ | ਟੀਚੇ ਦੀ ਪਿੱਛਾ ਕਰਨ ਉਤਰੀ ਰਾਜਸਥਾਨ ਟੀਮ ਨੇ 3 ਵਿਕਟਾਂ 'ਤੇ 225 ਦੌੜਾਂ ਬਣਾਈਆਂ | ਟੀਮ ਵਲੋਂ ਵੈਭਵ ਸੂਰਿਆਵੰਸ਼ੀ ਨੇ 38 ਗੇਂਦਾਂ 'ਤੇ 93 ਦੌੜਾਂ ਬਣਾਈਆਂ | ਧਰੁਵ ਨੇ 53 ਦੌੜਾਂ ਦੀ ਅਜੇਤੂ ਪਾਰੀ ਖੇਡੀ | ਯਸ਼ਸਵੀ ਜਾਇਸਵਾਲ ਨੇ 43 ਦੌੜਾਂ ਬਣਾਈਆਂ | ਲਖਨਊ ਵਲੋਂ ਅਕਾਸ਼ ਮਹਾਰਾਜ ਤੇ ਮੋਹਸਿਨ ਖਾਨ ਨੇ 1-1 ਵਿਕਟ ਹਾਸਿਲ ਕੀਤੀ |

ਪਿਛਲੀ ਖ਼ਬਰ ਜਸਟਿਨ ਟਰੂਡੋ ਦੀ ਕੈਨੇਡਾ 'ਚ ਰਹੀ ਮਾੜੀ ਕਾਰਗੁਜ਼ਾਰੀ-ਸਰਵੇ ਅਗਲੀ ਖ਼ਬਰ ਐਡਵੋਕੇਟ ਧਾਮੀ ਵਲੋਂ ਜਲੰਧਰ 'ਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਨਿੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।