24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜਸਟਿਨ ਟਰੂਡੋ ਦੀ ਕੈਨੇਡਾ 'ਚ ਰਹੀ ਮਾੜੀ ਕਾਰਗੁਜ਼ਾਰੀ-ਸਰਵੇ

ਅਜੀਤ ਡੈਸਕ 20-05-2026

ਟੋਰਾਂਟੋ, 19 ਮਈ (ਸਤਪਾਲ ਸਿੰਘ ਜÏਹਲ)-ਕੈਨੇਡਾ 'ਚ ਕੀਤੇ ਗਏ ਇਕ ਆਨਲਾਈਨ ਸਰਵੇ ਮੁਤਾਬਿਕ ਦੇਸ਼ ਦੀ ਮÏਜੂਦਾ ਸਥਿਤੀ ਤੋਂ ਪ੍ਰੇਸ਼ਾਨ ਹੋਏ ਬਹੁ-ਗਿਣਤੀ ਲੋਕ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ (2015 ਤੋਂ 2025) ਮਾੜੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਮੰਨਦੇ ਹਨ | 47 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਹੈ ਕਿ 1968 ਤੋਂ ਬਾਅਦ ਆਏ ਪ੍ਰਧਾਨ ਮੰਤਰੀਆਂ ਵਿਚੋਂ ਟਰੂਡੋ ਦੀ ਕਾਰਗੁਜ਼ਾਰੀ ਸਭ ਤੋਂ ਮਾੜੀ ਰਹੀ ਜਿਸ ਦÏਰਾਨ ਕੈਨੇਡਾ ਵਿਚ ਰਿਹਾਇਸ਼ ਦਾ ਸੰਕਟ, ਜੁਰਮ, ਮਹਿੰਗਾਈ, ਭਿ੍ਸ਼ਟਾਚਾਰ, ਸਮਾਜਿਕ ਆਪੋ-ਧਾਪੀ, ਬੇਮੁਹਾਰੀ ਇਮੀਗ੍ਰੇਸ਼ਨ ਨਾਲ਼ ਸਮਾਜਿਕ ਅਸੰਤੁਸ਼ਟੀ ਕਿਸੇ ਅਸੱਭਿਅਕ ਸਮਾਜ ਦੀ ਤਰਜ਼ 'ਤੇ ਫੈਲਣੇ ਜਾਰੀ ਰਹੇ ਪਰ ਟਰੂਡੋ ਸਮੇਤ ਉਨ੍ਹਾਂ ਦੀ ਸਰਕਾਰ ਦੇ ਜਿੰਮੇਵਾਰ ਮੰਤਰੀਆਂ, ਸੰਸਦ ਮੈਂਬਰਾਂ, ਚੋਟੀ ਦੇ ਪਾਰਟੀ ਵਰਕਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਦੜਵੱਟ ਚੁੱਪ ਧਾਰੀ ਰੱਖੀ ਤੇ ਨਿਘਾਰ ਰੋਕਣ ਲਈ ਅਸਰਦਾਰ ਤਤਪਰਤਾ ਨਾ ਦਿਖਾਈ | ਰਿਸਰਚ ਕੰਪਨੀ ਦੇ ਸਰਵੇਖਣ 'ਚ ਦੇਸ਼ ਦੇ ਹੁਣ ਤੱਕ ਦੇ 24 ਪ੍ਰਧਾਨ ਮੰਤਰੀਆਂ 'ਚੋਂ ਚੋਟੀ ਦੇ ਚਾਰ ਅਤੇ ਸਭ ਤੋਂ ਨਿਕੰਮੇ ਪ੍ਰਧਾਨ ਮੰਤਰੀਆਂ ਬਾਰੇ ਪੁੱਛਿਆ ਗਿਆ ਸੀ, ਜਿਸ ਅਨੁਸਾਰ ਟਰੂਡੋ ਦੀ ਕਾਰਗੁਜ਼ਾਰੀ ਤੋਂ ਨਿਰਾਸ਼ਾਜਨਕ ਹੱਦ ਤੱਕ ਮਾੜੀ ਦੱਸੀ ਗਈ | ਸਭ ਤੋਂ ਵੱਧ ਪ੍ਰੇਸ਼ਾਨ ਲੋਕ ਅਲਬਰਟਾ ਵਿਚ (68 ਪ੍ਰਤੀਸ਼ਤ) ਅਤੇ ਉਂਟਾਰੀਓ ਵਿਚ (51 ਪ੍ਰਤੀਸ਼ਤ) ਹਨ ¢ ਚੋਟੀ ਦੇ ਪ੍ਰਧਾਨ ਮੰਤਰੀਆਂ 'ਚ ਟਰੂਡੋ ਦੇ ਪਿਤਾ ਪੀਅਰ ਟਰੂਡੋ, ਹੁਣ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਸਟੀਫਨ ਹਾਰਪਰ, ਜÏਹਨ ਮੈਕਡੋਨਲਡ, ਵਿਲਫ੍ਰਡ ਲਓਰੀਏ ਅਤੇ ਜੀਨ ਕ੍ਰਿਚੀਅਨ ਦੇ ਨਾਂਅ ਆਏ ਹਨ |

ਪਿਛਲੀ ਖ਼ਬਰ ਈਦ ਤੋਂ ਪਹਿਲਾਂ ਸਮਾਗਮ ਕਰਵਾਇਆ ਅਗਲੀ ਖ਼ਬਰ ਸੂਰਿਆਵੰਸ਼ੀ ਦਾ ਤੂਫ਼ਾਨੀ ਅਰਧ ਸੈਂਕੜਾ, ਰਾਜਸਥਾਨ ਪਲੇਆਫ਼ ਦੇ ਕਰੀਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।