15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭੁਵਨੇਸ਼ਵਰ ਏਸ਼ਿਆਈ ਇਨਡੋਰ ਚੈਂਪੀਅਨਸ਼ਿਪ 2027 ਦੀ ਕਰੇਗਾ ਮੇਜਬਾਨੀ <br/>

ਅਜੀਤ ਡੈਸਕ 28-05-2026

ਨਵੀਂ ਦਿੱਲੀ, 27 ਮਈ (ਏਜੰਸੀ)-ਹਾਂਗਕਾਂਗ 'ਚ ਹੋਈ ਏਸ਼ੀਅਨ ਅਥਲੈਟਿਕਸ ਕਾਉਂਸਿਲ ਦੀ ਬੈਠਕ ਦੌਰਾਨ ਭਾਰਤ ਨੇ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ 2027 ਤੇ ਏਸ਼ੀਅਨ ਰਿਲੇਜ਼ 2028 ਦੀ ਮੇਜਬਾਨੀ ਦੇ ਅਧਿਕਾਰ ਹਾਸਿਲ ਕਰ ਲਏ ਹਨ | ਭੁਵਨੇਸ਼ਵਰ 2027 'ਚ ਏਸ਼ੀਆਈ ਇੰਡੋਰ ਚੈਂਪੀਅਨਸ਼ਿਪ ਦੀ ਮੇਜਬਾਨੀ ਕਰੇਗਾ, ਜਦੋਂ ਕਿ ਚੰਡੀਗੜ੍ਹ ਨੂੰ 2028 'ਚ ਏਸ਼ੀਆਈ ਰਿਲੇਜ਼ ਦੀ ਮੇਜਬਾਨੀ ਸੌਂਪੀ ਗਈ ਹੈ | ਇਸ ਗੱਲ ਦੀ ਪੁਸ਼ਟੀ ਵਿਸ਼ਵ ਅਥਲੈਟਿਕਸ ਦੇ ਉਪ ਪ੍ਰਧਾਨ ਆਦਿਲ ਸੁਮਰੀਵਾਲਾ ਨੇ ਸੋਸ਼ਲ ਮੀਡੀਆ 'ਤੇ ਦਿੱਤੀ | ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ | ਇਸ ਐਲਾਨ ਨਾਲ ਵਿਸ਼ਵ ਅਥਲੈਟਿਕਸ ਕੈਲੰਡਰ 'ਚ ਭਾਰਤ ਦੀ ਵਧਦੀ ਮੌਜੂਦਗੀ ਨੂੰ ਹੋਰ ਬਲ ਮਿਲਿਆ ਹੈ | ਇਸੇ ਸਾਲ ਦੀ ਸ਼ੁਰੂਆਤ 'ਚ ਵਿਸ਼ਵ ਅਥਲੈਟਿਕਸ ਕਾਉਂਸਿਲ ਨੇ ਭਾਰਤ ਨੂੰ 2028 ਵਿਸ਼ਵ ਅਥਲੈਟਿਕਸ ਇੰਡੋਰ ਚੈਂਪੀਅਨਸ਼ਿਪ ਦੀ ਮੇਜਬਾਨੀ ਦੇ ਅਧਿਕਾਰ ਵੀ ਸੌਂਪੇ ਸਨ |

ਪਿਛਲੀ ਖ਼ਬਰ 7 ਜੂਨ ਦੇ ਲੰਡਨ ਰੋਸ ਮੁਜ਼ਾਹਰੇ ਲਈ ਪ੍ਰਬੰਧ ਮੁਕੰਮਲ- ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ ਯੂ.ਕੇ. <br/> ਅਗਲੀ ਖ਼ਬਰ ਉਹਾਇਓ 'ਚ 'ਮੈਮੋਰੀਅਲ ਡੇਅ' ਮੌਕੇ ਦੋਵੇ ਵਿਸ਼ਵ ਯੁੱਧਾਂ ਦੇ ਸ਼ਹੀਦਾਂ ਨੂੰ ਕੀਤਾ ਯਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।