ਨਵੀਂ ਦਿੱਲੀ, 4 ਜੂਨ (ਪੀ.ਟੀ.ਆਈ.)-ਭਾਰਤੀ ਬੱਲੇਬਾਜ਼ੀ ਸੁਪਰਸਟਾਰ ਵਿਰਾਟ ਕੋਹਲੀ ਪਸਲੀਆਂ ‘ਚ ਖਿਚਾਅ ਕਾਰਨ ਅਫਗਾਨਿਸਤਾਨ ਵਿਰੁੱਧ ਇਕ ਦਿਨਾ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਤਿੰਨ ਮੈਚਾਂ ਦੀ ਸੀਰੀਜ਼ 13 ਜੂਨ ਨੂੰ ਧਰਮਸ਼ਾਲਾ ‘ਚ ਸ਼ੁਰੂ ਹੋਣ ਵਾਲੀ ਹੈ। ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਦੱਸਿਆ ਕਿ ਕੋਹਲੀ ਪਸਲੀਆਂ ‘ਚ ਖਿਚਾਅ ਕਾਰਨ ਇਕ ਦਿਨਾ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਆਪਣੀ ਬੇਮਿਸਾਲ ਫਿਟਨੈਸ ਲਈ ਜਾਣੇ ਜਾਂਦੇ, 37 ਸਾਲਾ ਕੋਹਲੀ ਨੇ ਹਾਲ ਹੀ ‘ਚ ਸਮਾਪਤ ਹੋਏ ਆਈ.ਪੀ.ਐਲ. ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਈ.ਪੀ.ਐਲ. ‘ਚ ਉਸਦੀ ਟੀਮ, ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਿਆ। ਕੋਹਲੀ ਦੇ ਹਟਣ ਨਾਲ, ਆਉਣ ਵਾਲੀ ਇਕ ਦਿਨਾ ਸੀਰੀਜ਼ ਦੀ ਚਮਕ ਵੀ ਕੁਝ ਹੱਦ ਤੱਕ ਮੱਧਮ ਪੈ ਗਈ ਹੈ। ਸਾਬਕਾ ਭਾਰਤੀ ਕਪਤਾਨ ਹੁਣ ਵਿਸ਼ੇਸ਼ ਤੌਰ ‘ਤੇ ਇਕ ਦਿਨਾ ਫਾਰਮੈਟ ‘ਚ ਖੇਡਦਾ ਹੈ, ਫਿਰ ਵੀ ਉਹ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਖਿੱਚ ਦਾ ਇਕ ਵੱਡਾ ਕੇਂਦਰ ਬਣਿਆ ਹੋਇਆ ਹੈ।
ਕੋਹਲੀ ਅਫਗਾਨਿਸਤਾਨ ਵਿਰੁੱਧ ਇਕ ਦਿਨਾ ਲੜੀ ਤੋਂ ਬਾਹਰ
ਅਜੀਤ ਡੈਸਕ
05-06-2026