08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

‘ਚੜ੍ਹਦੀਕਲਾ’ ਫਿਲਮ ਨੂੰ ਯੂ.ਕੇ. ’ਚ ਭਰਵਾਂ ਹੁੰਗਾਰਾ

ਅਜੀਤ ਡੈਸਕ 05-06-2026
ਲੰਡਨ, 4 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਚੜ੍ਹਦੀ ਕਲਾ ਫਿਲਮ ਬੀਤੇ ਇਕ ਹਫਤੇ ਤੋਂ ਯੂ.ਕੇ. ‘ਚ ਚੱਲ ਰਹੀ ਹੈ ਤੇ ਦਰਸ਼ਕਾਂ ਵੱਲੋਂ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਇਸ ਦਾ ਇਕ ਵਿਸ਼ੇਸ਼ ਸ਼ੋਅ ਲੰਡਨ ਵਿਚ ਰੱਖਿਆ ਗਿਆ, ਜਿਸ ‘ਚ ਫਿਲਮ ਦੇ ਅਦਾਕਾਰ ਐਮੀ ਵਿਰਕ ਤੇ ਜਰਨੈਲ ਸਿੰਘ ਖੁਦ ਸ਼ਾਮਿਲ ਹੋਏ। ਇਸ ਮੌਕੇ ‘ਅਜੀਤ’ ਨਾਲ ਗੱਲ ਕਰਦਿਆਂ ਐਮੀ ਵਿਰਕ ਨੇ ਕਿਹਾ ਕਿ ਇਹ ਫਿਲਮ ਜਲਦੀ ਹੀ ਭਾਰਤ ‘ਚ ਰਿਲੀਜ਼ ਹੋ ਜਾਵੇਗੀ। ਉਹਨਾਂ ਫਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਹਾ ਕਿ ਇਸ ਫਿਲਮ ਨੂੰ ਇਕ ਵਾਰ ਜਰੂਰ ਵੇਖਣ ਕਿ ਫਿਲਮ ‘ਚ ਹੈ ਕੀ, ਉਹਨਾਂ ਦੱਸਿਆ ਕਿ ਭਾਰਤ ਵਿਚ ਨਿੱਜੀ ਸਕਰੀਨਾਂ ਰਾਹੀਂ ਫਿਲਮ ਨੂੰ ਵਿਖਾ ਕੇ ਸ਼ੰਕੇ ਨਵਿਰਤ ਕੀਤੇ ਗਏ ਹਨ। ਵਿਦੇਸ਼ਾਂ ਵਿੱਚ ਦਰਸ਼ਕਾਂ ਨੂੰ ਫਿਲਮ ਪਸੰਦ ਆ ਰਹੀ ਹੈ। ਸਾਬਕਾ ਸੰਸਦ ਮੈਂਬਰ ਬੀਬੀ ਬਿਮਲ ਕੌਰ ਖਾਲਸਾ ਤੇ ਭਾਈ ਬੇਅੰਤ ਸਿੰਘ ਦੇ ਜੀਵਨ ਅਧਾਰਿਤ ਬਣੀ ਇਸ ਫਿਲਮ ਬਾਰੇ ਦਰਸ਼ਕਾਂ ਨੇ ਕਿਹਾ ਕਿ ਫਿਲਮ ਰਾਹੀਂ ਉਹਨਾਂ ਨੂੰ ਪੰਜਾਬ ਦਾ ਪੁਰਾਣਾ ਦੌਰ ਯਾਦ ਆ ਗਿਆ, ਕਿ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਖ਼ਤਮ ਕੀਤਾ ਜਾ ਰਿਹਾ ਸੀ। ਪਰ ਸਭ ਤੋਂ ਖੂਬਸੂਰਤ ਇਹ ਗੱਲ ਸੀ ਕਿ ਪੰਜਾਬ ‘ਚ ਭਾਈਚਾਰਕ ਸਾਂਝ ਕਾਇਮ ਰਹੀ। ਦਰਸ਼ਕਾਂ ਨੂੰ ਰੂਪੀ ਗਿੱਲ ਦਾ ਕਿਰਦਾਰ ਬਹੁਤ ਹੀ ਪਸੰਦ ਆਇਆ।
ਪਿਛਲੀ ਖ਼ਬਰ ਕੋਹਲੀ ਅਫਗਾਨਿਸਤਾਨ ਵਿਰੁੱਧ ਇਕ ਦਿਨਾ ਲੜੀ ਤੋਂ ਬਾਹਰ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਕਿਵ ਸਚਿਆਰਾ ਹੋਈਐ' ਗੁਰਮਤਿ ਸਿਖ਼ਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।