ਵੈਨਕੂਵਰ, 10 ਜੂਨ (ਮਲਕੀਤ ਸਿੰਘ)-ਫੀਫਾ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਕੈਨੇਡਾ ਦੀ ਫੁੱਟਬਾਲ ਟੀਮ ਨੂੰ ਇੱਕ ਝਟਕਾ ਲੱਗਿਆ ਹੈ | ਅਚਾਨਕ ਸੱਟ ਕਾਰਨ ਮੱਧ ਮੈਦਾਨੀ ਖਿਡਾਰੀ ਮਾਰਸੇਲੋ ਫ਼ਲੋਰੇਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ, ਜਿਸ ਦੀ ਥਾਂ ਜੇਡਨ ਨੈਲਸਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ | ਕੈਨੇਡਾ ਫੁੱਟਬਾਲ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਐਲਾਨ ਅਨੁਸਾਰ ਫ਼ਲੋਰੇਸ ਸੱਟ ਤੋਂ ਪੂਰੀ ਤਰ੍ਹਾਂ ਉਭਰ ਨਾ ਸਕਣ ਕਾਰਨ ਵਿਸ਼ਵ ਕੱਪ ਵਿੱਚ ਹਿੱਸਾ ਨਹੀਂ ਲੈ ਸਕੇਗਾ | ਉਸ ਦੀ ਗੈਰਹਾਜ਼ਰੀ ਨੂੰ ਟੀਮ ਲਈ ਇੱਕ ਮਹੱਤਵਪੂਰਨ ਘਾਟ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਮੱਧ ਮੈਦਾਨ ਵਿੱਚ ਰਚਨਾਤਮਕ ਖੇਡ ਲਈ ਜਾਣਿਆ ਜਾਂਦਾ ਹੈ | ਉਸ ਦੀ ਥਾਂ ਸ਼ਾਮਲ ਕੀਤੇ ਗਏ ਜੇਡਨ ਨੈਲਸਨ ਨੇ ਹਾਲੀਆ ਮੁਕਾਬਲਿਆਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ | ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਉਹ ਵਿਸ਼ਵ ਕੱਪ ਦੌਰਾਨ ਕੈਨੇਡਾ ਦੇ ਹਮਲਾਵਰ ਖੇਡ ਨੂੰ ਮਜ਼ਬੂਤੀ ਦੇਵੇਗਾ |
ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਕੈਨੇਡਾ ਦੀ ਟੀਮ ਨੂੰ ਝਟਕਾ, ਸੱਟ ਲੱਗਣ ਕਾਰਨ ਮਾਰਸੇਲੋ ਫ਼ਲੋਰੇਸ ਨਹੀਂ ਖੇਡ ਸਕੇਗਾ ਮੈਚ
ਅਜੀਤ ਡੈਸਕ
11-06-2026