10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੱਚੀ ਦੇ ਕਾਤਲ ਦੀ ਜੇਲ੍ਹ ਅੰਦਰ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਦੀ ਸੁਣਵਾਈ ਸ਼ੁਰੂ

ਅਜੀਤ ਡੈਸਕ 11-06-2026
ਲੈਸਟਰ (ਇੰਗਲੈਂਡ), 10 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੀ ਉੱਚ ਸੁਰੱਖਿਆ ਵਾਲੀ ਵੇਕਫੀਲਡ ਜੇਲ੍ਹ ਵਿਚ 2 ਸਾਲਾ ਬੱਚੀ ਲੋਲਾ ਜੇਮਜ਼ ਦੇ ਕਾਤਲ ਕਾਇਲ ਬੇਵਨ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ ਲੀਡਜ਼ ਕਰਾਊਨ ਅਦਾਲਤ ਵਿਚ ਸ਼ੁਰੂ ਹੋ ਗਈ ਹੈ | ਅਦਾਲਤ ਨੂੰ ਦੱਸਿਆ ਗਿਆ ਕਿ 33 ਸਾਲਾ ਬੇਵਨ 'ਤੇ ਜੇਲ੍ਹ ਦੀ ਕੋਠੜੀ ਅੰਦਰ ਸਿਰਫ਼ ਚਾਰ ਮਿੰਟ 39 ਸਕਿੰਟ ਦੌਰਾਨ 25 ਵਾਰ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੇ ਦਿਲ ਅਤੇ ਮੁੱਖ ਖੂਨ ਦੀਆਂ ਨਾੜੀਆਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਤੇ ਉਸ ਦੀ ਮÏਕੇ 'ਤੇ ਹੀ ਮÏਤ ਹੋ ਗਈ | ਸਰਕਾਰੀ ਵਕੀਲ ਨੇ ਜਿਊਰੀ ਨੂੰ ਦੱਸਿਆ ਕਿ ਬੇਵਨ ਦੇ ਕੋਠੜੀ ਵਿਚ ਦਾਖ਼ਲ ਹੋਣ ਮਗਰੋਂ ਤਿੰਨ ਕੈਦੀ ਲੀ ਨਿਊਵੈਲ, ਮਾਰਕ ਫੈਲੋਜ਼ ਤੇ ਡੇਵਿਡ ਟੇਲਰ ਵੀ ਉਸ ਦੇ ਪਿੱਛੇ ਅੰਦਰ ਗਏ ਤੇ ਕੁਝ ਮਿੰਟਾਂ ਬਾਅਦ ਬਾਹਰ ਨਿਕਲ ਆਏ | ਮੁਕੱਦਮੇ ਦÏਰਾਨ ਕਿਹਾ ਗਿਆ ਕਿ ਹਮਲੇ ਤੋਂ ਬਾਅਦ ਬੇਵਨ ਨੂੰ ਮੰਜੇ 'ਤੇ ਇਸ ਤਰ੍ਹਾਂ ਲਿਟਾ ਦਿੱਤਾ ਗਿਆ ਜਿਵੇਂ ਉਹ ਸੁੱਤਾ ਹੋਵੇ ਤੇ ਉਹ ਰਾਤ ਭਰ ਖੂਨ ਵਗਣ ਕਾਰਨ ਮਰ ਗਿਆ¢ ਉਸ ਦੀ ਲਾਸ਼ ਅਗਲੇ ਦਿਨ ਸਵੇਰੇ ਜੇਲ੍ਹ ਦੀ ਗਿਣਤੀ ਦÏਰਾਨ ਮਿਲੀ | ਜਾਂਚ ਦÏਰਾਨ ਇੱਕ ਮੁੜਿਆ ਹੋਇਆ ਧਾਤ ਦਾ ਟੁਕੜਾ ਵੀ ਬਰਾਮਦ ਹੋਇਆ ਜਿਸ ਉੱਤੇ ਬੇਵਨ ਦਾ ਖੂਨ ਮਿਲਿਆ ਅਤੇ ਜਿਸ ਨੂੰ ਕਥਿਤ ਹਥਿਆਰ ਮੰਨਿਆ ਜਾ ਰਿਹਾ ਹੈ¢ ਬੇਵਨ ਨੂੰ ਸਾਲ 2023 ਵਿੱਚ ਆਪਣੀ ਸਾਥਣ ਦੀ ਦੋ ਸਾਲਾ ਧੀ ਲੋਲਾ ਜੇਮਜ਼ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ¢ ਬੱਚੀ ਦੇ ਸਰੀਰ 'ਤੇ 101 ਸੱਟਾਂ ਦੇ ਨਿਸ਼ਾਨ ਮਿਲੇ ਸਨ ਅਤੇ ਡਾਕਟਰਾਂ ਨੇ ਉਸ ਦੀਆਂ ਸੱਟਾਂ ਦੀ ਤੁਲਨਾ ਇੱਕ ਭਿਆਨਕ ਸੜਕ ਹਾਦਸੇ ਨਾਲ ਕੀਤੀ ਸੀ¢ ਅਦਾਲਤ ਵਿੱਚ ਇਹ ਵੀ ਦੱਸਿਆ ਗਿਆ ਕਿ ਵੇਕਫੀਲਡ ਜੇਲ੍ਹ ਵਿੱਚ ਬੱਚਿਆਂ ਵਿਰੁੱਧ ਅਪਰਾਧ ਕਰਨ ਵਾਲੇ ਕੈਦੀਆਂ ਤੇ ਹੋਰ ਕੈਦੀਆਂ ਵਿਚਕਾਰ ਲੰਮੇ ਸਮੇਂ ਤੋਂ ਤਣਾਅ ਮÏਜੂਦ ਸੀ¢ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨੇ ਕੈਦੀਆਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਮਾਮਲੇ ਦੀ ਸੁਣਵਾਈ ਜਾਰੀ ਹੈ |
ਪਿਛਲੀ ਖ਼ਬਰ ਵੈਨਕੂਵਰ 'ਚ ਸਮੁੰਦਰੀ ਕਿਨਾਰੇ ਨੇੜੇ ਹੋਵੇਗਾ ਆਤਿਸ਼ਬਾਜ਼ੀ ਦਾ ਵਿਸ਼ਾਲ ਸਮਾਗਮ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਕੈਨੇਡਾ ਦੀ ਟੀਮ ਨੂੰ ਝਟਕਾ, ਸੱਟ ਲੱਗਣ ਕਾਰਨ ਮਾਰਸੇਲੋ ਫ਼ਲੋਰੇਸ ਨਹੀਂ ਖੇਡ ਸਕੇਗਾ ਮੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।