30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜਰਮਨੀ ਨੇ ਇਤਿਹਾਸ ਰੱਚਦੇ ਹੋਏ ਬ੍ਰਾਜ਼ਿਲ ਨੂੰ ਪਛਾੜਿਆ

ਅਜੀਤ ਡੈਸਕ 16-06-2026

ਹਿਊਸਟਨ, 15 ਜੂਨ (ਇੰਟ.)-ਜਰਮਨੀ ਨੇ ਫੀਫਾ ਵਿਸ਼ਵ ਕੱਪ ‘ਚ ਇਤਿਹਾਸ ਰੱਚਦੇ ਹੋਏ ਬ੍ਰਾਜ਼ਿਲ ਨੂੰ ਪਛਾੜ ਦਿੱਤਾ ਹੈ। ਜਰਮਨੀ ਹੁਣ ਫੀਫਾ ਵਿਸ਼ਵ ਕੱਪ ਇਤਿਹਾਸ ‘ਚ ਸਭ ਤੋਂ ਵੱਧ ਗੋਲ ਕਰਨ ਵਾਲੀ ਟੀਮ ਬਣ ਗਈ ਹੈ। ਜਰਮਨੀ ਨੇ ਕੁਰਾਕਾ� ਵਿਰੁੱਧ ਆਪਣਾ ਸੱਤਵਾਂ ਗੋਲ ਕਰਕੇ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ। ਜਰਮਨੀ ਨੇ ਹੁਣ ਫੀਫਾ ਵਿਸ਼ਵ ਕੱਪ ‘ਚ ਕੁੱਲ 239 ਗੋਲ ਕੀਤੇ ਹਨ, ਜੋ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੂੰ ਪਛਾੜਦੇ ਹਨ। ਬ੍ਰਾਜ਼ੀਲ ਨੇ ਇਸ ਮੈਗਾ ਈਵੈਂਟ ਵਿਚ ਹੁਣ ਤੱਕ ਕੁੱਲ 238 ਗੋਲ ਕੀਤੇ ਹਨ। ਮੌਜੂਦਾ ਚੈਂਪੀਅਨ ਅਰਜਨਟੀਨਾ 152 ਗੋਲਾਂ ਨਾਲ ਸੂਚੀ ‘ਚ ਤੀਜੇ ਸਥਾਨ ‘ਤੇ ਹੈ, ਜਦੋਂ ਕਿ ਫਰਾਂਸ 136 ਨਾਲ ਚੌਥੇ ਸਥਾਨ ‘ਤੇ ਹੈ।
ਇਟਲੀ ਨੇ ਵਿਸ਼ਵ ਕੱਪ ਵਿੱਚ 128 ਗੋਲ ਕੀਤੇ ਹਨ, ਜੋ 5ਵੇਂ ਸਥਾਨ ‘ਤੇ ਹੈ। ਜਰਮਨੀ ਨੇ ਕੁਰਾਕਾ� ਵਿਰੁੱਧ ਮੈਚ ਦੇ ਪਹਿਲੇ 6 ਮਿੰਟਾਂ ਦੇ ਅੰਦਰ ਪਹਿਲਾ ਗੋਲ ਕਰਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ। ਉਨ੍ਹਾਂ ਕੁਰਾਕਾ� ਨੂੰ 7-1 ਨਾਲ ਹਰਾਇਆ।

ਪਿਛਲੀ ਖ਼ਬਰ 607 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਨਾਲ ਸ਼ਹਿਰ ਦੀ ਕੂੜਾ ਸਮੱਸਿਆ ਖਤਮ ਕਰੇਗਾ ਨਿਗਮ ਟੈਂਡਰ ਸਿਰੇ ਚੜ੍ਹਾਉਣ ਦੀ ਤੇਜ਼... ਅਗਲੀ ਖ਼ਬਰ ਯੂ.ਕੇ. ’ਚ ਰੂਸ ਸੰਬੰਧੀ ਨਿਯਮਾਂ ’ਤੇ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਸ਼ੱਕ ’ਚ ਭਾਰਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।