05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਆਈ.ਸੀ.ਸੀ. ਦਰਜਾਬੰਦੀ ’ਚ ਸ਼ੁਭਮਨ ਗਿੱਲ ਬਣੇ ਨੰਬਰ 2 ਇਕ ਇਕ ਦਿਨਾ ਬੱਲੇਬਾਜ਼

ਅਜੀਤ ਡੈਸਕ 25-06-2026
ਦੁਬਈ, 24 ਜੂਨ (ਏਜੰਸੀ)-ਅਫ਼ਗਾਨਿਸਤਾਨ ਖਿਲਾਫ਼ ਇਕ ਦਿਨਾ ਲੜੀ ’ਚ ਟਾਪ ਸਕੋਰਰ ਰਹੇ ਭਾਰਤੀ ਕਪਤਾਨ ਸ਼ੁਭਮਨ ਗਿਲ ਆਈ.ਸੀ.ਸੀ. ਦਰਜਾਬੰਦੀ ’ਚ ਇਕ ਦਿਨਾ ’ਚ ਦੂਸਰੇ ਨੰਬਰ ’ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਉਹ ਪੰਜਵੇਂ ਨੰਬਰ ’ਤੇ ਸਨ। ਬੁੱਧਵਾਰ ਨੂੰ ਜਾਰੀ ਹੋਈ ਤਾਜ਼ਾ ਦਰਜਬੰਦੀ ’ਚ ਗਿਲ ਇਕ ਦਿਨਾ ਨੰਬਰ ਇਕ ’ਤੇ ਕਾਬਜ਼ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਤੋਂ ਸਿਰਫ਼ 24 ਰੇਟਿੰਗ ਅੰਕ ਪਿੱਛੇ ਹਨ। ਉਥੇ ਹੀ ਈਸ਼ਾਨ ਕਿਸ਼ਨ 21 ਸਥਾਨ ਦੀ ਛਾਲ ਨਾਲ 43ਵੇਂ ਨੰਬਰ ’ਤੇ ਪਹੁੰਚ ਗਏ ਹਨ। ਭਾਰਤੀ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਣ ਨੂੰ 34 ਤੇ ਅਰਸ਼ਦੀਪ ਸਿੰਘ ਨੂੰ 16 ਸਥਾਨ ਦਾ ਫਾਇਦਾ ਮਿਲਿਆ ਹੈ। ਟੈਸਟ ਦਰਜਬੰਦੀ ’ਚ ਨਿਊਜ਼ੀਲੈਂਡ ਦੇ ਮੈਟ ਹੈਨਰੀ ਭਾਰਤ ਦੇ ਜਸਪ੍ਰੀਤ ਬੁਮਰਾਹ ਦੇ ਨਾਲ ਸਾਂਝੇ ਰੂਪ ਨਾਲ ਨੰਬਰ-1 ਗੇਂਦਬਾਜ਼ ਬਣ ਗਏ ਹਨ। ਇਹ 36 ਸਾਲ ਬਾਅਦ ਹੈ ਜਦੋਂ ਨਿਊ਼ਜ਼ੀਲੈਂਡ ਦਾ ਕੋਈ ਗੇਂਦਬਾਜ਼ ਪਹਿਲੇ ਸਥਾਨ ’ਤੇ ਆਇਆ ਹੈ। ਇਸ ਤੋਂ ਪਹਿਲਾਂ 1990 ’ਚ ਰਿਚਰਡ ਹੈਡਲੀ ਟੈਸਟ ਦੇ ਟਾਪ ਗੇਂਦਬਾਜ਼ ਸਨ। ਦਰਜਾਬੰਦੀ ’ਚ ਵਿਰਾਟ ਕੋਹਲੀ ਖਿਸਕ ਕੇ ਦੂਸਰੇ ਤੋਂ ਤੀਸਰੇ ਨੰਬਰ ’ਤੇ ਆ ਗਏ ਹਨ, ਜਦੋਂ ਕਿ ਰੋਹਿਤ ਸ਼ਰਮਾ ਚੌਥੇ ਸਥਾਨ ’ਤੇ ਬਣੇ ਹੋਏ ਹਨ।
ਪਿਛਲੀ ਖ਼ਬਰ Nihang Sikhs' issue at uttrakhand| ‘‘ਅਸੀਂ ਕਿਸੇ ਤਰ੍ਹਾਂ ਦਾ ਵੀ ਮਾਹੌਲ ਖ਼ਰਾਬ ਨਹੀਂ ਕਰਨਾ ਚਾਹੁੰਦੇ’’ ਅਗਲੀ ਖ਼ਬਰ ਸਵਿਟਜ਼ਰਲੈਂਡ ਦੀ ਕੈਨੇਡਾ ’ਤੇ ਸ਼ਾਨਦਾਰ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।