04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਵਿਸ਼ਵ ਕੱਪ ਜਿੱਤਣ ਮਗਰੋਂ ਸਪੇਨ ਨੇ ਫੁੱਟਬਾਲ ’ਚ ਸ਼ੁਰੂ ਕੀਤੀ ਨਵੀਂ ਪਰੰਪਰਾ

ਅਜੀਤ ਡੈਸਕ 23-07-2026
ਜਲੰਧਰ, 22 ਜੁਲਾਈ (ਡਾ ਜਤਿੰਦਰ ਸਾਬੀ)-ਫੀਫਾ ਵਿਸ਼ਵ ਕੱਪ-2026 ਦੇ ਫਾਈਨਲ ਵਿਚ ਅਰਜਨਟੀਨਾ ਨੂੰ ਵਾਧੂ ਸਮੇਂ ਦੌਰਾਨ 1-0 ਨਾਲ ਹਰਾ ਕੇ ਦੂਜੀ ਵਾਰ ਵਿਸ਼ਵ ਚੈਂਪੀਅਨ ਬਣੀ ਸਪੇਨ ਦੀ ਟੀਮ ਨੇ ਜਿੱਤ ਦਾ ਜਸ਼ਨ ਵਿਲੱਖਣ ਅੰਦਾਜ਼ ਵਿਚ ਮਨਾਇਆ। ਟਰਾਫੀ ਚੁੱਕਣ, ਸਾਥੀਆਂ ਨੂੰ ਗਲੇ ਮਿਲਣ ਅਤੇ ਖੁਸ਼ੀ ਮਨਾਉਣ ਦੇ ਨਾਲ-ਨਾਲ ਕਈ ਸਪੇਨੀ ਖਿਡਾਰੀਆਂ ਨੇ ਮੈਟਲਾਈਫ ਸਟੇਡੀਅਮ ਦੀ ਗੋਲ ਪੋਸਟ ਦੀ ਜਾਲੀ (ਨੈੱਟ) ਦੇ ਟੁਕੜੇ ਕੱਟ ਕੇ ਆਪਣੇ ਕੋਲ ਸੰਭਾਲ ਲਏ। ਗੋਲ ਨੈੱਟ ਕੱਟਣ ਦੀ ਇਹ ਰਸਮ ਅਸਲ ਵਿਚ ਫੁੱਟਬਾਲ ਦੀ ਨਹੀਂ, ਸਗੋਂ ਬਾਸਕਿਟਬਾਲ ਦੀ ਇੱਕ ਪ੍ਰਸਿੱਧ ਪਰੰਪਰਾ ਹੈ। ਚੈਂਪੀਅਨ ਟੀਮਾਂ ਬਾਸਕਿਟ ਦੇ ਨੈੱਟ ਨੂੰ ਆਪਣੀ ਜਿੱਤ ਦੀ ਨਿਸ਼ਾਨੀ ਵਜੋਂ ਕੱਟ ਕੇ ਆਪਣੇ ਨਾਲ ਲੈ ਜਾਂਦੀਆਂ ਹਨ। ਹੁਣ ਸਪੇਨ ਦੀ ਟੀਮ ਨੇ ਇਹ ਪਰੰਪਰਾ ਫੁੱਟਬਾਲ ਦੇ ਸਭ ਤੋਂ ਵੱਡੇ ਮੰਚ ’ਤੇ ਅਪਣਾਅ ਕੇ ਇਸ ਜਸ਼ਨ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਨੈੱਟ ਕੱਟਣ ਦੀ ਇਹ ਪਰੰਪਰਾ ਅਮਰੀਕਾ ਦੇ ਇੰਡੀਆਨਾ ਰਾਜ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ। ਇਸ ਪਰੰਪਰਾ ਨੂੰ 1947 ਵਿਚ ਵੱਡੀ ਪਛਾਣ ਉਸ ਵੇਲੇ ਮਿਲੀ, ਜਦੋਂ ਨਾਰਥ ਕੈਰੋਲੀਨਾ ਸਟੇਟ ਦੇ ਕੋਚ ਐਵਰੈੱਟ ਕੇਸ ਨੇ ਆਪਣੀ ਟੀਮ ਨੂੰ ‘ਸਦਰਨ ਕਾਨਫਰੰਸ ਟੂਰਨਾਮੈਂਟ’ ਦਾ ਖਿਤਾਬ ਜਿਤਾਉਣ ਤੋਂ ਬਾਅਦ ਖਿਡਾਰੀਆਂ ਦੇ ਮੋਢਿਆਂ ’ਤੇ ਚੜ੍ਹ ਕੇ ਬਾਸਕਿਟ ਦਾ ਨੈੱਟ ਕੱਟਿਆ ਸੀ।
ਪਿਛਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਵਾਉਣ ਲਈ ਸੀਵਰੇਜ ਦੀਆਂ ਪਾਈਪਾਂ ਪਵਾਉਣ ਦਾ ਕੰਮ ਕਰਵਾਇਆ ਸ਼ੁਰੂ-ਕਾਲੀ, ਦੀਨੂੰ ਅਗਲੀ ਖ਼ਬਰ ਮਾਂ-ਪੁੱਤ ਨੇ ਲਾਟਰੀ ’ਚ ਜਿੱਤੀ ਇਕ ਲੱਖ ਡਾਲਰ ਦੀ ਰਾਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।