06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮੁੱਕੇਬਾਜ਼ੀ ’ਚ ਜਾਦੂਮਣੀ ਨੇ 5-0 ਨਾਲ ਜਿੱਤਿਆ ਮੁਕਾਬਲਾ

ਅਜੀਤ ਡੈਸਕ 25-07-2026
ਗਲਾਸਗੋ, 24 ਜੁਲਾਈ (ਏਜੰਸੀ/ਹਰਜੀਤ ਸਿੰਘ ਦੁਸਾਂਝ ਪੁਆਦੜਾ)-ਦਿਨ ਦੇ ਅੰਤ ’ਚ ਭਾਰਤ ਨੂੰ ਮੁੱਕੇਬਾਜ਼ੀ ਤੋਂ ਚੰਗੀ ਖ਼ਬਰ ਮਿਲੀ। ਜਾਦੂਮਣੀ ਸਿੰਘ ਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਰਾਊਂਡ ਆਫ਼ 32 ’ਚ ਸਕਾਟਲੈਂਡ ਦੇ ਐਰੋਨ ਕਲੇਨ ਨੂੰ 5-0 ਨਾਲ ਹਰਾ ਕੇ ਅਗਲੇ ਦੌਰ ’ਚ ਜਗ੍ਹਾ ਬਣਾਈ। ਭਾਰਤ ਦੇ 22 ਸਾਲਾ ਮੁੱਕੇਬਾਜ਼ ਜਾਦੂਮਣੀ ਸਿੰਘ ਨੇ ਇੱਕਪਾਸੜ ਮੁਕਾਬਲੇ ’ਚ ਮੇਜ਼ਬਾਨ ਸਕਾਟਲੈਂਡ ਦੇ ਖ਼ਿਡਾਰੀ ਨੂੰ ਹਰਾਇਆ। ਸਾਰੇ ਜੱਜਾਂ ਨੇ ਤਿੰਨੋਂ ਦੌਰ ਭਾਰਤ ਦੇ ਹੱਕ ’ਚ ਦਿੱਤੇ। ਜਾਦੂਮਣੀ ਨੇ ਪਹਿਲੇ ਦੋ ਦੌਰਾਂ ’ਚ ਦਬਦਬਾ ਬਣਾਇਆ, ਫਿਰ ਆਪਣੀ ਊਰਜਾ ਬਚਾਈ ਤੇ ਸਥਾਨਕ ਪਸੰਦੀਦਾ ਖਿਡਾਰੀ ਨੂੰ ਹਰਾਉਣ ਲਈ ਅੰਤਿਮ ਦੌਰ ’ਚ ਠੋਸ ਬਚਾਅ ਦਿਖਾਇਆ। ਤਿੰਨਾਂ ਦੌਰਾਂ ’ਚ, ਭਾਰਤੀ ਨੇ 5 ਜੱਜਾਂ ਤੋਂ 10 ਅੰਕ ਪ੍ਰਾਪਤ ਕੀਤੇ ਜਿਸ ’ਚ ਕਲੇਨ ਨੇ 9 ਅੰਕ ਪ੍ਰਾਪਤ ਕੀਤੇ। ਰਾਊਂਡ ਆਫ਼ 16 ’ਚ ਜਾਦੂਮਣੀ ਐਤਵਾਰ ਨੂੰ ਪਾਕਿਸਤਾਨ ਦੇ ਸੁਮਾਮਾ ਰਹਿਮਾਨ ਨਾਲ ਭਿੜੇਗਾ। ਭਾਰਤ ਦਾ ਮੁੱਕੇਬਾਜ਼ੀ ’ਚ ਤਗਮਾ ਪਹਿਲਾਂ ਹੀ ਪੱਕਾ ਹੈ ਕਿਉਂਕਿ ਲਵਲੀਨਾ ਬੋਰਗੋਹੇਨ ਨੂੰ ਸਿੱਧੇ ਮਹਿਲਾਂ ਦੇ 75 ਕਿਲੋਗ੍ਰਾਮ ਸੈਮੀਫਾਈਨਲ ’ਚ ਰੱਖਿਆ ਗਿਆ ਹੈ।
ਪਿਛਲੀ ਖ਼ਬਰ ਨਾਡਾ ਨੇ ਤੁਲਿਕਾ ਮਾਨ ਨੂੰ ਭਾਰਤੀ ਟੀਮ ’ਚੋਂ ਹਟਾਇਆ ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ 2026-ਪੈਰਾ-ਤੈਰਾਕ ਤਗਮੇ ਦੀ ਦੌੜ ’ਚ, ਭਾਰ ਤੋਲਕਾਂ ਨੇ ਕੀਤਾ ਨਿਰਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।