06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੰਯਮ ਨੇ 10 ਮੀਟਰ ਏਅਰ ਪਿਸਟਲ ’ਚ ਚਾਂਦੀ ਦਾ ਤਗਮਾ ਜਿੱਤਿਆ

ਅਜੀਤ ਡੈਸਕ 25-07-2026
ਆਈ.ਐਸ.ਐਸ.ਐਫ. ਵਿਸ਼ਵ ਕੱਪ
ਹਾਂਗਜ਼ੂ, 24 ਜੁਲਾਈ (ਪੀ.ਟੀ.ਆਈ.)-ਆਈ.ਐਸ.ਐਸ.ਐਫ. ਵਿਸ਼ਵ ਕੱਪ ’ਚ ਸੰਯਮ ਨੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ। ਉਸਨੇ ਫਾਈਨਲ ’ਚ 243.4 ਅੰਕ ਬਣਾਏ। ਕੁਆਲੀਫਿਕੇਸ਼ਨ ਰਾਊਂਡ ਵਿੱਚ ਉਸਦਾ ਸਕੋਰ 579 ਸੀ। ਉਸਨੇ ਪਹਿਲਾਂ ਦਿੱਲੀ ’ਚ ਰਾਸ਼ਟਰੀ ਚੋਣ ਟ੍ਰਾਇਲ ’ਚ ਦੂਜੇ 10 ਮੀਟਰ ਏਅਰ ਪਿਸਟਲ ਟ੍ਰਾਇਲ ਵਿਚ 243.1 ਅੰਕ ਬਣਾਏ ਸਨ। ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਨੇ ਜੂਨੀਅਰ ਵਿਸ਼ਵ ਕੱਪ ’ਚ ਵੀ ਸੋਨ ਤਗਮਾ ਜਿੱਤਿਆ ਹੈ। ਭਾਰਤ ਦੀ ਸੁਰੂਚੀ ਇੰਦਰ ਸਿੰਘ ਵੀ ਅੱਠ-ਮਹਿਲਾ ਫਾਈਨਲ ’ਚ ਪਹੁੰਚੀ ਤੇ 137.6 ਦੇ ਸਕੋਰ ਨਾਲ ਸੱਤਵੇਂ ਸਥਾਨ ‘ਤੇ ਰਹੀ।

303
ਪਿਛਲੀ ਖ਼ਬਰ ਪੈਨਸ਼ਨਰਾਂ ਵਲੋਂ 29 ਜੁਲਾਈ ਦੀ ਸੂਬਾ ਪੱਧਰੀ ਰੈਲੀ ਸੰਬੰਧੀ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਨੋਟਿਸ ਅਗਲੀ ਖ਼ਬਰ ਆਈ.ਟੀ.ਟੀ.ਐੱਫ. ਵਿਸ਼ਵ ਪੈਰਾ ਏਲੀਟ ਟੂਰਨਾਮੈਂਟ ਸ਼ੁਭਮ ਵਧਵਾ ਨੇ ਕਾਂਸੀ ਤਗਮਾ ਜਿੱਤ ਕੇ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।