02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਇਕ ਦਿਨਾ ਦਰਜਾਬੰਦੀ ’ਚ ਸ਼ੁਭਮਨ ਨੰਬਰ ਇਕ

ਅਜੀਤ ਡੈਸਕ 30-07-2026
ਭਾਰਤ ਦੇ ਇਕ ਰੋਜ਼ਾ ਕਪਤਾਨ ਸ਼ੁਭਮਨ ਗਿੱਲ ਦੁਨੀਆ ਦੇ ਪਹਿਲੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ। ਤਿੰਨ ਭਾਰਤੀ ਇਕ ਰੋਜ਼ਾ ਮੈਚਾਂ ’ਚ ਪਹਿਲੇ ਚਾਰ ਵਿਚ ਹਨ। ਵਿਰਾਟ ਕੋਹਲੀ ਦੂਜੇ ਤੇ ਰੋਹਿਤ ਸ਼ਰਮਾ ਚੌਥੇ ਸਥਾਨ ’ਤੇ ਹਨ। ਜਦਕਿ ਜਸਪ੍ਰੀਤ ਬੁਮਰਾਹ ਨੰਬਰ 1 ਟੈਸਟ ਗੇਂਦਬਾਜ਼ ਬਣਿਆ ਹੋਇਆ ਹੈ। ਆਈ.ਸੀ.ਸੀ. ਨੇ ਬੁੱਧਵਾਰ ਨੂੰ ਪੁਰਸ਼ ਖਿਡਾਰੀਆਂ ਲਈ ਆਪਣੀ ਤਾਜ਼ਾ ਦਰਜਾਬੰਦੀ ਜਾਰੀ ਕੀਤੀ, ਜਿਸ ’ਚ ਕਾਫ਼ੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਸ਼ੁਭਮਨ ਗਿੱਲ ਇਕ ਵਾਰ ਫਿਰ ਨੰਬਰ 1 ਇਕ ਰੋਜ਼ਾ ਬੱਲੇਬਾਜ਼ ਬਣ ਗਏ। ਉਨ੍ਹਾਂ ਦੇ ਇਸ ਸਮੇਂ 801 ਰੇਟਿੰਗ ਅੰਕ ਹਨ। ਭਾਰਤੀ ਕਪਤਾਨ ਗਿੱਲ ਨੇ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ (794) ਤੋਂ ਇਹ ਸਥਾਨ ਖੋਹ ਲਿਆ, ਜੋ ਇਸ ਸਾਲ ਜਨਵਰੀ ਤੋਂ ਸਿਖਰ ’ਤੇ ਸਨ। ਤਜਰਬੇਕਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ (767) ਤੀਜੇ ਸਥਾਨ ’ਤੇ ਹਨ ਅਤੇ ਰੋਹਿਤ ਸ਼ਰਮਾ (758) ਚੌਥੇ ਸਥਾਨ ’ਤੇ ਹਨ।
ਪਿਛਲੀ ਖ਼ਬਰ ਆਰ.ਸੀ.ਬੀ. 30 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਨਾਲ ਬਣੀ ਸਭ ਤੋਂ ਮਹਿੰਗੀ ਕ੍ਰਿਕਟ ਟੀਮ -ਆਈ.ਪੀ.ਐਲ. ਦਾ ਵਪਾਰਕ ਉੱਦਮ ਮੁੱ... ਅਗਲੀ ਖ਼ਬਰ ਵੈਭਵ ਦੁਨੀਆ ਦੇ ਚੋਟੀ ਦੇ 50 ਟੀ-20 ਬੱਲੇਬਾਜ਼ਾਂ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।