02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਆਰ.ਸੀ.ਬੀ. 30 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਨਾਲ ਬਣੀ ਸਭ ਤੋਂ ਮਹਿੰਗੀ ਕ੍ਰਿਕਟ ਟੀਮ -ਆਈ.ਪੀ.ਐਲ. ਦਾ ਵਪਾਰਕ ਉੱਦਮ ਮੁੱਲ 20 ਅਰਬ ਡਾਲਰ ਤੋਂ ਪਾਰ

ਅਜੀਤ ਡੈਸਕ 30-07-2026
ਨਵੀਂ ਦਿੱਲੀ, 29 ਜੁਲਾਈ (ਪੀ.ਟੀ.ਆਈ.)-ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੁਨੀਆ ਦੀ ਪਹਿਲੀ ਕ੍ਰਿਕਟ ਟੀਮ ਬਣ ਗਈ ਹੈ ਜਿਸਨੇ 300 ਮਿਲੀਅਨ (30 ਕਰੋੜ) ਅਮਰੀਕੀ ਡਾਲਰ ਤੋਂ ਵੱਧ ਬ੍ਰਾਂਡ ਮੁੱਲ ਪ੍ਰਾਪਤ ਕੀਤਾ ਹੈ, ਜਦੋਂ ਕਿ ਆਈ.ਪੀ.ਐਲ. ਦਾ ਵਪਾਰਕ ਉੱਦਮ ਮੁੱਲ 20.6 ਅਰਬ ਡਾਲਰ ਹੋ ਗਿਆ ਹੈ। ਗਲੋਬਲ ਨਿਵੇਸ਼ ਬੈਂਕ ਹੌਲੀਹਾਨ ਲੋਕੀ ਨੇ ਇਕ ਰਿਪੋਰਟ ’ਚ ਇਹ ਖੁਲਾਸਾ ਕੀਤਾ ਹੈ। ਬੈਂਕ ਦੀ ‘ਬ੍ਰਾਂਡ ਮੁੱਲਾਂਕਣ ਰਿਪੋਰਟ’ ਵਿਚ ਕਿਹਾ ਗਿਆ ਹੈ ਕਿ ਆਈ.ਪੀ.ਐਲ. ਦਾ ਮੁੱਲ 11.4 ਫ਼ੀਸਦ ਵਧ ਕੇ 20.6 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਆਰਸੀਬੀ ਨੇ 312 ਮਿਲੀਅਨ ਡਾਲਰ ਦੇ ਮੁੱਲਾਂਕਣ ਨਾਲ ਆਈ.ਪੀ.ਐਲ. ਫਰੈਂਚਾਇਜ਼ੀ ’ਚ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਮੁੰਬਈ ਇੰਡੀਅਨਜ਼ 264 ਮਿਲੀਅਨ (26.4 ਕਰੋੜ) ਡਾਲਰ ਦੇ ਬ੍ਰਾਂਡ ਮੁੱਲ ਨਾਲ ਦੂਜੇ ਸਥਾਨ ‘ਤੇ ਹੈ, ਉਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ (245 ਮਿਲੀਅਨ ਡਾਲਰ) ਅਤੇ ਚੇਨਈ ਸੁਪਰ ਕਿੰਗਜ਼ (244 ਮਿਲੀਅਨ ਡਾਲਰ) ਹਨ।
ਪਿਛਲੀ ਖ਼ਬਰ ਬਰੈਂਪਟਨ ’ਚ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ਾਨੋ-ਸ਼ੌਕਤ ਨਾਲ ਸੰਪੰਨ, ਗੁਰਪ੍ਰੀਤ ਘੁੱਗੀ ਤੇ ਸਤਿੰਦਰ ਸੱਤੀ ਸਨਮਾਨਿਤ ਅਗਲੀ ਖ਼ਬਰ ਇਕ ਦਿਨਾ ਦਰਜਾਬੰਦੀ ’ਚ ਸ਼ੁਭਮਨ ਨੰਬਰ ਇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।