02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬਰੈਂਪਟਨ ’ਚ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ਾਨੋ-ਸ਼ੌਕਤ ਨਾਲ ਸੰਪੰਨ, ਗੁਰਪ੍ਰੀਤ ਘੁੱਗੀ ਤੇ ਸਤਿੰਦਰ ਸੱਤੀ ਸਨਮਾਨਿਤ

ਅਜੀਤ ਡੈਸਕ 30-07-2026
ਬਰੈਂਪਟਨ, 29 ਜੁਲਾਈ (ਅ.ਬ.)-ਵਿਸ਼ਵ ਜਗਤ ਪੰਜਾਬੀ ਸਭਾ ਵੱਲੋਂ 17, 18 ਤੇ 19 ਜੁਲਾਈ 2026 ਨੂੰ ਬਰੈਂਪਟਨ (ਕੈਨੇਡਾ) ਵਿਖੇ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਕਰਵਾਈ ਗਈ। ਇਸ ਕਾਨਫਰੰਸ ਦੀ ਅਗਵਾਈ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕੀਤੀ। ਤਿੰਨ ਦਿਨ ਚੱਲੇ ਇਸ ਸਮਾਗਮ ’ਚ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਵਿਰਾਸਤ ਨਾਲ ਜੁੜੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਕਾਨਫਰੰਸ ’ਚ ਦੇਸ਼-ਵਿਦੇਸ਼ ਤੋਂ ਆਏ ਪ੍ਰਸਿੱਧ ਮਹਿਮਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਮਰੀਕਾ ਤੋਂ ਉੱਘੇ ਉਦਯੋਗਪਤੀ ਤੇ ਸਮਾਜ ਸੇਵੀ ਦਰਸ਼ਨ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਕਾਨਫਰੰਸ ਦੌਰਾਨ ਹਰ ਸਾਲ ਦੀ ਤਰ੍ਹਾਂ ਈਸਟ ਸੀ.ਬੀ. ਡਿਵੈਲਪਰਜ਼ ਦੇ ਚੇਅਰਮੈਨ ਇੰਦਰਦੀਪ ਸਿੰਘ ਚੀਮਾ ਵੱਲੋਂ ਵਿਸ਼ੇਸ਼ ਸਨਮਾਨ ਵੀ ਭੇਟ ਕੀਤੇ ਗਏ। ਇਸ ਮੌਕੇ ‘ਜਸਵਿੰਦਰ ਭੱਲਾ ਮੈਮੋਰੀਅਲ ਐਵਾਰਡ’ ਪ੍ਰਸਿੱਧ ਅਦਾਕਾਰ, ਹਾਸਰਸ ਕਲਾਕਾਰ ਤੇ ਸਮਾਜ ਸੇਵੀ ‘ਗੁਰਪ੍ਰੀਤ ਘੁੱਗੀ’ ਨੂੰ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ‘ਅੰਮ੍ਰਿਤਾ ਪ੍ਰੀਤਮ ਐਵਾਰਡ’’ ਪ੍ਰਸਿੱਧ ਲੇਖਿਕਾ, ਕਵਿਤਰੀ ਅਤੇ ਟੀਵੀ ਸ਼ਖ਼ਸੀਅਤ ‘ਸਤਿੰਦਰ ਸੱਤੀ’ ਨੂੰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਭਾਰਤੀ ਮੂਲ ਦੇ ਪ੍ਰੋਫ਼ੈਸਰ ਸਵਰਨਪ੍ਰੀਤ ਸਿੰਘ ‘ਹਾਊਸ ਆਫ਼ ਲੌਰਡਜ਼’ ਦੇ ਮੈਂਬਰ ਨਾਮਜ਼ਦ ਅਗਲੀ ਖ਼ਬਰ ਆਰ.ਸੀ.ਬੀ. 30 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਨਾਲ ਬਣੀ ਸਭ ਤੋਂ ਮਹਿੰਗੀ ਕ੍ਰਿਕਟ ਟੀਮ -ਆਈ.ਪੀ.ਐਲ. ਦਾ ਵਪਾਰਕ ਉੱਦਮ ਮੁੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।