02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਭਾਰਤੀ ਮੂਲ ਦੇ ਪ੍ਰੋਫ਼ੈਸਰ ਸਵਰਨਪ੍ਰੀਤ ਸਿੰਘ ‘ਹਾਊਸ ਆਫ਼ ਲੌਰਡਜ਼’ ਦੇ ਮੈਂਬਰ ਨਾਮਜ਼ਦ

ਅਜੀਤ ਡੈਸਕ 30-07-2026
ਲੰਡਨ, 29 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. (ਬਰਤਾਨੀਆ) ਸਰਕਾਰ ਵੱਲੋਂ ਹਾਊਸ ਆਫ ਲਾਡਰਜ਼ ਲਈ ਐਲਾਨੀਆਂ ਗਈਆਂ ਨਵੀਂਆਂ ਨਾਮਜ਼ਦਗੀਆਂ ਤਹਿਤ ਭਾਰਤੀ ਮੂਲ ਦੇ ਮੰਨੇ-ਪ੍ਰਮੰਨੇ ਸਾਈਕਾਇਟ੍ਰਿਸਟ (ਮਾਨਸਿਕ ਰੋਗਾਂ ਦੇ ਮਾਹਰ) ਤੇ ਅਕਾਦਮਿਕ ਪ੍ਰੋਫ਼ੈਸਰ ਸਵਰਨਪ੍ਰੀਤ ਸਿੰਘ ਨੂੰ ਬਰਤਾਨਵੀ ਸੰਸਦ ਦੇ ਉੱਪਰਲੇ ਸਦਨ ‘ਹਾਊਸ ਆਫ਼ ਲਾਰਡਜ਼’ ’ਚ ਜੀਵਨ ਭਰ ਲਈ ਮੈਂਬਰ (ਲਾਈਫ਼ ਪੀਅਰ) ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਹ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ’ਚ ਸ਼ਾਮਲ ਹੋਣਗੇ। ਪਿਛਲੇ 16 ਸਾਲਾਂ ’ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਭਿਆਸ ਕਰ ਰਹੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਨੂੰ ਇਹ ਸਨਮਾਨ ਮਿਲਿਆ ਹੈ। ਪ੍ਰੋਫ਼ੈਸਰ ਸਿੰਘ ਨੇ ਆਪਣੀ ਸ਼ੁਰੂਆਤੀ ਡਾਕਟਰੀ ਪੜ੍ਹਾਈ (ਸਰਜਰੀ) ਨਵੀਂ ਦਿੱਲੀ ਤੋਂ ਕੀਤੀ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਸਿਹਤ ਦੇ ਖੇਤਰ ਵੱਲ ਆਏ। ਸਾਲ 1991 ’ਚ ਉਹ ਬਰਤਾਨੀਆ ਆ ਗਏ। ਉਹ ਵਾਰਵਿਕ ਮੈਡੀਕਲ ਯੂਨੀਵਰਸਿਟੀ ’ਚ ਸੋਸ਼ਲ ਐਂਡ ਕਮਿਊਨਿਟੀ ਸਾਈਕਾਇਟਰੀ ਦੇ ਪ੍ਰੋਫ਼ੈਸਰ ਹਨ ਤੇ ਨੌਜਵਾਨਾਂ ਦੀ ਮਾਨਸਿਕ ਸਿਹਤ ’ਤੇ ਖੋਜ ਲਈ ਜਾਣੇ ਜਾਂਦੇ ਹਨ। ਪ੍ਰੋਫ਼ੈਸਰ ਸਵਰਨਪ੍ਰੀਤ ਸਿੰਘ ਬਰਤਾਨੀਆ ਦੇ ‘ਇਕੁਐਲਿਟੀ ਐਂਡ ਹਿਊਮਨ ਰਾਈਟਸ ਕਮਿਸ਼ਨ’ ਦੇ ਕਮਿਸ਼ਨਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਵਿਚ ਵਿਤਕਰੇ ਅਤੇ ਇਸਲਾਮੋਫ਼ੋਬੀਆ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਆਜ਼ਾਦ ਕਮੇਟੀ ਦੀ ਅਗਵਾਈ ਵੀ ਕੀਤੀ ਸੀ।
ਪਿਛਲੀ ਖ਼ਬਰ ਟਰੱਕ ਹੇਠ ਆਉਣ ਨਾਲ ਐਕਟਿਵਾ ਚਾਲਕ ਨੌਜਵਾਨ ਦੀ ਮੌਤ, ਲੋਕਾਂ ’ਚ ਰੋਸ ਅਗਲੀ ਖ਼ਬਰ ਬਰੈਂਪਟਨ ’ਚ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ਾਨੋ-ਸ਼ੌਕਤ ਨਾਲ ਸੰਪੰਨ, ਗੁਰਪ੍ਰੀਤ ਘੁੱਗੀ ਤੇ ਸਤਿੰਦਰ ਸੱਤੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।