02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਟਰੱਕ ਹੇਠ ਆਉਣ ਨਾਲ ਐਕਟਿਵਾ ਚਾਲਕ ਨੌਜਵਾਨ ਦੀ ਮੌਤ, ਲੋਕਾਂ ’ਚ ਰੋਸ

ਅਜੀਤ ਡੈਸਕ 30-07-2026
ਗੜ੍ਹਸ਼ੰਕਰ, 29 ਜੁਲਾਈ (ਧਾਲੀਵਾਲ)- ਗੜ੍ਹਸ਼ੰਕਰ ਸ਼ਹਿਰ ਦੇ ਬੰਗਾ ਚੌਂਕ ’ਚ ਬਾਅਦ ਦੁਪਹਿਰ ਇਕ ਐਕਟਿਵਾ ਚਾਲਕ ਨੌਜਵਾਨ ਦੀ ਟਰੱਕ ਹੇਠ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ 3.45 ਕੁ ਵਜੇ ਗੁਰਦਿਆਲ ਰਾਮ (47) ਪੁੱਤਰ ਦੌਲਤ ਰਾਮ ਵਾਸੀ ਅਕਾਲਗੜ੍ਹ ਪਿੰਡ ਤੋਂ ਸ਼ਹਿਰ ਨੂੰ ਆਪਣੀ ਐਕਟਿਵਾ ਨੰਬਰ ਪੀ.ਬੀ. 20 ਈ 2556 ’ਤੇ ਦਵਾਈ ਲੈਣ ਆ ਰਿਹਾ ਸੀ। ਇਹ ਜਦੋਂ ਬੰਗਾ ਰੋਡ ਸਾਈਡ ਤੋਂ ਸ਼ਹਿਰ ਦੇ ਬੰਗਾ ਚੌਂਕ ’ਚ ਪਹੁੰਚਿਆ ਤਾਂ ਸਾਹਮਣੇ ਤੋਂ ਰੇਲਵੇ ਫਾਟਕ ਸਾਈਡ ਤੋਂ ਆ ਰਹੇ ਟਰੱਕ ਨੰਬਰ ਐੱਚ.ਪੀ. 12 ਕਿਯੂ 9573 ਦੇ ਲਪੇਟ ਵਿਚ ਆ ਗਿਆ ਤੇ ਉਸਦੀ ਟਰੱਕ ਹੇਠ ਆਉਣ ਨਾਲ ਮੌਕੇ ’ਤੇ ਮੌਤ ਹੋ ਗਈ। ਟਰੱਕ ਨੇ ਬੰਗਾ ਸਾਈਡ ਨੂੰ ਜਾਣਾ ਸੀ। ਘਟਨਾ ਐਨੀ ਦਰਦਨਾਕ ਸੀ ਕਿ ਗੁਰਦਿਆਲ ਸਿੰਘ ਦਾ ਸਿਰ ਟਰੱਕ ਹੇਠ ਆਉਣ ਨਾਲ ਬੁਰੀ ਤਰ੍ਹਾਂ ਕੁਚਲਿਆ ਗਿਆ। ਘਟਨਾ ਤੋਂ ਪੁਲਿਸ ਵਲੋਂ ਟਰੱਕ ਨੂੰ ਕਬਜ਼ੇ ਵਿਚ ਲੈ ਕਿ ਗੁਰਦਿਆਲ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਤੇ ਘਟਨਾ ਸਬੰਧੀ ਕਾਰਵਾਈ ਕੀਤੀ ਰਹੀ ਸੀ। ਦੱਸਿਆ ਜਾ ਰਿਹਾ ਸੀ ਦੋ ਬੱਚਿਆਂ ਦਾ ਬਾਪ ਗੁਰਦਿਆਲ ਰਾਮ ਦੋਹਾ ਕਤਰ ਤੋਂ ਆਇਆ ਹੋਇਆ ਸੀ। ਇਸ ਘਟਨਾ ਨਾਲ ਸ਼ਹਿਰ ਵਿਚ ਇਕਦਮ ਸੋਗ ਦੀ ਲਹਿਰ ਦੌੜ ਗਈ। ਘਟਨਾ ਦੌਰਾਨ ਅਮਰਪ੍ਰੀਤ ਸਿੰਘ ਲਾਲੀ ਕਾਂਗਰਸ ਹਲਕਾ ਇੰਚਾਰਜ ਤੇ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਘਟਨਾ ’ਤੇ ਦੁੱਖ ਹਾਜ਼ਰ ਕਰਦਿਆਂ ਆਪਣਾ ਰੋਸ ਜ਼ਾਹਿਰ ਕੀਤਾ।
ਰੋਸ ਵਜੋਂ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ
ਐਕਟਿਵਾ ਚਾਲਕ ਦੇ ਟਰੱਕ ਹੇਠ ਆਉਣ ਦੀ ਮੰਦਭਾਗੀ ਘਟਨਾ ਤੋਂ ਬਾਅਦ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਨੰਗਲ ਚੌਂਕ ਕੋਲ ਮਨਾਹੀ ਦੇ ਬਾਵਜੂਦ ਦਿਨ ਵੇਲੇ ਜਾਣ ਵਾਲੇ ਟਿੱਪਰਾਂ ਤੇ ਮਿੱਟੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਨੂੰ ਘੇਰ ਕੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ, ਹਲਕਾ ਵਿਧਾਇਕ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੰਮਕੇ ਨਾਅਰੇਬਾਜ਼ੀ ਕੀਤੀ। ਨਿਮਿਸ਼ਾ ਮਹਿਤਾ ਨੇ ਇਸ ਮੌਕੇ ਪੰਜਾਬ ਸਰਕਾਰ, ਹਲਕਾ ਵਿਧਾਇਕ ਤੇ ਪੁਲਿਸ ਪ੍ਰਸ਼ਾਸਨ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਟਿੱਪਰਾਂ, ਟਰਾਲੀਆਂ ਕਾਰਨ ਹੁਣ ਤੱਕ 20 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਡੀ.ਸੀ. ਵਲੋਂ ਮਨਾਹੀ ਦੇ ਬਾਵਜੂਦ ਦਿਨ ਵੇਲੇ ਟਿੱਪਰ, ਟਰਾਲੀਆਂ ਮਾਈਨਿੰਗ ਵਾਲੇ ਵਾਹਨ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਹੇ ਹਨ। ਉਨ੍ਹਾਂ ਆਪਣੇ ਸੰਬੋਧਨ ’ਚ ਸੱਤਾਧਾਰੀਆਂ ’ਤੇ ਗੰਭੀਰ ਦੋਸ਼ ਲਗਾਏ। ਐੱਸ.ਐੱਚ.ਓ. ਗਗਨਦੀਪ ਸਿੰਘ ਨੇ ਮੌਕੇ ’ਤੇ ਪਹੁੰਚੇ ਭਾਜਪਾ ਹਲਕਾ ਇੰਚਾਰਜ ਨੂੰ ਟਿੱਪਰਾਂ, ਟਰਾਲੀਆਂ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਤੇ ਬਿਨਾਂ ਲਾਇਸੰਸ ਓਵਰਲੋਡ ਟਰਾਲੀਆਂ ਚਲਾਉਣ ਵਾਲੇ ਡਰਾਈਵਰਾਂ ਤੇ ਟਰਾਲੀਆਂ ਨੂੰ ਥਾਣੇ ਲਿਜਾਇਆ ਗਿਆ ਜਿਸ ਤੋਂ ਬਾਅਦ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਇਸ ਦੌਰਾਨ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅਗਰ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਲੋਕਾਂ ਨੂੰ ਨਾਲ ਲੈ ਕੇ ਜਲਦ ਹੀ ਚੱਕਾ ਜਾਮ ਕਰਕੇ ਧਰਨਾ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਰੁਕੀਆਂ ਤਨਖ਼ਾਹਾਂ ਤੇ ਹੋਰ ਹੱਕੀ ਮੰਗਾਂ ਲਈ ਜੰਗਲਾਤ ਵਰਕਰਾਂ ਵਲੋਂ ਮੰਡਲ ਦਫ਼ਤਰ ਵਿਖੇ ਰੋਸ ਧਰਨਾ ਅਗਲੀ ਖ਼ਬਰ ਭਾਰਤੀ ਮੂਲ ਦੇ ਪ੍ਰੋਫ਼ੈਸਰ ਸਵਰਨਪ੍ਰੀਤ ਸਿੰਘ ‘ਹਾਊਸ ਆਫ਼ ਲੌਰਡਜ਼’ ਦੇ ਮੈਂਬਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।