02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਨੇਜ਼ੇਬਾਜ਼ ਨੀਰਜ, ਰੋਹਿਤ ਤੇ ਯਸ਼ਵੀਰ ਫਾਈਨਲ ’ਚ-ਅੱਜ ਹੋਵੇਗਾ ਤਗਮੇ ਦਾ ਫ਼ੈਸਲਾ

ਅਜੀਤ ਡੈਸਕ 31-07-2026
ਗਲਾਸਗੋ, 30 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-2 ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ, 2 ਹੋਰ ਭਾਰਤੀਆਂ ਦੇ ਨਾਲ ਯੋਗਤਾ ਦੌਰ ਦੌਰਾਨ ਚੋਟੀ ਦੇ 12 ’ਚ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਨੇਜੇਬਾਜ਼ੀ ਦੇ ਫਾਈਨਲ ’ਚ ਪਹੁੰਚ ਗਏ ਹਨ। ਚੋਪੜਾ ਨੇ 2018 ’ਚ ਆਪਣੇ ਰਾਸ਼ਟਰਮੰਡਲ ਖੇਡਾਂ ਦੇ ਡੈਬਿਊ ’ਚ ਨੇਜੇਬਾਜ਼ੀ ਦਾ ਖਿਤਾਬ ਜਿੱਤਿਆ ਸੀ। ਵੀਰਵਾਰ ਨੂੰ, ਉਹ ਕੁਆਲੀਫਿਕੇਸ਼ਨ ਦੌਰ ’ਚ 79.61 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਪੰਜਵੇਂ ਸਥਾਨ ’ਤੇ ਰਿਹਾ, ਜਦੋਂ ਕਿ ਰੋਹਿਤ ਯਾਦਵ (78.37 ਮੀਟਰ) ਤੇ ਯਸ਼ਵੀਰ ਸਿੰਘ (78.36 ਮੀਟਰ) ਕ੍ਰਮਵਾਰ ਨੌਵੇਂ ਤੇ 10ਵੇਂ ਸਥਾਨ ‘ਤੇ ਰਹੇ। ਇਸ ਨਾਲ ਇਹ ਯਕੀਨੀ ਹੋ ਗਿਆ ਕਿ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲਾ ਪੂਰਾ ਭਾਰਤੀ ਦਲ ਤਗਮਾ ਦੌਰ ਵਿੱਚ ਪਹੁੰਚ ਗਿਆ। ਚੋਪੜਾ, ਜੋ ਹਰੇਕ ਦੌਰ ’ਚ ਆਖਰੀ ਥ੍ਰੋਅਰ ਸੀ, ਨੇ ਆਪਣੀ ਤੀਜੀ ਅਤੇ ਆਖਰੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਸਨੇ ਪਹਿਲਾਂ ਹੀ ਤਗਮਾ ਦੌਰ ’ਚ ਆਪਣਾ ਸਥਾਨ ਸੁਰੱਖਿਅਤ ਕਰ ਲਿਆ ਸੀ। ਕੁਆਲੀਫਿਕੇਸ਼ਨ ਰਾਊਂਡ ਦੌਰਾਨ ਹਾਲਾਤ ਚੁਣੌਤੀਪੂਰਨ ਸਨ, ਤੇਜ਼ ਹਵਾਵਾਂ ਤੇ ਤਾਪਮਾਨ 18 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ। 18 ਪ੍ਰਤੀਯੋਗੀਆਂ ’ਚੋਂ ਕੋਈ ਵੀ 84 ਮੀਟਰ ਦੇ ਆਟੋਮੈਟਿਕ ਕੁਆਲੀਫਿਕੇਸ਼ਨ ਮਾਰਕ ਨੂੰ ਪਾਰ ਨਹੀਂ ਕਰ ਸਕਿਆ; ਨਤੀਜੇ ਵਜੋਂ, ਚੋਟੀ ਦੇ 12 ਐਥਲੀਟਾਂ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਫਾਈਨਲ ਰਾਊਂਡ ਲਈ ਕੁਆਲੀਫਾਈ ਕੀਤਾ। ਸ਼੍ਰੀਲੰਕਾ ਦੇ ਰੂਮੇਸ਼ ਥਰੰਗਾ ਪਥੀਰਾਗੇ -ਜੋ ਇਸ ਸੀਜ਼ਨ ’ਚ ਦੋਹਾ ਤੇ ਰੋਮ ਡਾਇਮੰਡ ਲੀਗ ਈਵੈਂਟ ਜਿੱਤਣ ਤੋਂ ਬਾਅਦ ਸ਼ਾਨਦਾਰ ਫਾਰਮ ’ਚ ਹੈ, ਨੇ ਆਪਣੀ ਪਹਿਲੀ ਕੋਸ਼ਿਸ਼ ’ਚ 82.84 ਮੀਟਰ ਦੇ ਥਰੋਅ ਨਾਲ ਕੁਆਲੀਫਿਕੇਸ਼ਨ ਰਾਊਂਡ ’ਚ ਸਿਖਰ ‘ਤੇ ਰਿਹਾ। ਗ੍ਰੇਨਾਡਾ ਦੇ ਐਂਡਰਸਨ ਪੀਟਰਸ, ਪਿਛਲੇ ਐਡੀਸ਼ਨ ਦੇ ਚਾਂਦੀ ਦਾ ਤਗਮਾ ਜੇਤੂ, ਨੇ 81.29 ਮੀਟਰ ਦੇ ਸਭ ਤੋਂ ਵਧੀਆ ਥਰੋਅ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਪਾਕਿਸਤਾਨ ਦੇ ਅਰਸ਼ਦ ਨਦੀਮ (78.63 ਮੀਟਰ) ਪੈਰਿਸ ਓਲੰਪਿਕ ਦੇ ਸੋਨ ਤਗਮਾ ਜੇਤੂ ਤੇ ਮੌਜੂਦਾ ਚੈਂਪੀਅਨ ਨੇ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਪੁਰਸ਼ਾਂ ਦਾ ਫਾਈਨਲ ਮੁਕਾਬਲਾ 31 ਜੁਲਾਈ ਨੂੰ ਹੋਵੇਗਾ।
ਪਿਛਲੀ ਖ਼ਬਰ ਅਜਿੰਕਿਆ ਰਹਾਣੇ ਨੇ ਕ੍ਰਿਕਟ ਤੋਂ ਲਿਆ ਸੰਨਿਆਸ ਅਗਲੀ ਖ਼ਬਰ ਭਾਈ ਸੰਦੀਪ ਸਿੰਘ ਸੰਨੀ ਨੂੰ ਯੋਗ ਇਲਾਜ ਸਹੂਲਤ ਮੁਹੱਈਆ ਕਰਾਉਣ ਤੇ ਅੰਮ੍ਰਿਤਸਰ ਜੇਲ੍ਹ ’ਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।