ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਪੁਰਸ਼ਾਂ ਦੀ 400 ਮੀਟਰ ਹਰਡਲਜ਼ ਰਾਊਂਡ-1 ’ਚ ਭਾਰਤ ਦੇ ਯਸ਼ਸ ਪਲਾਕਸ਼ਾ ਤੇ ਐੱਸ. ਕੇ. ਤਮਿਲਾਰਾਸਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ। ਪਲਾਕਸ਼ਾ ਨੇ ਹੀਟ-1 ’ਚ 49.65 ਸਕਿੰਟ ਅਤੇ ਤਮਿਲਾਰਾਸਨ ਨੇ ਹੀਟ-2 ਵਿੱਚ 49.51 ਸਕਿੰਟ ਦਾ ਸਮਾਂ ਕੱਢਿਆ। ਦੋਵੇਂ ਆਪਣੇ-ਆਪਣੇ ਹੀਟ ’ਚ ਤੀਜੇ ਸਥਾਨ ’ਤੇ ਰਹੇ ਅਤੇ ਸਭ ਤੋਂ ਤੇਜ਼ ਸਮੇਂ ਵਾਲੇ ਕੁਆਲੀਫਾਇਰ ਵਜੋਂ ਅਗਲੇ ਦੌਰ ਵਿੱਚ ਪਹੁੰਚੇ।