09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ’ਚ ਪੰਜਾਬ ਨੇ ਜਿੱਤਿਆ ਕਾਂਸੀ ਦਾ ਤਗਮਾ

ਜਲੰਧਰ , 8 ਅਗਸਤ (ਡਾ ਜਤਿੰਦਰ ਸਾਬੀ)-ਪੰਜਾਬ ਨੇ ਝਾਰਖੰਡ ਨੂੰ 6-3 ਦੇ ਫਰਕ ਨਾਲ ਹਰਾ ਕੇ 16ਵੀਂ ਹਾਕੀ ਇੰਡੀਆ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਵਿਖੇ ਸਪੰਨ ਹੋਈ ਇਸ ਚੈਂਪੀਅਨਸ਼ਿਪ ’ਚ ਓਡੀਸ਼ਾ ਨੇ ਮੱਧ ਪ੍ਰਦੇਸ਼ ਨੂੰ 2-1 ਨਾਲ ਹਰਾ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ।

ਅਜੀਤ ਡੈਸਕ 09-08-2026
ਜਲੰਧਰ , 8 ਅਗਸਤ (ਡਾ ਜਤਿੰਦਰ ਸਾਬੀ)-ਪੰਜਾਬ ਨੇ ਝਾਰਖੰਡ ਨੂੰ 6-3 ਦੇ ਫਰਕ ਨਾਲ ਹਰਾ ਕੇ 16ਵੀਂ ਹਾਕੀ ਇੰਡੀਆ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਵਿਖੇ ਸਪੰਨ ਹੋਈ ਇਸ ਚੈਂਪੀਅਨਸ਼ਿਪ ’ਚ ਓਡੀਸ਼ਾ ਨੇ ਮੱਧ ਪ੍ਰਦੇਸ਼ ਨੂੰ 2-1 ਨਾਲ ਹਰਾ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ। ਪੰਜਾਬ ਤੇ ਝਾਰਖੰਡ ਮੈਚ ਦਰਮਿਆਨ ਪੰਜਾਬ ਵਲੋਂ ਕਪਤਾਨ ਜਰਮਨ ਸਿੰਘ ਤੇ ਚਰਨਜੀਤ ਸਿੰਘ ਨੇ 2-2 ਤੇ ਅਜੇਪਾਲ ਸਿੰਘ ਤੇ ਗੁਰਵਿੰਦਰ ਸਿੰਘ ਨੇ ਇਕ ਇਕ ਗੋਲ ਕੀਤਾ। ਜਦਕਿ ਝਾਰਖੰਡ ਵਲੋਂ ਤਿੰਨੋ ਗੋਲ ਪਤਰਸ ਹਾਸਾ ਨੇ ਕੀਤੇ।
ਪਿਛਲੀ ਖ਼ਬਰ ਜਪਾਨ ’ਚ ਜਗਨਬੀਰ ਨੇ ਲਹਿਰਾਇਆ ਤਿਰੰਗਾ -ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ’ਚ ਜਿੱਤੇ 2 ਕਾਂਸੀ ਦੇ ਤਗਮੇ -ਵਿੱਤ ਮੰਤਰ... ਅਗਲੀ ਖ਼ਬਰ ਲਿਓਨਲ ਮੈਸੀ ਦੇ ਪਿਤਾ ਦਾ 68 ਸਾਲ ਦੀ ਉਮਰ ’ਚ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।