09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜਪਾਨ ’ਚ ਜਗਨਬੀਰ ਨੇ ਲਹਿਰਾਇਆ ਤਿਰੰਗਾ -ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ’ਚ ਜਿੱਤੇ 2 ਕਾਂਸੀ ਦੇ ਤਗਮੇ -ਵਿੱਤ ਮੰਤਰੀ ਚੀਮਾ ਨੇ ਦਿੱਤੀ ਜਗਨਬੀਰ ਨੂੰ ਵਧਾਈ

ਚੰਡੀਗੜ੍ਹ, 8 ਅਗਸਤ (ਅਜਾਇਬ ਸਿੰਘ ਔਜਲਾ)-ਜਪਾਨ ’ਚ ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਦੇ 20 ਸਾਲਾ ਨੌਜਵਾਨ ਖਿਡਾਰੀ ਜਗਨਬੀਰ ਸਿੰਘ ਬਾਜਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਤੇ ਪੰਜਾਬ ਦਾ ਨਾਂਅ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਪ੍ਰਤੀਯੋਗਤਾ ਦੇ 3.

ਜਗਨਬੀਰ ਸਿੰਘ ਆਪਣੇ ਕੋਚ ਰਵਿੰਦਰ ਸਿੰਘ ਦੇ ਨਾਲ। ਅਜੀਤ ਤਸਵੀਰ 09-08-2026
ਚੰਡੀਗੜ੍ਹ, 8 ਅਗਸਤ (ਅਜਾਇਬ ਸਿੰਘ ਔਜਲਾ)-ਜਪਾਨ ’ਚ ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਦੇ 20 ਸਾਲਾ ਨੌਜਵਾਨ ਖਿਡਾਰੀ ਜਗਨਬੀਰ ਸਿੰਘ ਬਾਜਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਤੇ ਪੰਜਾਬ ਦਾ ਨਾਂਅ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਪ੍ਰਤੀਯੋਗਤਾ ਦੇ 3.4 ਕਿਲੋਮੀਟਰ ਅਤੇ 10 ਕਿਲੋਮੀਟਰ ਦੋਵਾਂ ਮੁਕਾਬਲਿਆਂ ਵਿਚ ਜਗਨਬੀਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ। ਜਦੋਂ ਕਿ ਪਹਿਲੇ ਨੰਬਰ ’ਤੇ ਵੀਅਤਨਾਮ ਦੇ ਫਾਮ ਵਾਨ ਹਾਨ, ਦੂਜੇ ਨੰਬਰ ’ਤੇ ਜਪਾਨ ਦੇ ਉਏਦੇ ਸ਼ਿਤੋਰਾ ਰਹੇ। ਜਗਨਬੀਰ ਨੇ ਦੋਵਾਂ ਮੁਕਾਬਲਿਆਂ’ਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਵਿਚਕਾਰ ਆਪਣੀ ਸਮਰੱਥਾ ਸਾਬਤ ਕੀਤੀ। ਜਗਨਬੀਰ ਦੇ ਪ੍ਰਦਰਸ਼ਨ ’ਤੇ ਉਨ੍ਹਾਂ ਦੇ ਕੋਚ ਰਵਿੰਦਰ ਸਿੰਘ ਨੇ ਖ਼ੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਪੂਰੇ ਪਰਿਵਾਰ, ਪੰਜਾਬ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਜਗਨਬੀਰ ਨੇ ਇਸ ਲਈ ਲੰਬੇ ਸਮੇਂ ਤੋਂ ਲਗਾਤਾਰ ਸਖ਼ਤ ਮਿਹਨਤ ਕੀਤੀ ਹੈ।ਭਾਰਤੀ ਟੀਮ ਦੇ ਕੋਚ ਦੀਪਕ ਕੁਮਾਰ ਸਿੰਘ, ਜੋ ਕੈਨੋ ਮੈਰਾਥਨ ਇੰਡੀਆ ਦੇ ਚੇਅਰਮੈਨ ਵੀ ਹਨ, ਨੇ ਵਧਾਈ ਦਿੰਦੇ ਹੋਏ ਉਮੀਦ ਜਤਾਈ ਕਿ ਜਗਨਬੀਰ ਆਉਣ ਵਾਲੇ ਸਮੇਂ ਵਿਚ ਇਸ ਤੋਂ ਵੀ ਵੱਡੀਆਂ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਵਿਚ ਦੇਸ਼ ਲਈ ਤਗਮੇ ਹਾਸਲ ਕਰੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਪਾਨ ਵਿਚ ਹੋਈ ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ਵਿਚ ਦੋ ਕਾਂਸੀ ਦੇ ਤਗਮੇ ਜਿੱਤਣ ’ਤੇ ਜਗਨਬੀਰ ਸਿੰਘ ਬਾਜਵਾ ਨੂੰ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਸਾਬਕਾ ਜਿਮਨਾਸਟਾਂ ਵਲੋਂ ਸ਼ਾਨਦਾਰ ਖਿਡਾਰੀਆਂ ਦੀ ਮੈਰਿਟ ਸੂਚੀ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਦੀ ਮੰਗ ਅਗਲੀ ਖ਼ਬਰ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ’ਚ ਪੰਜਾਬ ਨੇ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।