09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਲੱਦਾਖ ਮੈਰਾਥਨ ਦੀ ਇਨਾਮੀ ਰਾਸ਼ੀ 1 ਕਰੋੜ ਰੁਪਏ ਤੱਕ ਵਧਾਈ

ਲੇਹ, 8 ਅਗਸਤ (ਪੀ. ਟੀ.

ਅਜੀਤ ਡੈਸਕ 09-08-2026
ਲੇਹ, 8 ਅਗਸਤ (ਪੀ.ਟੀ.ਆਈ.)-ਲੱਦਾਖ ਮੈਰਾਥਨ ਦੀ ਇਨਾਮੀ ਰਾਸ਼ੀ 1 ਕਰੋੜ ਰੁਪਏ ਤੱਕ ਵਧਾ ਦਿੱਤੀ ਗਈ ਹੈ। ਪ੍ਰਬੰਧਕਾਂ ਨੇ ਸਨਿਚਰਵਾਰ ਨੂੰ ਇਸਦਾ ਐਲਾਨ ਕੀਤਾ। ਲੱਦਾਖ ਮੈਰਾਥਨ 10 ਤੋਂ 13 ਸਤੰਬਰ ਤੱਕ ਕਰਵਾਈ ਜਾਵੇਗੀ, ਜਿਸ ਵ’ਚ ਲਗਭਗ 10,000 ਦੌੜਾਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇੱਕ ਪ੍ਰੈਸ ਰਿਲੀਜ਼ ’ਚ, ਪ੍ਰਬੰਧਕਾਂ ਨੇ ਕਿਹਾ ਕਿ ਇਸ ਸਾਲ, ਭਾਰਤ ਦੇ 28 ਰਾਜਾਂ ਤੇ 6 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਦੌੜਾਕ ਇਸ ਸਮਾਗਮ ’ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਦੁਨੀਆ ਭਰ ਦੇ ਦੌੜਾਕ ਆਪਣੇ-ਆਪਣੇ ਦੇਸ਼ਾਂ ਦੀ ਨੁਮਾਇੰਦਗੀ ਕਰਨਗੇ। ਇਸ ਪ੍ਰੋਗਰਾਮ ਵਿਚ ਇਕ ਪੂਰੀ ਮੈਰਾਥਨ, ਇਕ ਹਾਫ-ਮੈਰਾਥਨ, ਇਕ 11.2 ਕਿਲੋਮੀਟਰ ਦੌੜ, ਤੇ 5 ਕਿਲੋਮੀਟਰ ‘ਰਨ ਫਾਰ ਫਨ’ ਸ਼ਾਮਲ ਹਨ, ਨਾਲ ਹੀ ਦੁਨੀਆ ਦੀਆਂ 2 ਸਭ ਤੋਂ ਚੁਣੌਤੀਪੂਰਨ ਲੰਬੀ ਦੂਰੀ ਦੀਆਂ ਦੌੜਾਂ ‘72 ਕਿਲੋਮੀਟਰ ਖਾਰਦੁੰਗ ਲਾ ਚੈਲੇਂਜ ਅਤੇ 122 ਕਿਲੋਮੀਟਰ ਸਿਲਕ ਰੂਟ ਅਲਟਰਾ’ ਵੀ ਕਰਵਾਈਆਂ ਜਾਣਗੀਆਂ।
ਪਿਛਲੀ ਖ਼ਬਰ ਨਵੀਂ ਦਿੱਲੀ ’ਚ ਮੀਂਹ ਦੌਰਾਨ ਆਪਣੀ ਮੰਜ਼ਿਲ ਵੱਲ ਵਧਦੇ ਲੋਕ। ਅਗਲੀ ਖ਼ਬਰ ਸੈਂਟਰ ਆਫ਼ ਐਕਸੀਲੈਂਸ ਜਾਣਗੇ ਬੀ.ਸੀ.ਸੀ.ਆਈ. ਸਕੱਤਰ ਸੈਕੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।