27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸ੍ਰੀਲੰਕਾ ਦੀਆਂ 6 ਵਿਕਟਾਂ ’ਤੇ 229 ਦੌੜਾਂ

ਕੋਲੰਬੋ, 26 ਅਗਸਤ (ਏਜੰਸੀ)- ਭਾਰਤ ਤੇ ਸ੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਦੂਸਰੇ ਤੇ ਆਖਰੀ ਟੈਸਟ ਮੈਚ ’ਚ ਟੀਮ ਇੰਡੀਆ ਲੜੀ ’ਤੇ ਕਬਜ਼ਾ ਕਰਨ ਦੇ ਬੇਹੱਦ ਕਰੀਬ ਪਹੁੰਚ ਗਈ ਹੈ। ਚੌਥੇ ਦਿਨ ਦੀ ਖੇਡ ਬਾਰਿਸ਼ ਤੇ ਖਰਾਬ ਰੋਸ਼ਣੀ ਕਾਰਨ ਸਮੇਂ ਤੋਂ ਪਹਿਲਾਂ ਸਮਾਪਤ ਹੋ ਗਈ।

ਅਜੀਤ ਡੈਸਕ 27-08-2026
ਕੋਲੰਬੋ, 26 ਅਗਸਤ (ਏਜੰਸੀ)- ਭਾਰਤ ਤੇ ਸ੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਦੂਸਰੇ ਤੇ ਆਖਰੀ ਟੈਸਟ ਮੈਚ ’ਚ ਟੀਮ ਇੰਡੀਆ ਲੜੀ ’ਤੇ ਕਬਜ਼ਾ ਕਰਨ ਦੇ ਬੇਹੱਦ ਕਰੀਬ ਪਹੁੰਚ ਗਈ ਹੈ। ਚੌਥੇ ਦਿਨ ਦੀ ਖੇਡ ਬਾਰਿਸ਼ ਤੇ ਖਰਾਬ ਰੋਸ਼ਣੀ ਕਾਰਨ ਸਮੇਂ ਤੋਂ ਪਹਿਲਾਂ ਸਮਾਪਤ ਹੋ ਗਈ। ਸ੍ਰੀਲੰਕਾ ਨੇ ਫਾਲੋਆਨ ਖੇਡਣ ਤੋਂ ਬਾਅਦ ਦੂਸਰੀ ਪਾਰੀ ’ਚ 6 ਵਿਕਟਾਂ ’ਤੇ 229 ਦੌੜਾਂ ਬਣਾ ਲਈਆਂ ਹਨ ਤੇ ਹੁਣ ਉਹ ਭਾਰਤ ਤੋਂ 16 ਦੌੜਾਂ ਅੱਗੇ ਹੈ। ਖੇਡ ਖਤਮ ਹੋਣ ਤੱਕ ਸੋਨਲ ਦਿਨੁਸ਼ਾ 7 ਤੇ ਕੇਸ਼ਾਰਾ ਨੁਵਾਂਥਾ 3 ਦੌੜਾਂ ਬਣਾ ਕੇ ਨਾਬਾਦ ਸਨ। ਭਾਰਤ ਨੇ ਪਹਿਲੀ ਪਾਰੀ ’ਚ 9 ਵਿਕਟਾਂ ’ਤੇ 503 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ’ਚ ਸ੍ਰੀਲੰਕਾ ਦੀ ਪਹਿਲੀ ਪਾਰੀ 290 ਦੌੜਾਂ ’ਤੇ ਸਿਮਟ ਗਈ ਸੀ। ਭਾਰਤ ਨੂੰ 213 ਦੌੜਾਂ ਦੀ ਵਿਸ਼ਾਲ ਬੜਤ ਮਿਲੀ ਸੀ। ਸ੍ਰੀਲੰਕਾ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ 63 ਦੌੜਾਂ ਤੱਕ ਆਪਣੇ ਦੋ ਵਿਕਟ ਗੁਆ ਦਿੱਤੇ ਸਨ। ਇਸ ਦੇ ਬਾਅਦ ਪਸਿੰਦੁ ਸੂਰਿਆਬੰਦਾਰਾ ਤੇ ਕਾਮਿੰਦੁ ਮੇਡਿੰਸ ਨੇ ਤੀਸਰੇ ਵਿਕਟ ਲਈ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੋਵਾਂ ਨੇ ਭਾਰਤੀ ਗੇਂਦਬਾਜ਼ਾਂ ਖਿਲਾਫ਼ ਹਮਲਾਵਰ ਬੱਲੇਬਾਜ਼ੀ ਕੀਤੀ। ਪਸਿੰਦੂ ਨੇ 92 ਦੌੜਾਂ, ਜਦੋਂ ਕਿ ਕਾਮਿੰਦੁ ਨੇ 55 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਕਾਮਿਲ ਮਿਸ਼ਾਰਾ ਨੇ 32 ਦੌੜਾਂ ਤੇ ਧਨੰਜਯ ਨੇ 23 ਦੌੜਾਂ ਬਣੀਆਂ। ਭਾਰਤ ਵਲੋਂ ਮਾਨਵ ਸੁਥਾਰ ਨੇ 2 ਵਿਕਟਾਂ, ਸਰਾਂਸ਼ ਜੈਨ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ ਨੇ 1-1 ਵਿਕਟ ਹਾਸਿਲ ਕੀਤੀ।
ਪਿਛਲੀ ਖ਼ਬਰ ਮਹਿਲਾ ਹਾਕੀ ਲੀਗ ਬੰਦ ਨਾ ਕੀਤੀ ਜਾਵੇ ਅਗਲੀ ਖ਼ਬਰ ਪੀ. ਸੀ. ਏ. ਵਲੋਂ ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੈਚਾਂ ਸੰਬੰਧੀ ਵੇਰਵੇ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।