11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਭਾਰਤੀ ਕੁਸ਼ਤੀ ਫੈਡਰੇਸ਼ਨ ਦੇਸ਼ ਅਤੇ ਅਥਲੀਟਾਂ ਦੇ ਹਿਤਾਂ ਲਈ ਦਿਸ਼ਾ-ਨਿਰਦੇਸ਼ ਬਣਾਏ-ਦਿੱਲੀ ਹਾਈ ਕੋਰਟ

ਨਵੀਂ ਦਿੱਲੀ, 10 ਸਤੰਬਰ (ਪੀ. ਟੀ.

ਅਜੀਤ ਡੈਸਕ 11-09-2026
ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ.ਐਫ.ਆਈ.) ਨੂੰ ਦੇਸ਼ ਦੇ ਹਿੱਤਾਂ ਅਤੇ ਇਕ ਐਥਲੀਟ ਖਾਸ ਕਰਕੇ ਇਕ ਔਰਤ ਜੋ ਜਣੇਪੇ ਤੋਂ ਬਾਅਦ ਖੇਡਾਂ ’ਚ ਵਾਪਸ ਕਰਦੀ ਹੈ, ਵਿਚਕਾਰ ਸੰਤੁਲਨ ਬਣਾਉਣ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨੇ ਚਾਹੀਦੇ ਹਨ।ਜਸਟਿਸ ਸਵਰਣਾ ਕਾਂਤਾ ਸ਼ਰਮਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਔਰਤਾਂ ਨੂੰ ਵਿਆਹ ਅਤੇ ਬੱਚੇ ਦੇ ਜਨਮ ਤੋਂ ਬਾਅਦ ਪਿੱਛੇ ਹਟਣਾ ਪੈਂਦਾ ਹੈ, ਜਦੋਂਕਿ ਮਰਦ ਆਪਣੇ ਕਰੀਅਰ ਵਿਚ ਸਫ਼ਲ ਹੁੰਦੇ ਹਨ।ਅਦਾਲਤ ਦੀਆਂ ਇਹ ਟਿੱਪਣੀਆਂ ਵਿਨੇਸ਼ ਫੋਗਾਟ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਆਈਆਂ।ਜ਼ਿਕਰਯੋਗ ਹੈ ਕਿ ਫੋਗਾਟ ਜਣੇਪਾ ਛੁੱਟੀ ਤੋਂ ਵਾਪਸ ਪਰਤੀ ਹੈ ਅਤੇ 2026 ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਲਈ ਮਹਿਲਾ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਮੰਗ ਰਹੀ ਹੈ। ਅਦਾਲਤ ਨੇ ਕਿਹਾ ਕਿ ਉਹ ਅਰਜ਼ੀ ’ਤੇ ਆਦੇਸ਼ ਪਾਸ ਕਰੇਗੀ।
ਪਿਛਲੀ ਖ਼ਬਰ ਅਫ਼ਗਾਨਿਸਤਾਨ ਖ਼ਿਲਾਫ਼ ਟੀ-20 ਅਤੇ ਏਸ਼ਿਆਈ ਖੇਡਾਂ ਲਈ ਬੁਮਰਾਹ ਫਿੱਟ ਅਗਲੀ ਖ਼ਬਰ ਭਾਰਤ, ਪਾਕਿਸਤਾਨ ਨੂੰ 19-0 ਨਾਲ ਦਰੜ ਕੇ ਸੈਮੀਫਾਈਨਲ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।